ਜਲੰਧਰ : ਸਰਕਲ ਦੇ ਵੱਖ-ਵੱਖ ਫੀਡਰਾਂ ਦੀ ਮੁਰੰਮਤ ਕਾਰਨ ਦਰਜਨਾਂ ਇਲਾਕਿਆਂ ‘ਚ 21 ਦਸੰਬਰ ਯਾਨੀ ਅੱਜ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਲੜੀ ਤਹਿਤ ਟੀ-4 ਬਸਤੀਆਂ ਸਬ-ਡਵੀਜ਼ਨ ਦੇ 66 ਕੇ.ਵੀ. ਸਰਜੀਕਲ ਕੰਪਲੈਕਸ ਤੋਂ ਚੱਲ ਰਹੇ 11 ਕੇ.ਵੀ. ਗਾਜ਼ੀਪੁਰ, ਜਲੰਧਰ ਕੁੰਜ ਫੀਡਰ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਉਕਤ ਫੀਡਰ ਅਧੀਨ ਆਉਂਦੇ ਗਾਜ਼ੀਪੁਰ, ਫਿਰੋਜ਼, ਸੰਘਲ ਸੋਹਲ, ਕੋਟਲੀ, ਜਲੰਧਰ ਵਿਹਾਰ ਅਤੇ ਨਾਲ ਲੱਗਦੇ ਫਲੈਟ, ਮੰਡ, ਜਲੰਧਰ ਕੁੰਜ, ਜਲੰਧਰ ਪ੍ਰਾਈਮ ਅਤੇ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਜਦੋਂ ਕਿ 132 ਕੇ.ਵੀ. ਚਿਲਡਰਨ ਪਾਰਕ ਸਬ-ਸਟੇਸ਼ਨ ਦੇ ਸਿਵਲ ਲਾਈਨ ਸਬ-ਡਵੀਜ਼ਨ ਦੇ 11 ਕੇ.ਵੀ. ਜਵਾਹਰ ਨਗਰ ਫੀਡਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗਾ। ਜਿਸ ਕਾਰਨ ਉਕਤ ਫੀਡਰ ਅਧੀਨ ਬਦਰੀਦਾਸ ਕਲੋਨੀ, ਨਿਊ ਜਵਾਹਰ ਨਗਰ, ਰੇਡੀਓ ਕਲੋਨੀ, ਮਾਡਰਨ ਕਲੋਨੀ, ਗੁਰੂ ਗੋਬਿੰਦ ਸਿੰਘ ਸਟੇਡੀਅਮ ਇਲਾਕਾ, ਮਹਾਂਵੀਰ ਮਾਰਗ, ਏ.ਪੀ.ਜੇ. ਸਕੂਲ-ਕਾਲਜ, ਗੁਰੂ ਨਾਨਕ ਮਿਸ਼ਨ ਚੌਕ ਅਤੇ ਆਸਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਇਸ ਦੇ ਨਾਲ ਹੀ 66 ਕੇ.ਵੀ. ਟਾਂਡਾ ਰੋਡ ਸਬ-ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਜੰਡੂਸਿੰਘਾ ਫੀਡਰ ਦੀ ਸਪਲਾਈ ਦੁਪਹਿਰ 1 ਤੋਂ 2.30 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਉਕਤ ਫੀਡਰ ਅਧੀਨ ਪੈਂਦੇ ਸਨਅਤੀ ਜ਼ੋਨ ਦੇ ਕੰਗਣੀਵਾਲ, ਢੱਡਾ, ਮੁਬਾਰਕਪੁਰ ਸੇਖਾਂ ਫਲਾਈਓਵਰ ਦੇ ਨਾਲ ਲੱਗਦੇ ਖੇਤਰ ਪ੍ਰਭਾਵਿਤ ਹੋਣਗੇ।