ਲੁਧਿਆਣਾ: ਜੇਕਰ ਤੁਸੀਂ ਵੀ ਆਪਣੇ ਘਰ ਵਿੱਚ ਨੌਕਰ ਜਾਂ ਨੌਕਰਾਣੀ ਰੱਖਦੇ ਹੋ ਤਾਂ ਹੋ ਜਾਓ ਸਾਵਧਾਨ। ਦਰਅਸਲ ਚੰਡੀਗੜ੍ਹ ਰੋਡ ‘ਤੇ ਸਥਿਤ ਐਮ.ਆਈ.ਜੀ. ਫਲੈਟ (MIG flat) ‘ਚ ਰਹਿੰਦੇ ਤਿੰਨ ਮੈਂਬਰਾਂ ਨੂੰ ਦੋ ਦਿਨ ਪਹਿਲਾਂ ਕਿਰਾਏ ‘ਤੇ ਕੰਮ ਕਰਦੀ ਨੌਕਰਾਣੀ ਨੇ ਖਾਣੇ ‘ਚ ਜ਼ਹਿਰੀਲਾ ਪਦਾਰਥ ਮਿਲਾ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ (Civil Hospital) ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਪਛਾਣ ਸ਼ਮਾ ਸ਼ਰਮਾ, ਸੱਤਿਆ ਅਤੇ ਕਰਨ ਵਜੋਂ ਹੋਈ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਰੋਡ ਸਥਿਤ ਸੈਕਟਰ 32 ਸਥਿਤ ਐਮ.ਆਈ.ਜੀ. ਫਲੈਟ ਵਿੱਚ ਆਸ਼ੀਸ਼ ਢਾਂਡਾ ਰਹਿੰਦਾ ਹੈ। ਉਨ੍ਹਾਂ ਨੇ ਸ਼ਮਾ ਸ਼ਰਮਾ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਲਈ ਰੱਖਿਆ ਹੋਇਆ ਸੀ। ਇਸ ਤੋਂ ਇਲਾਵਾ ਕਰਨ ਘਰ ‘ਚ ਕੁੱਕ ਦਾ ਕੰਮ ਕਰਦਾ ਸੀ। ਸ਼ਮਾ ਸ਼ਰਮਾ ਨੇ ਨੌਕਰੀ ਛੱਡ ਦਿੱਤੀ ਸੀ, ਉਸ ਦੀ ਥਾਂ ਸੱਤਿਆ ਨਾਂ ਦੀ ਔਰਤ ਆ ਗਈ ਸੀ। ਇਸ ਤੋਂ ਇਲਾਵਾ ਰਸੋਈਏ ਕਰਨ ਨੇ 2 ਦਿਨ ਪਹਿਲਾਂ ਇਕ ਲੜਕੀ ਨੂੰ ਘਰ ਕੰਮ ਕਰਨ ਲਈ ਬੁਲਾਇਆ ਸੀ। ਪਰ ਆਸ਼ੀਸ਼ ਢਾਂਡਾ ਨੂੰ ਉਸ ਦਾ ਕੰਮ ਪਸੰਦ ਨਹੀਂ ਆਇਆ, ਇਸ ਲਈ ਉਸ ਨੂੰ ਜਵਾਬ ਦਿੱਤਾ ਗਿਆ ਸੀ।
ਵੀਰਵਾਰ ਦੁਪਹਿਰ ਉਕਤ ਲੜਕੀ ਨੇ ਖਾਣਾ ਬਣਾ ਕੇ ਉਸ ‘ਚ ਕੋਈ ਜ਼ਹਿਰੀਲਾ ਪਦਾਰਥ ਮਿਲਾ ਦਿੱਤਾ। ਖਾਣਾ ਖਾਣ ਤੋਂ ਬਾਅਦ ਸ਼ਰਮਾ, ਸੱਤਿਆ ਅਤੇ ਕਰਨ ਤਿੰਨਾਂ ਦੀ ਤਬੀਅਤ ਵਿਗੜ ਗਈ। ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਕਤ ਲੜਕੀ ਵੀ ਦੁਪਹਿਰ ਤੋਂ ਲਾਪਤਾ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ।