ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਰਾਜ ਸਿੱਖਿਆ ਕੇਂਦਰ (RSKMP) ਨੇ 5ਵੀਂ ਅਤੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਲੱਖਾਂ ਵਿਦਿਆਰਥੀ ਇਸ ਨਤੀਜੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। 5ਵੀਂ ਜਮਾਤ ਦੀਆਂ ਪ੍ਰੀਖਿਆਵਾਂ 20 ਫਰਵਰੀ ਤੋਂ 26 ਫਰਵਰੀ 2026 ਤੱਕ ਚੱਲੀਆਂ ਸਨ, ਜਦੋਂ ਕਿ 8ਵੀਂ ਦੀਆਂ ਪ੍ਰੀਖਿਆਵਾਂ 28 ਫਰਵਰੀ ਨੂੰ ਖਤਮ ਹੋਈਆਂ ਸਨ। ਇਸ ਸਾਲ ਸੂਬੇ ਭਰ ਵਿੱਚ 10 ਲੱਖ ਤੋਂ ਵੱਧ ਵਿਦਿਆਰਥੀ ਇਨ੍ਹਾਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਏ ਸਨ।
ਕਿਵੇਂ ਦੇਖ ਸਕਦੇ ਹੋ ਆਪਣਾ ਨਤੀਜਾ?
- ਵਿਦਿਆਰਥੀ ਆਪਣੇ ਨਤੀਜੇ ਅਧਿਕਾਰਤ ਵੈੱਬਸਾਈਟ, rskmp.in ‘ਤੇ ਦੇਖ ਸਕਦੇ ਹਨ।
- ਨਤੀਜਾ ਦੇਖਣ ਦੇ ਲਈ, ਤੁਹਾਨੂੰ ਆਪਣਾ ਰੋਲ ਨੰਬਰ ਜਾਂ ਸਮਗਰਾ ਆਈਡੀ ਦਰਜ ਕਰਨ ਦੀ ਲੋੜ ਹੋਵੇਗੀ।
- ਵੈੱਬਸਾਈਟ ‘ਤੇ ਜਾਣ ਤੋਂ ਬਾਅਦ, ‘ਨਤੀਜਾ’ ਲਿੰਕ ‘ਤੇ ਕਲਿੱਕ ਕਰੋ, ਆਪਣੀ ਜਾਣਕਾਰੀ ਦਰਜ ਕਰੋ, ਅਤੇ ਸਕੋਰਕਾਰਡ ਡਾਊਨਲੋਡ ਕਰੋ।
- ਸਕੋਰਕਾਰਡ ਵਿੱਚ ਵਿਦਿਆਰਥੀ ਦਾ ਨਾਮ, ਸਕੂਲ ਦਾ ਨਾਮ, ਹਰੇਕ ਵਿਸ਼ੇ ਵਿੱਚ ਪ੍ਰਾਪਤ ਅੰਕ ਅਤੇ ਕੁੱਲ ਗ੍ਰੇਡ ਦੀ ਜਾਣਕਾਰੀ ਧਿਆਨ ਨਾਲ ਦੇਖੋ।
ਮੱਧ ਪ੍ਰਦੇਸ਼ ਬੋਰਡ ਵੱਲੋਂ ਨਤੀਜੇ ਜਲਦੀ ਜਾਰੀ ਕਰਨ ਦੇ ਲਈ 322 ਕੋਂਦਰਾਂ ਨੂੰ ਮੁਲਾਂਕਣ ਕੇਂਦਰ ਦੇ ਰੂਪ ਵਿੱਚ ਮਨੋਨੀਤ ਕੀਤਾ ਗਿਆ ਸੀ। ਜਿੱਥੇ ਲਗਭਗ 110,000 ਅਧਿਆਪਕਾਂ ਨੇ ਉੱਤਰ ਪੱਤਰੀਆਂ ਦੀ ਜਾਂਚ ਕੀਤੀ। ਅਧਿਕਾਰਤ ਅੰਕੜਿਆਂ ਦੇ ਅਨੁਸਾਰ, 5ਵੀਂ ਕਲਾਸ ਦੀ ਪ੍ਰੀਖਿਆ ਵਿੱਚ 12.76 ਲੱਖ ਵਿਦਿਆਰਥੀ ਅਤੇ ਕਲਾਸ 8ਵੀਂ ਦੀਆਂ ਪ੍ਰੀਖਿਆ ਵਿੱਚ 10.92 ਲੱਖ ਵਿਦਿਆਰਥੀ ਸ਼ਾਮਲ ਹੋਏ।












