Homeਖੇਡਾਂਅੱਜ ਖੇਡਿਆ ਜਾਵੇਗਾ ਸਨਰਾਈਜ਼ਰਜ਼ ਹੈਦਰਾਬਾਦ ਤੇ ਲਖਨਊ ਸੁਪਰਜਾਇੰਟਸ ਟੀਮ ਦੇ ਵਿਚਕਾਰ ਆਈਪੀਐਲ...

ਅੱਜ ਖੇਡਿਆ ਜਾਵੇਗਾ ਸਨਰਾਈਜ਼ਰਜ਼ ਹੈਦਰਾਬਾਦ ਤੇ ਲਖਨਊ ਸੁਪਰਜਾਇੰਟਸ ਟੀਮ ਦੇ ਵਿਚਕਾਰ ਆਈਪੀਐਲ 2026 ਦਾ 10ਵਾਂ ਮੈਚ

Sports News : ਆਈ.ਪੀ.ਐਲ. 2026 ਸੀਜ਼ਨ ਦਾ ਅੱਜ ਦਸਵਾਂ ਮੈਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਲਖਨਊ ਸੁਪਰਜਾਇੰਟਸ ਟੀਮ ਦੇ ਵਿਚਕਾਰ ਦੁਪਹਿਰ 3:30 ਵਜੇ ਖੇਡਿਆ ਜਾਵੇਗਾ। ਇਸ ਦੌਰਾਨ ਇਨ੍ਹਾਂ ਟੀਮਾਂ ਦੇ ਵਿਚਕਾਰ ਅੱਜ ਇਹ ਮੈਚ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਦੇ ਇਲਾਵਾ, ਆਈ.ਪੀ.ਐਲ. 2026 ਦੇ ਆਪਣੇ ਪਿਛਲੇ ਮੈਚ ਵਿੱਚ, ਐਸਆਰਐਚ ਦੀ ਟੀਮ ਕੇਕੇਆਰ ਦੇ ਖਿਲਾਫ ਖੇਡਦੇ ਹੋਏ 65 ਦੌੜਾਂ ਦੀ ਸ਼ਾਨਦਾਰ ਜਿੱਤ ਮਿਲੀ ਸੀ।

ਹੈੱਡ-ਟੂ-ਹੈੱਡ ਰਿਕਾਰਡ

  • ਮੈਚ: 6
  • SRH ਜਿੱਤਿਆ: 4
  • LSG ਜਿੱਤਿਆ: 2

ਹੈਦਰਾਬਾਦ ਮੌਸਮ ਰਿਪੋਰਟ

ਸਨਰਾਈਜ਼ਰਸ ਹੈਦਰਾਬਾਦ ਬਨਾਮ ਲਖਨਊ ਸੁਪਰ ਜਾਇੰਟਸ ’ਤੇ ਮੀਂਹ ਦਾ ਖ਼ਤਰਾ ਹੈ। ਤੇਲੰਗਾਨਾ ਵਿੱਚ 7 ​​ਅਪ੍ਰੈਲ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ ਪੰਜ ਦਿਨਾਂ ਵਿੱਚ ਗਰਜ ਨਾਲ ਹਨੇਰੀ ਆਉਣ ਦੀ ਉਮੀਦ ਹੈ।

ਰਾਜੀਵ ਗਾਂਧੀ ਸਟੇਡੀਅਮ ਪਿੱਚ ਰਿਪੋਰਟ

ਪਿਛਲੀ ਵਾਰ ਜਦੋਂ ਦੁਪਹਿਰ ਨੂੰ ਪਿੱਚ ਨੰਬਰ 2 ‘ਤੇ ਮੈਚ ਹੋਇਆ ਸੀ, ਤਾਂ ਸਨਰਾਈਜ਼ਰਸ ਹੈਦਰਾਬਾਦ ਨੇ 286 ਦੌੜਾਂ ਬਣਾਈਆਂ ਸਨ, ਜਦੋਂ ਕਿ ਰਾਜਸਥਾਨ ਰਾਇਲਜ਼ ਨੇ 242 ਦੌੜਾਂ ਬਣਾਈਆਂ ਸਨ। ਇਸ ਪਿੱਚ ‘ਤੇ ਖੇਡੇ ਗਏ ਪਿਛਲੇ ਛੇ ਮੈਚਾਂ ਵਿੱਚ, ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 3 ਵਾਰ ਜਿੱਤੀ ਹੈ ਅਤੇ ਦੂਜੀ ਬੱਲੇਬਾਜ਼ੀ ਕਰਨ ਵਾਲੀ ਟੀਮ 3 ਵਾਰ ਜਿੱਤੀ ਹੈ।

ਸੰਭਾਵੀ ਪਲੇਇੰਗ ਇਲੈਵਨ

ਸਨਰਾਈਜ਼ਰਸ ਹੈਦਰਾਬਾਦ (SRH): ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਕਪਤਾਨ), ਹੇਨਰਿਕ ਕਲਾਸੇਨ, ਲੀਅਮ ਲਿਵਿੰਗਸਟੋਨ, ​​ਅਨਿਕੇਤ ਵਰਮਾ, ਸਲੇਲ ਅਰੋੜਾ, ਜੈਦੇਵ ਉਨਾਦਕਟ, ਈਸ਼ਾਨ ਮਲਿੰਗਾ, ਨਿਤੀਸ਼ ਕੁਮਾਰ ਰੈਡੀ, ਹਰਸ਼ਲ ਪਟੇਲ, ਹਰਸ਼ ਦੂਬੇ।

ਲਖਨਊ ਸੁਪਰ ਜਾਇੰਟਸ (ਐਲਐਸਜੀ): ਮਿਸ਼ੇਲ ਮਾਰਸ਼, ਰਿਸ਼ਭ ਪੰਤ, ਏਡੇਨ ਮਾਰਕਰਮ, ਨਿਕੋਲਸ ਪੂਰਨ, ਆਯੂਸ਼ ਬਡੋਨੀ, ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਮੁਹੰਮਦ ਸ਼ਮੀ, ਅਵੇਸ਼ ਖਾਨ/ਮੋਹਸੀਨ ਖਾਨ, ਪ੍ਰਿੰਸ ਯਾਦਵ, ਦਿਗਵੇਸ਼ ਰਾਠੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments