ਚੰਡੀਗੜ੍ਹ: ਲੋਕ ਸਭਾ ਚੋਣਾਂ 2024 (Lok Sabha elections 2024) ਤੋਂ ਪਹਿਲਾਂ ਕਾਂਗਰਸ ਨੇ ਸਚਿਨ ਪਾਇਲਟ (Sachin Pilot) ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਸਚਿਨ ਪਾਇਲਟ ਨੂੰ ਛੱਤੀਸਗੜ੍ਹ ਦਾ ਇੰਚਾਰਜ ਬਣਾਇਆ ਗਿਆ ਹੈ। ਹੁਣ ਤੱਕ ਕੁਮਾਰੀ ਸ਼ੈਲਜਾ ਛੱਤੀਸਗੜ੍ਹ ਦੀ ਇੰਚਾਰਜ ਸੀ, ਜਦਕਿ ਸ਼ੈਲਜਾ ਨੂੰ ਹੁਣ ਉਤਰਾਖੰਡ ਦਾ ਇੰਚਾਰਜ ਬਣਾਇਆ ਗਿਆ ਹੈ। ਰਣਦੀਪ ਸਿੰਘ ਸੁਰਜੇਵਾਲ ਨੂੰ ਹੁਣ ਕਰਨਾਟਕ ਦਾ ਇੰਚਾਰਜ ਬਣਾਇਆ ਗਿਆ ਹੈ।