Homeਹਰਿਆਣਾਭਲਕੇ ਹਰਿਆਣਾ ਦੇ ਇੰਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਕੀਤਾ ਗਿਆ...

ਭਲਕੇ ਹਰਿਆਣਾ ਦੇ ਇੰਨ੍ਹਾਂ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ ਕੀਤਾ ਗਿਆ ਜਾਰੀ

ਹਰਿਆਣਾ: ਹਰਿਆਣਾ ਵਿੱਚ ਅੱਜ ਵੀ ਸੂਬੇ ਦੇ 3 ਜ਼ਿਲ੍ਹਿਆਂ ‘ਚ ਮੌਸਮ (The Weather) ਖਰਾਬ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਪੰਚਕੂਲਾ, ਅੰਬਾਲਾ ਅਤੇ ਕੁਰੂਕਸ਼ੇਤਰ ਜ਼ਿਲ੍ਹੇ ਸ਼ਾਮਲ ਹਨ। ਹਾਲਾਂਕਿ 24 ਘੰਟਿਆਂ ਦੌਰਾਨ ਕਿਤੇ ਵੀ ਮੀਂਹ ਨਾ ਪੈਣ ਕਾਰਨ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.8 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ਕਾਰਨ ਲੋਕ ਥੋੜ੍ਹਾ ਗਰਮ ਮਹਿਸੂਸ ਕਰ ਰਹੇ ਹਨ। ਚੰਗੀ ਗੱਲ ਇਹ ਹੈ ਕਿ ਮਾਨਸੂਨ ਅਜੇ ਹਰਿਆਣਾ ਤੋਂ ਵਾਪਸ ਨਹੀਂ ਹਟੇਗਾ।

ਮੌਸਮ ਵਿਗਿਆਨੀਆਂ (Meteorologists) ਦਾ ਕਹਿਣਾ ਹੈ ਕਿ ਸੂਬੇ ਵਿੱਚ ਮਾਨਸੂਨ 29 ਸਤੰਬਰ ਤੱਕ ਸਰਗਰਮ ਰਹੇਗਾ। ਇਸ ਦੌਰਾਨ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੌਸਮ ਬਦਲਿਆ ਰਹੇਗਾ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਹੈ। ਸੂਬੇ ਵਿੱਚ ਅੱਜ ਤੇ ਭਲਕੇ ਵੀ ਮੌਸਮ ਖ਼ਰਾਬ ਰਹਿ ਸਕਦਾ ਹੈ। ਭਲਕੇ ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਫਰੀਦਾਬਾਦ, ਨੂਹ ਅਤੇ ਪਲਵਲ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਮਾਨਸੂਨ ਸੀਜ਼ਨ ‘ਚ ਹੁਣ ਤੱਕ 390.4 ਮਿਲੀਮੀਟਰ ਮੀਂਹ ਪਿਆ ਹੈ

ਸੂਬੇ ਭਰ ਵਿੱਚ ਮਾਨਸੂਨ ਦੀ ਸਰਗਰਮੀ ਕਾਰਨ ਪਿਛਲੇ 24 ਘੰਟਿਆਂ ਵਿੱਚ 15.9 ਮਿਲੀਮੀਟਰ ਮੀਂਹ ਪਿਆ ਹੈ। ਮਾਨਸੂਨ ਸੀਜ਼ਨ ‘ਚ ਹੁਣ ਤੱਕ 390.4 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ 401.1 ਮਿਲੀਮੀਟਰ ਦੇ ਆਮ ਨਾਲੋਂ ਸਿਰਫ 3 ਫੀਸਦੀ ਘੱਟ ਹੈ। ਇਸ ਵਾਰ ਜੁਲਾਈ ‘ਚ 5 ਸਾਲਾਂ ‘ਚ ਸਭ ਤੋਂ ਘੱਟ ਮੀਂਹ ਪਿਆ ਹੈ।

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਕਰਨਾਲ ਦੇ ਨੀਲੋਖੇੜੀ ‘ਚ 13 ਸਤੰਬਰ ਨੂੰ ਪੋਲੀਟੈਕਨਿਕ ਨੇੜੇ ਮੀਂਹ ਕਾਰਨ ਇਕ ਕਾਰ ‘ਤੇ ਦਰੱਖਤ ਡਿੱਗ ਗਿਆ ਸੀ। ਹਾਦਸੇ ਸਮੇਂ ਕਾਰ ‘ਚ ਬੈਠੀਆਂ ਦਰਾਣੀ-ਜਠਾਣੀਆਂ ਦੀ ਮੌਤ ਹੋ ਗਈ। 14 ਸਤੰਬਰ ਨੂੰ ਫਰੀਦਾਬਾਦ ਦੇ ਪੁਰਾਣੇ ਫਰੀਦਾਬਾਦ ਰੇਲਵੇ ਅੰਡਰ ਬ੍ਰਿਜ ਦੇ ਹੇਠਾਂ ਇੱਕ ਮਹਿੰਦਰਾ ਐਕਸ.ਯੂ.ਵੀ. 700 ਗੱਡੀ ਮੀਂਹ ਦੇ ਪਾਣੀ ਵਿੱਚ ਡੁੱਬ ਗਈ। ਇਸ ਵਿੱਚ ਬੈਠੇ ਐਚ.ਡੀ.ਐਫ.ਸੀ. ਦੇ ਬੈਂਕ ਮੈਨੇਜਰ ਅਤੇ ਕੈਸ਼ੀਅਰ ਦੀ ਦਰਦਨਾਕ ਮੌਤ ਹੋ ਗਈ। ਫਰੀਦਾਬਾਦ ਦੀ ਸੰਜੇ ਕਾਲੋਨੀ ‘ਚ 14 ਸਤੰਬਰ ਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ ਇਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੁਮਿਤਰਾ (58) ਸੰਜੇ ਕਲੋਨੀ ਵਿੱਚ ਰਹਿੰਦੀ ਸੀ। ਸੁਮਿਤਰਾ ਦੇ ਪਤੀ ਨਰੇਸ਼ ਨੇ ਏ.ਟੀ.ਐਮ. ਅਪਰੇਟਰ ਕੰਪਨੀ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments