Homeਪੰਜਾਬਹੁਸ਼ਿਆਰਪੁਰ ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਜਾਰੀ ਕੀਤੇ ਸ਼ਖ਼ਤ ਆਦੇਸ਼

ਹੁਸ਼ਿਆਰਪੁਰ ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਜਾਰੀ ਕੀਤੇ ਸ਼ਖ਼ਤ ਆਦੇਸ਼

ਹੁਸ਼ਿਆਰਪੁਰ : ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਣ ਵਾਲੇ ਪਿੰਡ ਜੇਜੋਂ ਤੋਂ ਮਾਹਿਲਪੁਰ ਰੋਡ ਅਤੇ ਨੰਗਲ ਤੋਂ ਗੜ੍ਹਸ਼ੰਕਰ ਰੋਡ ‘ਤੇ ਮਾਈਨਿੰਗ ਮੈਟੀਰੀਅਲ ਲੈ ਜਾਣ ਵਾਲੇ ਟਿੱਪਰ/ਟਰੱਕਾਂ ਨੂੰ ਸਿਰਫ਼ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਹੀ ਆਵਾਜਾਈ ਦੀ ਅਨੁਮਤੀ ਹੋਵੇਗੀ ਅਤੇ ਇਸ ਸਮੇਂ ਦੇ ਇਲਾਵਾ ਇਨ੍ਹਾਂ ਸੜਕਾਂ ’ਤੇ ਮਾਈਨਿੰਗ ਸਮੱਗਰੀ ਲੈ ਕੇ ਜਾਣ ਵਾਲੇ ਟਿੱਪਰਾਂ/ਟਰੱਕਾਂ ਦੀ ਆਵਾਜਾਈ ‘ਤੇ ਪਾਬੰਦੀ ਹੋਵੇਗੀ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੀ ਮਾਹਿਲਪੁਰ ਰੋਡ ਅਤੇ ਨੰਗਲ ਤੋਂ ਗੜ੍ਹਸ਼ੰਕਰ ਰੋਡ ‘ਤੇ ਮਾਈਨਿੰਗ ਮਟੀਰੀਅਲ ਲੈ ਕੇ ਜਾਣ ਵਾਲੇ ਟਿੱਪਰ/ਟਰੱਕਾਂ ਕਾਰਨ ਸੜਕਾਂ ‘ਤੇ ਕਾਫ਼ੀ ਹਾਦਸੇ ਹੋ ਰਹੇ ਹਨ, ਜਿਸ ਕਾਰਨ ਆਮ ਲੋਕਾਂ ਦਾ ਜਾਨ-ਮਾਲ ਦਾ ਨੁਕਸਾਨ ਹੋ ਰਿਹਾ ਹੈ। ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਨ੍ਹਾਂ ਸੜਕਾਂ ‘ਤੇ ਮਾਈਨਿੰਗ ਮਟੀਰੀਅਲ ਲੈ ਕੇ ਜਾਣ ਵਾਲੇ ਟਿੱਪਰ/ਟਰੱਕਾਂ ਦੀ ਸਮੇਂ ਸਿਰ ਆਵਾਜਾਈ ਨੂੰ ਯਕੀਨੀ ਬਣਾਉਣ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ ਕਿ ਡਿਪਟੀ ਸੁਪਰਡੈਂਟ ਆਫ਼ ਪੁਲਿਸ, ਗੜ੍ਹਸ਼ੰਕਰ, ਇਹ ਯਕੀਨੀ ਬਣਾਉਣਗੇ ਕਿ ਟ੍ਰੈਫਿਕ ਪੁਲਿਸ ਓਵਰਸਪੀਡਿੰਗ ਲਈ ਟਿੱਪਰਾਂ/ਟਰੱਕਾਂ ਦੀ ਜਾਂਚ ਕਰੇ। ਖੇਤਰੀ ਟਰਾਂਸਪੋਰਟ ਅਥਾਰਟੀ, ਹੁਸ਼ਿਆਰਪੁਰ, ਇਨ੍ਹਾਂ ਹੁਕਮਾਂ ਦੀ ਪਾਲਣਾ ਵਿੱਚ ਓਵਰਲੋਡਿੰਗ ਅਤੇ ਹੋਰ ਉਲੰਘਣਾਵਾਂ ਸੰਬੰਧੀ ਨਿਰੀਖਣ ਅਤੇ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏਗੀ। ਇਸ ਤੋਂ ਇਲਾਵਾ, ਕਾਰਜਕਾਰੀ ਇੰਜੀਨੀਅਰ, ਡਰੇਨੇਜ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ, ਹੁਸ਼ਿਆਰਪੁਰ, ਅੰਤਰ-ਰਾਜੀ ਚੈੱਕ ਪੋਸਟਾਂ ‘ਤੇ 24×7 ਨਿਗਰਾਨੀ ਨੂੰ ਯਕੀਨੀ ਬਣਾਉਣਗੇ ਅਤੇ ਚੈੱਕ ਪੋਸਟਾਂ ‘ਤੇ ਤੋਲਣ ਵਾਲੇ ਸਕੇਲਾਂ ਦੀ ਵਰਤੋਂ ਕਰਦੇ ਹੋਏ ਓਵਰਲੋਡਿਡ ਟਿੱਪਰਾਂ ਦੀ ਜਾਂਚ ਵੀ ਕਰਨਗੇ ਅਤੇ ਉਨ੍ਹਾਂ ਵਿਰੁੱਧ ਢੁਕਵੀਂ ਕਾਰਵਾਈ ਕਰਨਗੇ। ਇਹ ਹੁਕਮ 20 ਮਈ, 2026 ਤੱਕ ਲਾਗੂ ਰਹਿਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments