Homeਖੇਡਾਂਦੱਖਣੀ ਅਫ਼ਰੀਕਾ ਦੇ ਤਜਰਬੇਕਾਰ ਬੱਲੇਬਾਜ਼ ਰਾਸੀਵੈਨ ਡੇਰ ਡੁਸਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ...

ਦੱਖਣੀ ਅਫ਼ਰੀਕਾ ਦੇ ਤਜਰਬੇਕਾਰ ਬੱਲੇਬਾਜ਼ ਰਾਸੀਵੈਨ ਡੇਰ ਡੁਸਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

Sports News : ਦੱਖਣੀ ਅਫ਼ਰੀਕਾ ਦੇ ਤਜਰਬੇਕਾਰ ਬੱਲੇਬਾਜ਼ ਰਾਸੀ ਵੈਨ ਡੇਰ ਡੁਸੇਨ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਸੱਜੇ ਹੱਥ ਦੇ ਬੱਲੇਬਾਜ਼ ਨੇ ਅੱਜ ਯਾਨੀ 2 ਅਪ੍ਰੈਲ ਨੂੰ ਆਪਣੇ ਫ਼ੈਸਲੇ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਸੰਦੇਸ਼ ਸਾਂਝਾ ਕਰਦੇ ਹੋਏ, ਅੰਤਰਰਾਸ਼ਟਰੀ ਕਿਕ੍ਰੇਟ ਵਿੱਚ ਆਪਣੇ ਸਫਰ ਨੂੰ ਯਾਦ ਕੀਤਾ।

ਵੈਨ ਡੇਰ ਡੁਸੇਨ ਨੇ 9 ਅਕਤੂਬਰ, 2018 ਨੂੰ ਜ਼ਿੰਬਾਬਵੇ ਦੇ ਵਿਰੁੱਧ ਇੱਕ ਟੀ-20ਆਈ ਵਿੱਚ ਆਪਣਾ ਡੈਬਿਊ ਕੀਤਾ ਸੀ, ਅਤੇ ਉਦੋਂ ਤੋਂ ਉਹ ਤਿੰਨੋਂ ਫਾਰਮੈਟਾਂ ਵਿੱਚ ਦੱਖਣੀ ਅਫ਼ਰੀਕਾ ਲਈ ਖੇਡਿਆ ਹੈ। ਆਪਣੇ ਕਰੀਅਰ ਦੌਰਾਨ, ਉਨ੍ਹਾਂ ਨੇ 57 ਟੀ-20ਆਈ, 71 ਇੱਕ ਰੋਜ਼ਾ ਅਤੇ 18 ਟੈਸਟ ਮੈਚ ਖੇਡੇ ਹਨ। ਉਨ੍ਹਾਂ ਦਾ ਆਖਰੀ ਅੰਤਰਰਾਸ਼ਟਰੀ ਮੈਚ 16 ਅਗਸਤ, 2025 ਨੂੰ ਆਸਟ੍ਰੇਲੀਆ ਵਿਰੁੱਧ ਇੱਕ ਟੀ-20ਆਈ ਸੀ। ਉਨ੍ਹਾਂ ਦੇ ਸਭ ਤੋਂ ਵਧੀਆ ਪ੍ਰਦਰਸ਼ਨਾਂ ਵਿੱਚੋਂ ਇੱਕ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਉਨ੍ਹਾਂ ਨੇ ਨਿਊਜ਼ੀਲੈਂਡ ਵਿਰੁੱਧ ਇੱਕ ਸ਼ਾਨਦਾਰ ਸੈਂਕੜਾ (133 ਦੌੜਾਂ) ਬਣਾਇਆ।

37 ਸਾਲਾ ਸਟਾਰ ਬੱਲੇਬਾਜ਼ ਨੇ ਦੱਖਣੀ ਅਫ਼ਰੀਕਾ ਦੇ ਕ੍ਰਿਕਟ ਬੋਰਡ ਦੇ ਕੇਂਦਰੀ ਇਕਰਾਰਨਾਮੇ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਇਹ ਫੈਸਲਾ ਲਿਆ। ਰਾਸੀ ਵੈਨ ਡੇਰ ਡੁਸੇਨ ਪਹਿਲਾਂ ਆਈਪੀਐਲ ਵਿੱਚ ਰਾਜਸਥਾਨ ਰਾਇਲਜ਼ ਲਈ ਖੇਡ ਚੁੱਕਾ ਹੈ। ਉਨ੍ਹਾਂ ਨੇ 2022 ਵਿੱਚ ਟੀਮ ਲਈ ਤਿੰਨ ਮੈਚ ਖੇਡੇ। ਇਸ ਸਮੇਂ ਦੌਰਾਨ, ਵੈਨ ਡੇਰ ਡੁਸੇਨ ਨੇ 11 ਦੀ ਔਸਤ ਨਾਲ 22 ਦੌੜਾਂ ਬਣਾਈਆਂ। ਉਹ ਇੱਕ ਵਾਰ ਵੀ ਨਾਟ ਆਊਟ ਨਹੀਂ ਰਿਹਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments