ਜਲੰਧਰ : ਚੁਨਮੁਨ ਚੌਕ ‘ਤੇ ਦੇਰ ਰਾਤ ਥਾਰ ਅਤੇ ਹੋਰ ਕਾਰ ਵਿਚਕਾਰ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਜਿੱਥੇ ਵਾਹਨਾਂ ਦੇ ਪਰਖੱਚੇ ਉੱਡ ਗਏ, ਉੱਥੇ ਹੀ ਗੱਡੀਆਂ ਦੇ ਏਅਰਬੈਗ ਤੱਕ ਖੁੱਲ੍ਹ ਗਏ। ਦੱਸਿਆ ਜਾ ਰਿਹਾ ਹੈ ਕਿ ਵਾਹਨਾਂ ਦੀ ਰਫਤਾਰ ਕਾਰਨ ਇਹ ਹਾਦਸਾ ਹੋਇਆ ਹੈ। ਚਸ਼ਮਦੀਦਾਂ ਅਨੁਸਾਰ ਕਾਰ ਵਿੱਚ 2 ਔਰਤਾਂ ਸਵਾਰ ਸਨ, ਜੋ ਆਪਸ ਵਿੱਚ ਭੈਣਾਂ ਦੱਸੀਆਂ ਜਾ ਰਹੀਆਂ ਹਨ। ਹਾਦਸੇ ਵਿੱਚ ਦੋਨੋਂ ਗੰਭੀਰ ਰੂਪ ਤੋਂ ਜ਼ਖ਼ਮੀ ਹੋਈ ਹੈ, ਜਿਨ੍ਹਾਂ ਤੁਰੰਤ ਨਜ਼ਦੀਕੀ ਗਲੋਬਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਕਾਰ ਵਿੱਚੋਂ ਬੱਚਿਆਂ ਦੇ ਸਕੂਲ ਦੇ ਨਤੀਜੇ ਅਤੇ ਕੁਝ ਟਰਾਫੀਆਂ (ਸ਼ੀਲਡ) ਵੀ ਮਿਲੀਆਂ ਹਨ, ਜਿਸ ਨਾਲ ਅਨੁਮਾਨ ਹੈ ਕਿ ਪਰਿਵਾਰ ਕਿਸੇ ਸਮਾਗਮ ਜਾਂ ਸਕੂਲ ਦੇ ਸਮਾਗਮ ਤੋਂ ਵਾਪਸ ਆ ਰਿਹਾ ਸੀ। ਹਾਦਸੇ ਦੀਆਂ ਫੋਟੋਆਂ ਵਿੱਚ ਵਾਹਨ ਬਹੁਤ ਹੀ ਖ਼ਰਾਬ ਹਾਲਤ ਵਿੱਚ ਦਿਖਾਈ ਦੇ ਰਹੇ ਹਨ। ਚਿੱਟੀ ਕਾਰ ਇੱਕ ਪਾਸੇ ਤੋਂ ਪੂਰੀ ਤਰ੍ਹਾਂ ਕੁਚਲੀ ਗਈ ਸੀ, ਜਿਸਦੇ ਹਿੱਸੇ ਸੜਕ ‘ਤੇ ਖਿੰਡੇ ਹੋਏ ਸਨ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਡਿਊਟੀ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਪੁਲਿਸ ਨੇ ਦੋਵੇਂ ਨੁਕਸਾਨੇ ਗਏ ਵਾਹਨਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਗਲਤੀ ਕਿਸ ਡਰਾਈਵਰ ਦੀ ਸੀ। ਹਾਦਸੇ ਦੀ ਖ਼ਬਰ ਮਿਲਦੇ ਹੀ, ਜ਼ਖਮੀਆਂ ਦੇ ਪਰਿਵਾਰ ਮੌਕੇ ‘ਤੇ ਅਤੇ ਹਸਪਤਾਲ ਪਹੁੰਚ ਗਏ। ਸਮਾਜਿਕ ਵਰਕਰਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਪੀੜਤ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ, ਜਿਵੇਂ ਬਲੱਡ ਜਾ ਇਲਾਜ ਦੀ ਜ਼ਰੂਰਤ ਹੋਵੇਗੀ, ਉਹ ਉਨ੍ਹਾਂ ਦੇ ਨਾਲ ਖੜੇ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜ਼ਖ਼ਮੀਆਂ ਦੀ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ।











