Sports News : ਆਈ.ਪੀ.ਐਲ. 2026 ਦਾ 13ਵਾਂ ਮੈਚ ਅੱਜ, 7 ਅਪ੍ਰੈਲ ਨੂੰ ਰਾਜਸਥਾਨ ਰਾਇਲਜ਼ ਅਤੇ ਮੁੰਬਈ ਇੰਡੀਅਨਜ਼ ਦੀ ਟੀਮ ਦੇ ਵਿਚਕਾਰ ਖੇਡਿਆ ਜਾਵੇਗਾ। ਇਸ ਦੌਰਾਨ ਇਨ੍ਹਾਂ ਦੋਨਾਂ ਦੇ ਵਿਚਕਾਰ ਅੱਜ ਇਹ ਮੈਚ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਇਸ ਦੇ ਇਲਾਵਾ ਆਈਪੀਐਲ 2026 ਦੇ ਸੀਜ਼ਨ ਵਿੱਚ ਆਰ.ਆਰ. ਦੀ ਟੀਮ ਨੇ ਆਪਣੇ ਦੋਵਾਂ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ
ਹੈੱਡ-ਟੂ-ਹੈੱਡ ਰਿਕਾਰਡ
- ਕੁੱਲ ਮੈਚ: 31
- ਮੁੰਬਈ ਇੰਡੀਅਨਜ਼ ਜਿੱਤੇ: 16
- ਰਾਜਸਥਾਨ ਰਾਇਲਜ਼ ਜਿੱਤੇ: 14
- ਡਰਾਅ: 1
ਪਿੱਚ ਰਿਪੋਰਟ
ਗੁਹਾਟੀ ਦੇ ਇਸ ਮੈਦਾਨ ‘ਤੇ ਪਿਛਲਾ ਮੈਚ ਕਾਫੀ ਇੱਕ ਪਾਸੇ ਰਿਹਾ ਸੀ, ਜਿੱਥੇ ਰਾਜਸਥਾਨ ਰਾਇਲਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਸਿਰਫ਼ 127 ਦੌੜਾਂ ‘ਤੇ ਆਊਟ ਕਰ ਦਿੱਤਾ। ਇਸ ਦੇ ਬਾਅਦ ਬੱਲੇਬਾਜ਼ਾਂ ਨੇ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ, ਜਿਸ ਨਾਲ ਇਹ ਸਾਫ ਹੋ ਗਿਆ ਕਿ ਪਿੱਚ ਸ਼ੁਰੂ ਵਿੱਚ ਗੇਂਦਬਾਜ਼ਾਂ ਦੀ ਮਦਦ ਕਰਦੀ ਹੈ।
ਮੌਸਮ ਅੱਪਡੇਟ (ਗੁਹਾਟੀ)
ਗੁਹਾਟੀ ਵਿੱਚ ਮੈਚ ਵਾਲੇ ਦਿਨ ਮੌਸਮ ਥੋੜ੍ਹਾ ਬਦਲਦਾ ਨਜ਼ਰ ਆ ਸਕਦਾ ਹੈ। ਦਿਨ ਵੇਲੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ, ਜੋ ਪਿੱਚ ਅਤੇ ਆਊਟਫੀਲਡ ਤੇ ਅਸਰ ਪੈ ਸਕਦਾ ਹੈ। ਹਾਲਾਂਕਿ, ਸ਼ਾਮ ਤੱਕ ਮੌਸਮ ਸਾਫ਼ ਹੋਣ ਦੀ ਉਮੀਦ ਹੈ, ਜਿਸ ਨਾਲ ਮੈਚ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਹੋ ਸਕੇਗਾ।
ਸੰਭਾਵੀ ਪਲੇਇੰਗ 11
MI ਦੀ ਸੰਭਾਵਿਤ XI: ਰੋਹਿਤ ਸ਼ਰਮਾ, ਕਵਿੰਟਨ ਡੀ ਕਾਕ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ (ਕਪਤਾਨ), ਤਿਲਕ ਵਰਮਾ, ਨਮਨ ਧੀਰ, ਸ਼ੇਰਫੇਨ ਰਦਰਫੋਰਡ, ਮਿਸ਼ੇਲ ਸੈਂਟਨਰ, ਦੀਪਕ ਚਾਹਰ, ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ
MI ਇਮਪੈਕਟ ਪਲੇਅਰ: ਅਸ਼ਵਨੀ ਕੁਮਾਰ, ਕੋਰਬਿਨ ਬੋਸ਼, ਰਾਜ ਬਾਵਾ, ਮਯੰਕ ਮਾਰਕੰਡੇ
RR ਦੀ ਸੰਭਾਵਿਤ XI: ਯਸ਼ਸਵੀ ਜੈਸਵਾਲ, ਵੈਭਵ ਸੂਰਯਵੰਸ਼ੀ, ਰਿਆਨ ਪਰਾਗ (ਕਪਤਾਨ), ਸ਼ਿਮਰੋਨ ਹੇਟਮਾਇਰ, ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਦਾਸੁਨ ਸ਼ਨਾਕਾ, ਜੋਫਰਾ ਆਰਚਰ, ਸੰਦੀਪ ਸ਼ਰਮਾ, ਰਵੀ ਬਿਸ਼ਨੋਈ, ਅਤੇ ਐਡਮ ਮਿਲਨੇ।
RR ਇਮਪੈਕਟ ਪਲੇਅਰ: ਨੰਦਰੇ ਬਰਗਰ, ਤੁਸ਼ਾਰ ਦੇਸ਼ਪਾਂਡੇ, ਸ਼ੁਭਮ ਦੂਬੇ, ਅਤੇ ਯੁੱਧਵੀਰ ਸਿੰਘ ਚਰਕ।











