Health News : ਗਰਮੀਆਂ ਦੇ ਮੌਸਮ ਵਿੱਚ ਖਾਣ-ਪੀਣ ਵਿੱਚ ਸਾਵਧਾਨੀ ਵਰਤਣਾ ਜ਼ਰੂਰੀ ਹੈ। ਕਬਜ਼, ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਲਈ ਪਰਵਲ ਦੀ ਸਬਜ਼ੀ ਬਹੁਤ ਕਾਰਗਰ ਹੈ। ਪੋਸ਼ਕ ਤੱਤਾਂ ਨਾਲ ਭਰਪੂਰ ਪਰਵਲ ਨੂੰ ਗਰਮੀਆਂ ਵਿੱਚ ਆਪਣੇ ਆਹਾਰ ਵਿੱਚ ਸ਼ਾਮਲ ਕਰਨ ਦੀ ਸਲਾਹ ਹੈਲਥ ਐਕਸਪਰਟ ਦਿੰਦੇ ਹਨ। ਇਹ ਸਬਜ਼ੀ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਕਈ ਸਿਹਤ ਲਾਭ ਦਿੰਦੀ ਹੈ। ਪਰਵਲ ਦਾ ਵਿਗਿਆਨਕ ਨਾਮ ਟ੍ਰਾਈਕੋਸੈਂਥੇਸ ਡਾਇਓਕਾ ਰੌਕਸਬ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਫਾਇਬਰ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ। ਪਰਵਲ ਵਿੱਚ ਐਂਟੀਆਕਸੀਡੈਂਟ ਵੀ ਪਾਇਆ ਜਾਦਾ ਹੈ, ਨਾਲ ਹੀ ਖੂਨ ਨੂੰ ਸ਼ੁੱਧ ਕਰਨ ਵਿੱਚ ਮਦਦਗਾਰ ਹੈ।
ਖੋਜ ਦੇ ਅਨੁਸਾਰ, ਪਰਵਲ ਪ੍ਰੋਟੀਨ ਅਤੇ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਔਸ਼ਧੀ ਗੁਣ ਹੁੰਦੇ ਹਨ ਜੋ ਬਲੱਡ ਸ਼ੂਗਰ ਅਤੇ ਟ੍ਰਾਈਗਲਿਸਰਾਈਡ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।
ਆਯੁਰਵੇਦ ਅਤੇ ਯੂਨਾਨੀ ਦਵਾਈ ਵਿੱਚ ਪਰਵਲ ਦਾ ਵਿਸ਼ੇਸ਼ ਮਹੱਤਵ ਹੈ। ਪ੍ਰਾਚੀਨ ਗ੍ਰੰਥ ਚਰਕ ਸੰਹਿਤਾ ਵਿੱਚ ਪੀਲੀਆ ਸਮੇਤ ਕਈ ਰੋਗਾਂ ਦੇ ਇਲਾਜ ਦੇ ਲਈ ਪਰਵਾਲ ਦੇ ਫਲ ਅਤੇ ਪੱਤਿਆਂ ਦਾ ਜ਼ਿਕਰ ਹੈ। ਇਸਨੂੰ ‘ਤ੍ਰਿਪਤਿਘਨ’ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਭੋਜਨ ਤੋਂ ਸੰਤੁਸ਼ਟੀ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ।
ਪਰਵਲ ਦੀ ਸ਼ਬਜ਼ੀ ਖਾਣ ਦੇ ਫਾਇਦੇ
ਕਫ – ਆਯੁਰਵੇਦ ਦੇ ਅਨੁਸਾਰ, ਪਰਵਲ ਕਫ ਅਤੇ ਪਿੱਤ ਦੋਸ਼ਾਂ ਨੂੰ ਸੰਤੁਲਿਤ ਰੱਖਦਾ ਹੈ।
ਪੇਟ ਦੇ ਲਈ – ਗਰਮੀਆਂ ਵਿੱਚ ਕਬਜ਼ ਅਤੇ ਬਦਹਜ਼ਮੀ ਆਮ ਸਮੱਸਿਆਵਾਂ ਹਨ। ਪਰਵਲ ਦਾ ਫਾਈਬਰ ਪੇਟ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਗੈਸ ਦੀ ਸਮੱਸਿਆ ਘੱਟ ਕਰਦਾ ਹੈ।
ਮੋਟਾਪਾ – ਪਰਵਲ ਵਿੱਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ ਇਸ ਦਾ ਨਿਯਮਤ ਸੇਵਨ ਭਾਰ ਸੰਤੁਲਿਤ ਰੱਖਦਾ ਹੈ ਅਤੇ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।
ਸ਼ੂਗਰ – ਸ਼ੂਗਰ ਦੇ ਮਰੀਜ਼ਾਂ ਦੇ ਲਈ ਪਰਵਲ ਫਾਇਦੇਮੰਦ ਹੈ। ਇਹ ਬਲੱਡ ਸ਼ੂਗਰ ਨੂੰ ਸੰਤੁਲਨ ਰੱਖਣ ਵਿੱਚ ਮਦਦ ਕਰਦਾ ਹੈ।
ਚਮੜੀ – ਪਰਵਲ ਚਮੜੀ ਦੇ ਲਈ ਫਾਇਦੇਮੰਦ ਹੈ। ਐਂਟੀਆਕਸੀਡੈਂਟਸ ਨਾਲ ਭਰਪੂਰ, ਪਰਵਲ ਚਿਹਰੇ ‘ਤੇ ਚਮਕ ਬਣਾਈ ਰੱਖਦਾ ਹੈ ਅਤੇ ਚਮੜੀ ਨੂੰ ਸਿਹਤਮੰਦ ਰੱਖਦਾ ਹੈ।
ਇਮਿਊਨਿਟੀ – ਪਰਵਲ ਇਮਿਊਨਿਟੀ ਨੂੰ ਵਧਾਉਂਦਾ ਹੈ, ਨਾਲ ਹੀ ਹੋਰ ਪੌਸ਼ਟਿਕ ਤੱਤ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦੇ ਹਨ।
ਕਿਵੇਂ ਕਰੀਏ ਪਰਵਲ ਦਾ ਸੇਵਨ
ਪਰਵਲ ਨੂੰ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ। ਇਸਨੂੰ ਸਬਜ਼ੀ, ਭੁਜੀਆ, ਚੋਖਾ, ਸੂਪ, ਕਰੀ, ਅਚਾਰ ਜਾਂ ਮਿਠਾਈ ਦੇ ਰੂਪ ਵਿੱਚ ਤਿਆਰ ਕੀਤੀ ਜਾਦੀ ਹੈ। ਗਰਮੀਆਂ ਵਿੱਚ ਹਲਕੀ ਪਰਵਲ ਦੀ ਸਬਜ਼ੀ ਬਣਾ ਕੇ ਖਾਣਾ ਸਭ ਤੋਂ ਵਧਿਆ ਰਹਿੰਦੀ ਹੈ।











