Homeਦੇਸ਼ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਹੋਇਆ ਵਾਧਾ

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਹੋਇਆ ਵਾਧਾ

ਨਵੀਂ ਦਿੱਲੀ : ਦੇਸ਼ ਵਿੱਚ ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਦੇ ਲਈ ਇੱਕ ਝਟਕੇ ਵਾਲੀ ਖ਼ਬਰ ਸਾਹਮਣੇ ਆਈ ਹੈ। ਨਿੱਜੀ ਖੇਤਰ ਦੀ ਵੱਡੀ ਤੇਲ ਕੰਪਨੀ ਨਾਇਰਾ ਐਨਰਜੀ ਨੇ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਹੁਰਮੁਜ਼ ਦੀ ਖਾੜੀ ਲਗਭਗ ਬੰਦ ਹੋਣ ਅਤੇ ਦੋਵੇਂ ਦੇਸ਼ਾਂ ਦੁਆਰਾ ਊਰਜਾ ਸਬੰਧਤ ਥਾਵਾਂ ‘ਤੇ ਹਮਲਿਆਂ ਨਾਲ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਸਤਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਅਤੇ ਵਧਦੀ ਸੰਚਾਲਨ ਲਾਗਤ ਨਿੱਜੀ ਤੇਲ ਕੰਪਨੀਆਂ ‘ਤੇ ਦਬਾਅ ਪਾ ਰਹੀ ਹੈ। ਇਸ ਦੇ ਚੱਲਦੇ ਨਯਾਰਾ ਐਨਰਜੀ ਨੇ ਇਹ ਕਦਮ ਚੁੱਕਿਆ ਹੈ। ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ (IOCL, BPCL, ਅਤੇ HPCL) ਨੇ ਅਜੇ ਤੱਕ ਆਪਣੀਆਂ ਕੀਮਤਾਂ ਵਿੱਚ ਕੋਈ ਬਦਲਾਅ ਦਾ ਐਲਾਨ ਨਹੀਂ ਕੀਤਾ ਹੈ।

ਦੇਸ਼ ਦੇ ਮਹਾਂਨਗਰਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਕੀ ਹਨ?

  • ਹੈਦਰਾਬਾਦ: ₹107.46 ਪ੍ਰਤੀ ਲੀਟਰ
  • ਕੋਲਕਾਤਾ: ₹105.41 ਪ੍ਰਤੀ ਲੀਟਰ
  • ਮੁੰਬਈ: ₹103.54 ਪ੍ਰਤੀ ਲੀਟਰ
  • ਬੈਂਗਲੁਰੂ: ₹102.92 ਪ੍ਰਤੀ ਲੀਟਰ
  • ਨਵੀਂ ਦਿੱਲੀ: ₹94.77 ਪ੍ਰਤੀ ਲੀਟਰ

ਪ੍ਰਮੁੱਖ ਸ਼ਹਿਰਾਂ ਵਿੱਚ ਡੀਜ਼ਲ ਦੀਆਂ ਨਵੀਆਂ ਕੀਮਤਾਂ (ਪ੍ਰਤੀ ਲੀਟਰ):

  • ਹੈਦਰਾਬਾਦ: ₹95.70
  • ਭੁਵਨੇਸ਼ਵਰ: ₹92.77
  • ਚੇਨਈ: ₹92.39
  • ਨਵੀਂ ਦਿੱਲੀ: ₹87.67

ਆਮ ਆਦਮੀ ‘ਤੇ ਪ੍ਰਭਾਵ

ਇਸ ਵਾਧੇ ਦਾ ਸਿੱਧਾ ਆਮ ਖਪਤਕਾਰਾਂ ’ਤੇ ਪੈ ਰਿਹਾ ਹੈ। ਕਈ ਰਾਜਾਂ ਦੇ ਪੈਟਰੋਲ ਪੰਪਾਂ ‘ਤੇ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਅਸਾਮ ਦੇ ਗੁਹਾਟੀ ਸਮੇਤ ਵੱਖ-ਵੱਖ ਥਾਵਾਂ ‘ਤੇ ਵਾਹਨ ਮਾਲਕ ਆਪਣੀਆਂ ਟੈਂਕੀਆਂ ਭਰਨ ਲਈ ਘੰਟਿਆਂਬੱਧੀ ਉਡੀਕ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਤੇਲ ਦੀ ਘਾਟ ਦੀਆਂ ਅਫਵਾਹਾਂ ਵਾਇਰਲ ਹੋਣ ਕਾਰਨ ਲੋਕ ਪੈਟਰੋਲ ਅਤੇ ਡੀਜ਼ਲ ਖਰੀਦਣ ਤੋਂ ਘਬਰਾ ਰਹੇ ਹਨ।

ਐਲਪੀਜੀ ਸਿਲੰਡਰ ਰੀਫਿਲਿੰਗ ਸਟੇਸ਼ਨਾਂ ਅਤੇ ਡਿਪੂਆਂ ‘ਤੇ ਵੀ ਭਾਰੀ ਭੀੜ ਦੇਖੀ ਜਾ ਰਹੀ ਹੈ। ਸਰਕਾਰ ਨੇ ਵਾਰ-ਵਾਰ ਭਰੋਸਾ ਦਿੱਤਾ ਹੈ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਜਾਂ ਐਲਪੀਜੀ ਦੀ ਕੋਈ ਕਮੀ ਨਹੀਂ ਹੈ, ਫਿਰ ਵੀ ਘਬਰਾਹਟ ਵਿੱਚ ਖਰੀਦਦਾਰੀ ਜਾਰੀ ਹੈ।

ਓਵੈਸੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ

ਏਆਈਐਮਆਈਐਮ ਮੁਖੀ ਅਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਸੰਕਟ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਕਿਹਾ, “ਸਰਕਾਰ ਨੇ ਢੁਕਵੇਂ ਰਣਨੀਤਕ ਪੈਟਰੋਲੀਅਮ ਭੰਡਾਰ ਨਹੀਂ ਬਣਾਏ। ਦੇਸ਼ ਮੁੱਖ ਈਂਧਨ ਅਤੇ ਖਾਦਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਦੀ ਲਾਪਰਵਾਹੀ ਦੀ ਕੀਮਤ ਜਨਤਾ ਅਦਾ ਕਰ ਰਹੀ ਹੈ। ਵਿਧਾਨ ਸਭਾ ਚੋਣਾਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਰ ਵੀ ਮਹੱਤਵਪੂਰਨ ਵਾਧਾ ਹੋ ਸਕਦਾ ਹੈ।”

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments