Health News : ਗਰਮੀਆਂ ਵਿੱਚ ਸਕਿੰਨ ਦੀ ਦੇਖਭਾਲ ਦੀ ਖਾਸ ਲੋੜ ਹੁੰਦੀ ਹੈ। ਇਸ ਮੌਸਮ ਵਿੱਚ ਤੇਜ਼ ਧੁੱਪ, ਗਰਮ ਹਵਾਵਾਂ ਅਤੇ ਪਸੀਨਾ ਸਾਡੀ ਸਕਿੰਨ ਨੂੰ ਡਲ ਅਤੇ ਬੇਜਾਨ ਬਣਾ ਦਿੰਦਾ ਹੈ। ਫੇਸ ’ਤੇ ਓਇਲ ਹੋਣ ਦੀ ਵਜ੍ਹਾਂ ਨਾਲ ਕੀਲ, ਮੁਹਾਸੇ ਵਰਗੀਆਂ ਦਿੱਕਤਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਸਕਿਨ ਕੇਅਰ ਦਾ ਖਾਸ ਖਿਆਲ ਰੱਖੋ। ਆਪਣੇ ਸਕਿਨ ਕੇਅਰ ਰੁਟੀਨ ਦੇ ਨਾਲ ਆਪਣੀ ਡਾਈਟ ਵਿੱਚ ਵੀ ਅਜਿਹੀਆਂ ਚੀਜ਼ਾਂ ਸ਼ਾਮਲ ਕਰੋ ਜੋ ਅੰਦਰੋਂ ਤੁਹਾਡੀ ਸਕਿਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਣ। ਜਿਵੇਂ ਕਿ ਖੀਰਾ, ਗਰਮੀਆਂ ਵਿੱਚ ਇਸ ਦਾ ਸੇਵਨ ਖੂਬ ਕੀਤਾ ਜਾਂਦਾ ਹੈ। ਕਿਉਂਕਿ ਇਸ ਵਿੱਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ ਇਸ ਲਈ ਇਹ ਤੁਹਾਡੇ ਸਰੀਰ ਨੂੰ ਹਾਈਡਰੇਟ ਰੱਖਣ ਦੇ ਨਾਲ ਆਪਣੀ ਸਕਿੰਨ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹੈ ਖੀਰੇ ਦਾ ਇਸਤੇਮਾਲ ਕਿਵੇਂ ਆਪਣੀ ਸਕਿੰਨ ਨੂੰ ਗਲੋਇੰਗ ਬਣਾਉਣ ਦੇ ਲਈ ਕਰ ਸਕਦੇ ਹਾਂ।
ਗਲੋਇੰਗ ਸਕਿੰਨ ਦੇ ਲਈ ਖੀਰੇ ਦੀ ਵਰਤੋਂ ਕਿਵੇਂ ਕਰੀਏ
ਖੀਰੇ ਦਾ ਰਸ ਪੀਓ
ਜੇਕਰ ਤੁਸੀਂ ਗਲੋਇੰਗ ਅਤੇ ਖੂਬਸੂਤਰ ਸਕਿੰਨ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ ਖੀਰੇ ਦਾ ਰਸ ਪੀ ਸਕਦੇ ਹੋ। ਰੋਜ਼ਾਨਾ ਖਾਲੀ ਪੇਟ ਇਸ ਦੇ ਜੂਸ ਦਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਹਾਈਡਰੇਟ ਰੱਖਣ ਦੇ ਨਾਲ ਸਕਿੰਨ ਵਿੱਚ ਗਲੋ ਲਾਉਣ ਵਿੱਚ ਵੀ ਮਦਦ ਕਰੇਗਾ।
ਖੀਰੇ ਦਾ ਫੇਸ ਪੈਕ
ਜੇਕਰ ਤੁਹਾਡੀ ਸਕਿਨ ਬਹੁਤ ਓਇਲੀ ਹੈ ਅਤੇ ਉਸ ‘ਤੇ ਪਿੰਪਲਜ਼, ਦਾਗ-ਧੱਬੇ ਹਨ ਤਾਂ ਤੁਸੀਂ ਖੀਰੇ ਦਾ ਫੇਸ ਪੈਕ ਲਗਾ ਸਕਦੇ ਹੋ। ਇਸ ਦੀ ਤਾਸੀਰ ਠੰਢੀ ਹੁੰਦੀ ਹੈ ਜੋ ਪਿੰਪਲਜ਼ ਨੂੰ ਦੂਰ ਕਰਨ ਵਿੱਚ ਮਦਦ ਕਰੇਗੀ। ਇਸ ਨੂੰ ਬਣਾਉਣਾ ਬਹੁਤ ਅਸਾਨ ਹੈ, ਇਸ ਲਈ ਖੀਰੇ ਨੂੰ ਕੱਦੂਕਸ ਕਰ ਕੇ ਇਸ ਨੂੰ ਆਪਣੇ ਚਿਹਰੇ ‘ਤੇ 15-20 ਮਿੰਟ ਲਈ ਲਗਾ ਕੇ ਛੱਡ ਦਿਓ। ਫਿਰ ਸਾਦੇ ਪਾਣੀ ਨਾਲ ਮੂੰਹ ਧੋ ਲਵੋਂ।
ਖੀਰੇ ਦਾ ਸਲਾਦ
ਤੁਸੀਂ ਆਪਣੀ ਖੁਰਾਕ ਵਿੱਚ ਖੀਰੇ ਦਾ ਸਲਾਦ ਵੀ ਸ਼ਾਮਲ ਕਰ ਸਕਦੇ ਹੋ। ਖਾਣੇ ਦੇ ਨਾਲ ਜਾਂ ਸਿਰਫ਼ ਆਪਣੇ ਆਪ ਖੀਰੇ ਖਾਣ ਨਾਲ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਨਾਲ ਸਕਿੰਨ ਨੂੰ ਗਲੋਇੰਗ ਬਣਾਉਣ ਵਿੱਚ ਵੀ ਮਦਦ ਕਰ ਸਕਦੀ ਹੈ।











