Homeਹਰਿਆਣਾਹਰਿਆਣਾ ਸਰਕਾਰ ਨੇ ਬਜ਼ੁਰਗਾਂ ਨੂੰ ਦਿੱਤਾ ਵੱਡਾ ਤੋਹਫ਼ਾ

ਹਰਿਆਣਾ ਸਰਕਾਰ ਨੇ ਬਜ਼ੁਰਗਾਂ ਨੂੰ ਦਿੱਤਾ ਵੱਡਾ ਤੋਹਫ਼ਾ

ਚੰਡੀਗੜ੍ਹ : ਹਰਿਆਣਾ ਵਿੱਚ ਬਜ਼ੁਰਗਾਂ ਦੇ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਰਾਜ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਦੇ ਲਈ 5 ਮਈ ਨੂੰ ਕੁਰੂਕਸ਼ੇਤਰ ਤੋਂ ਇੱਕ ਵਿਸ਼ੇਸ਼ ਰੇਲਗੱਡੀ ਰਵਾਨਾ ਹੋਵੇਗੀ। ਮੁੱਖ ਮੰਤਰੀ ਨਾਇਬ ਸੈਣੀ ਇਸ ਰੇਲਗੱਡੀ ਨੂੰ ਕੁਰੂਕਸ਼ੇਤਰ ਤੋਂ ਹਰੀ ਝੰਡੀ ਦੇਣਗੇ, ਜੋ ਕਿ ਰਾਜ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼ਰਧਾਲੂਆਂ ਨੂੰ ਰਵਾਨਾ ਕਰੇਗੀ। 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ ₹1.80 ਲੱਖ ਤੋਂ ਘੱਟ ਹੈ, ਇਸ ਯੋਜਨਾ ਦਾ ਮੁਫ਼ਤ ਲਾਭ ਲੈ ਸਕਦੇ ਹਨ।

ਇਸ ਮਿਤੀ ਤੱਕ ਕਰੋ ਰਜਿਸਟਰ

ਇਸ ਯੋਜਨਾ ਦਾ ਲਾਭ ਲੈਣ ਲਈ ਬਜ਼ੁਰਗਾਂ ਨੂੰ ਸਰਲ ਹਰਿਆਣਾ ਪੋਰਟਲ ‘ਤੇ 15 ਅਪ੍ਰੈਲ ਤੱਕ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੋਵੇਗਾ। ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਦੇ ਤਹਿਤ ਅਰਜ਼ੀ ਦੇਣ ਲਈ ਜਿਨ੍ਹਾਂ ਦਸਤਾਵੇਜ਼ਾਂ ਦੀ ਲੋੜ ਹੋਵੇਗੀ, ਉਨ੍ਹਾਂ ਵਿੱਚ ਫੈਮਿਲੀ ਆਈਡੀ, ਆਧਾਰ ਕਾਰਡ, ਪੈਨ ਕਾਰਡ, ਸਰੀਰਕ ਤੌਰ ‘ਤੇ ਯਾਤਰਾ ਲਈ ਫਿੱਟ ਹੋਣ ਦਾ ਸਵੈ-ਘੋਸ਼ਣਾ ਪੱਤਰ ਅਤੇ ਪਿਛਲੇ 3 ਸਾਲਾਂ ਵਿੱਚ ਯੋਜਨਾ ਦਾ ਲਾਭ ਨਹੀਂ ਲੈਣ ਦੀ ਘੋਸ਼ਣਾ ਸ਼ਾਮਲ ਹੈ। ਬਿਨੈਕਾਰ ਦਾ ਹਰਿਆਣਾ ਦੇ ਵਸਨੀਕ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਕੋਲ ਪਰਿਵਾਰਕ ਪਛਾਣ ਪੱਤਰ ਹੋਣਾ ਚਾਹੀਦਾ ਹੈ। ਬਜ਼ੁਰਗ ਨਾਗਰਿਕਾਂ ਨੂੰ ਪੂਰੀ ਅਦਾਇਗੀ ‘ਤੇ ਇੱਕ ਸਹਾਇਕ ਦੇ ਨਾਲ ਜਾਣ ਦੀ ਆਗਿਆ ਹੈ।

ਮੁਫ਼ਤ ਯਾਤਰਾ ਦਾ ਮਿਲੇਗਾ ਲਾਭ

ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ‘ਤੇ ਚਲਾਈ ਇਸ ਯੋਜਨਾ ਵਿੱਚ ਅਪਲਾਈ ਦੇ ਲਈ ਪਰਿਵਾਰਕ ਪਛਾਣ ਪੱਤਰ ਲਾਜ਼ਮੀ ਹੈ। ਇਸ ਯੋਜਨਾ ਦੇ ਤਹਿਤ, ਸਰਕਾਰ ਯਾਤਰੀਆਂ ਦੀ ਰਿਹਾਇਸ਼, ਭੋਜਨ ਅਤੇ ਸਥਾਨਕ ਆਵਾਜਾਈ ਦੇ ਸਾਰੇ ਪ੍ਰਬੰਧ ਕਰੇਗੀ। ਅਰਜ਼ੀ ਦੇਣ ਤੋਂ ਬਾਅਦ, ਬਿਨੈਕਾਰਾਂ ਨੂੰ ਆਪਣੀ ਜਾਣਕਾਰੀ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਾਉਣੀ ਚਾਹੀਦੀ ਹੈ ਤਾਂ ਜੋ ਯੋਗ ਵਿਅਕਤੀਆਂ ਨੂੰ ਸਮੇਂ ਸਿਰ ਰੇਲਵੇ ਭੇਜਿਆ ਜਾ ਸਕੇ। ਰਜਿਸਟਰਡ ਵਿਅਕਤੀਆਂ ਨੂੰ ਇਹ ਜਾਣਕਾਰੀ 16 ਅਪ੍ਰੈਲ ਤੋਂ ਪਹਿਲਾਂ DIPRO ਦਫ਼ਤਰਾਂ ਵਿੱਚ ਜਮ੍ਹਾਂ ਕਰਾਉਣੀ ਚਾਹੀਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments