Homeਸੰਸਾਰਨਿਊਯਾਰਕ ਦੇ ਮੇਲਵਿਲ ਸਥਿਤ BAPS ਸਵਾਮੀਨਾਰਾਇਣ ਮੰਦਰ 'ਚ ਭੰਨਤੋੜ ਤੇ ਭਾਰਤ ਵਿਰੋਧੀ...

ਨਿਊਯਾਰਕ ਦੇ ਮੇਲਵਿਲ ਸਥਿਤ BAPS ਸਵਾਮੀਨਾਰਾਇਣ ਮੰਦਰ ‘ਚ ਭੰਨਤੋੜ ਤੇ ਭਾਰਤ ਵਿਰੋਧੀ ਲਿਖੇ ਗਏ ਨਾਅਰੇ

ਨਿਊਯਾਰਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਆਗਾਮੀ ਅਮਰੀਕਾ ਦੌਰੇ ਤੋਂ ਠੀਕ ਪਹਿਲਾਂ ਨਿਊਯਾਰਕ ਦੇ ਮੇਲਵਿਲ ਸਥਿਤ ਬੀ.ਏ.ਪੀ.ਐਸ. ਸਵਾਮੀਨਾਰਾਇਣ ਮੰਦਰ (The Swaminarayan Temple) ਵਿੱਚ ਭੰਨਤੋੜ ਅਤੇ ਭਾਰਤ ਵਿਰੋਧੀ ਨਾਅਰੇ ਲਿਖਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ‘ਤੇ ਭਾਰਤੀ ਵਣਜ ਦੂਤਘਰ ਨੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ‘ਅਸਵੀਕਾਰਨਯੋਗ’ ਕਰਾਰ ਦਿੱਤਾ ਹੈ ਅਤੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤੀ ਕੌਂਸਲੇਟ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ ਘਟਨਾ ਦੀ ਨਿੰ ਦਿਆ ਕਰਦੇ ਹੋਏ ਕਿਹਾ ਹੈ ਕਿ ਉਹ ਸਥਾਨਕ ਭਾਈਚਾਰੇ ਦੇ ਸੰਪਰਕ ‘ਚ ਹਨ ਅਤੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।

ਭਅਫਸ਼ ਸਵਾਮੀਨਾਰਾਇਣ ਮੰਦਰ ਨੇ ਵੀ ਇਸ ਘਟਨਾ ‘ਤੇ ਪ੍ਰਤੀਕਿ ਰਿਆ ਦਿੱਤੀ ਹੈ ਅਤੇ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕੀਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ, “ਸਾਨੂੰ ਦੁੱਖ ਹੈ ਕਿ ਇੱਕ ਵਾਰ ਫਿਰ ਨਫ਼ਰਤ ਅਤੇ ਅਸਹਿਣਸ਼ੀਲਤਾ ਦੇ ਕਾਰਨ ਸਾਨੂੰ ਸ਼ਾਂਤੀ ਦੀ ਅਪੀਲ ਕਰਨੀ ਪੈ ਰਹੀ ਹੈ ਮੇਲਵਿਲ ਸਥਿਤ ਸਾਡੇ ਮੰਦਰ ਵਿੱਚ ਨਫ਼ਰਤ ਭਰੇ ਸੰਦੇਸ਼ਾਂ ਦੇ ਨਾਲ ਤੋੜਫੋੜ ਕੀਤੀ ਗਈ ਹੈ। । ਇਹ ਕੋਈ ਇਕੱਲੀ ਘਟਨਾ ਨਹੀਂ ਹੈ, ਹਾਲ ਹੀ ਦੇ ਸਮੇਂ ਵਿਚ ਉੱਤਰੀ ਅਮਰੀਕਾ ਵਿਚ ਹੋਰ ਹਿੰਦੂ ਮੰਦਰਾਂ ਵਿਚ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਅਸੀਂ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਸਾਰੇ ਭਾਈਚਾਰਿਆਂ ਵਿੱਚ ਸ਼ਾਂਤੀ ਅਤੇ ਏਕਤਾ ਲਈ ਪ੍ਰਾਰਥਨਾ ਕਰਦੇ ਹਾਂ।”

ਇਸ ਘਟਨਾ ਤੋਂ ਬਾਅਦ ਹਿੰਦੂ-ਅਮਰੀਕੀ ਸੰਗਠਨਾਂ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਅਮਰੀਕੀ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਹੈ। ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਸੁਹਾਗ ਸ਼ੁਕਲਾ ਨੇ ਕਿਹਾ ਕਿ ਇਸ ਹਮਲੇ ਨੂੰ ਹਿੰਦੂ ਅਤੇ ਭਾਰਤੀ ਸੰਸਥਾਵਾਂ ਨੂੰ ਹਾਲ ਹੀ ਵਿੱਚ ਖਤਰਿਆਂ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਨੂੰ ‘ਕਾਇਰਤਾਪੂਰਨ’ ਕਦਮ ਦੱਸਿਆ ਅਤੇ ਅਮਰੀਕੀ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ।

ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21-23 ਸਤੰਬਰ ਨੂੰ ਅਮਰੀਕਾ ਦੌਰੇ ‘ਤੇ ਜਾ ਰਹੇ ਹਨ। ਉਹ 22 ਸਤੰਬਰ ਨੂੰ ਨਾਸੋ ਕਾਉਂਟੀ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਵੱਡੇ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਮੇਲਵਿਲ, ਜਿੱਥੇ ਇਹ ਘਟਨਾ ਵਾਪਰੀ ਹੈ, ਨਾਸੋ ਵੈਟਰਨਜ਼ ਮੈਮੋਰੀਅਲ ਕੋਲੀਜ਼ੀਅਮ ਤੋਂ ਸਿਰਫ 28 ਕਿਲੋਮੀਟਰ ਦੀ ਦੂਰੀ ‘ਤੇ ਹੈ, ਸਥਾਨਕ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ, ਮੰਦਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ, ਅਤੇ ਮੰਦਰ ਨੇ ਆਪਣੀਆਂ ਪ੍ਰਾਰਥਨਾ ਸਭਾਵਾਂ ਨੂੰ ਜਾਰੀ ਰੱਖਣ ਦੀ ਯੋਜਨਾ ਬਣਾਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments