Homeਮਨੋਰੰਜਨਮਨੋਰੰਜਨ ਜਗਤ ’ਚ ਸੋਗ ਦੀ ਲਹਿਰ, ਅਦਾਕਾਰਾ ਦਿਸ਼ਾ ਵਕਾਨੀ ਦੇ ਪਿਤਾ ਭੀਮ...

ਮਨੋਰੰਜਨ ਜਗਤ ’ਚ ਸੋਗ ਦੀ ਲਹਿਰ, ਅਦਾਕਾਰਾ ਦਿਸ਼ਾ ਵਕਾਨੀ ਦੇ ਪਿਤਾ ਭੀਮ ਵਕਾਨੀ ਦਾ ਹੋਇਆ ਦੇਹਾਂਤ

ਮੁੰਬਈ : “ਤਾਰਕ ਮਹਿਤਾ ਕਾ ਉਲਟਾ ਚਸ਼ਮਾ” ਵਿੱਚ “ਦਯਾਬੇਨ” ਦਾ ਕਿਰਦਾਰ ਨਿਭਾ ਕੇ ਹਰ ਘਰ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਦਿਸ਼ਾ ਵਕਾਨੀ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਦੇ ਪਿਤਾ ਅਤੇ ਜਾਣੇ-ਪਛਾਣੇ ਥੀਏਟਰ ਕਲਾਕਾਰ ਭੀਮ ਵਕਾਨੀ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਭੀਮ ਵਕਾਨੀ ਸਿਰਫ ਦਿਸ਼ਾ ਦੇ ਪਿਤਾ ਹੀ ਨਹੀਂ, ਸਗੋਂ ਖੁਦ ਇੱਕ ਬਹੁਤ ਹੀ ਸਤਿਕਾਰਤ ਅਤੇ ਮੰਝੇ ਹੋਏ ਕਲਾਕਾਰ ਸਨ। ਉਨ੍ਹਾਂ ਨੇ ਗੁਜਰਾਤੀ ਥੀਏਟਰ ਦੀ ਦੁਨੀਆਂ ਵਿੱਚ ਸਾਲਾਂ ਤੱਕ ਕੰਮ ਕੀਤਾ ਸੀ ਅਤੇ ਕਈ ਫਿਲਮਾਂ ਵਿੱਚ ਵੀ ਐਕਟਿਗ ਕੀਤੀ ਸੀ। ਹੁਣ ਤੱਕ ਉਨ੍ਹਾਂ ਦੇ ਦੇਹਾਂਤ ਦਾ ਸਹੀ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ, ਪਰ ਵਕਾਨੀ ਪਰਿਵਾਰ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ।

ਇਸ ਦੁਖਦਾਈ ਸੂਚਨਾ ਦੀ ਪੁਸ਼ਟੀ ਦਿਸ਼ਾ ਵਕਾਨੀ ਦੇ ਭਰਾ ਅਤੇ ਸ਼ੋਅ ਵਿੱਚ ‘ਸੁੰਦਰ’ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਮਯੂਰ ਵਕਾਨੀ ਨੇ ਕੀਤੀ ਹੈ। ਮਯੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਅਹਿਮਦਾਬਾਦ ਵਿੱਚ ਕੀਤਾ ਜਾਵੇਗਾ। ਭੀਮ ਵਕਾਨੀ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਦਿਸ਼ਾ ਦੇ ਫੈਨਜ਼ ਅਤੇ ਟੀਵੀ ਜਗਤ ਦੀਆਂ ਤਮਾਮ ਹਸਤੀਆਂ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ। ਦਿਸ਼ਾ ਅਤੇ ਮਯੂਰ ਦੋਵਾਂ ਦੇ ਲਈ ਇਹ ਸਮਾਂ ਬਹੁਤ ਕਠਿਨ ਹੈ।

ਅਦਾਕਾਰੀ ਦੀ ਦੁਨੀਆ ਵਿੱਚ ਇੱਕ ਵੱਡਾ ਨਾਮ

ਭੀਮ ਵਕਾਨੀ ਨਾ ਸਿਰਫ਼ ਦਿਸ਼ਾ ਦੇ ਪਿਤਾ ਹੀ ਨਹੀਂ, ਸਗੋਂ ਇੱਕ ਤਜਰਬੇਕਾਰ ਅਦਾਕਾਰ ਵੀ ਸਨ। ਉਨ੍ਹਾਂ ਨੇ “ਲਗਾਨ”, “ਸਵਦੇਸ” ਅਤੇ “ਲੱਜਾ” ਵਰਗੀਆਂ ਸਦੀਵੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਦਿਲ ਜਿੱਤਿਆ ਸੀ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੀ ਧੀ ਨਾਲ ਸਕ੍ਰੀਨ ਵੀ ਸਾਂਝੀ ਕੀਤੀ। “ਤਾਰਕ ਮਹਿਤਾ ਕਾ ਉਲਟਾ ਚਸ਼ਮਾ” ਦੇ ਇੱਕ ਯਾਦਗਾਰ ਐਪੀਸੋਡ ਵਿੱਚ, ਉਨ੍ਹਾਂ ਨੇ “ਮਾਵਜੀ ਛੜੇ” ਦਾ ਕਿਰਦਾਰ ਨਿਭਾਇਆ ਸੀ ਜਿੱਥੇ ਉਨ੍ਹਾਂ ਦੀ ਕਾਮਿਕ ਟਾਈਮਿੰਗ ਨੇ ਦਰਸ਼ਕਾਂ ਨੂੰ ਖੂਬ ਹਸਾਈਆ ਸੀ।

ਦਿਸ਼ਾ ਅਤੇ ਭੀਮ ਦਾ ਕੀਮਤੀ ਬੰਧਨ

ਦਿਸ਼ਾ ਵਕਾਨੀ ਦੀ ਸਫਲਤਾ ਦੀ ਕਹਾਣੀ ਉਨ੍ਹਾਂ ਦੇ ਪਿਤਾ ਦੇ ਮਾਰਗਦਰਸ਼ਨ ਤੋਂ ਬਿਨਾਂ ਅਧੂਰੀ ਸੀ। ਉਹ ਅਕਸਰ ਉਨ੍ਹਾਂ ਦੇ ਨਾਲ ਸਮਾਗਮਾਂ ਵਿੱਚ ਨਜ਼ਰ ਆਉਂਦੇ ਸਨ, ਅਤੇ ਦੋਵਾਂ ਦਾ ਇੱਕ ਸੁੰਦਰ ਅਤੇ ਮਜ਼ਬੂਤ ​​ਰਿਸ਼ਤਾ ਸੀ। ਦਿਸ਼ਾ ਵਕਾਨੀ ਕਈ ਸਾਲਾਂ ਤੋਂ ਅਦਾਕਾਰੀ ਦੀ ਦੁਨੀਆ ਤੋਂ ਦੂਰ ਹੈ। “ਦਯਾਬੇਨ” ਵਜੋਂ ਘਰ-ਘਰ ਵਿੱਚ ਪ੍ਰਸਿੱਧ ਹੋਣ ਤੋਂ ਬਾਅਦ, ਉਨ੍ਹਾਂ ਨੇ ਮਾਂ ਬਣਨ ਤੋਂ ਬਾਅਦ ਆਪਣੇ ਪਰਿਵਾਰ ਨੂੰ ਤਰਜੀਹ ਦੇਣ ਦਾ ਫੈਸਲਾ ਕੀਤਾ। ਅੱਜ, ਉਹ ਦੋ ਬੱਚਿਆਂ ਦੀ ਮਾਂ ਹੈ ਅਤੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਖੁਸ਼ ਹੈ। ਭਾਵੇਂ ਉਹ ਹੁਣ ਸਕ੍ਰੀਨ ‘ਤੇ ਨਹੀਂ ਦਿਖਾਈ ਦਿੰਦੀ, ਪਰ ਉਨ੍ਹਾਂ ਦੇ ਪ੍ਰਸ਼ੰਸਕ ਅਜੇ ਵੀ ਉਸਨੂੰ ਦਯਾਬੇਨ ਦੇ ਰੂਪ ਵਿੱਚ ਪਿਆਰ ਨਾਲ ਯਾਦ ਕਰਦੇ ਹਨ। ਭੀਮ ਵਕਾਨੀ ਦੇ ਦੇਹਾਂਤ ‘ਤੇ ਪੂਰੀ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ਰਾਹੀਂ ਦੁੱਖ ਪ੍ਰਗਟ ਕਰ  ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments