Sports News : ਆਈ.ਪੀ.ਐਲ. 2026 ਦੀ ਸ਼ੁਰੂਆਤ ਵਿੱਚ ਹੁਣ ਇੱਕ ਹਫ਼ਤਾ ਬਾਕੀ ਹੈ। ਇਸ ਤੋਂ ਪਹਿਲਾਂ ਬੀ.ਸੀ.ਸੀ.ਆਈ. ਨੇ ਟੀਮ ਇੰਡੀਆ ਦੇ ਫਿਊਚਰ ਪਲਾਨ ਦਾ ਖੁਲਾਸਾ ਕਰ ਦਿੱਤਾ ਹੈ। ਜੁਲਾਈ ਵਿੱਚ ਇੰਗਲੈਂਡ ਦੌਰੇ ‘ਤੇ ਜਾਣ ਤੋਂ ਪਹਿਲਾਂ ਭਾਰਤ ਦੀ ਟੱਕਰ ਆਇਰਲੈਂਡ ਨਾਲ ਹੋਵੇਗੀ। ਟੀਮ ਇੰਡੀਆ ਦੇ ਆਇਰਲੈਂਡ ਦੌਰੇ ਨਾਲ ਜੁੜੀਆਂ ਰਿਪੋਰਟਾਂ ਕਾਫ਼ੀ ਸਮੇਂ ਤੋਂ ਸਾਹਮਣੇ ਆ ਰਹੀਆਂ ਸਨ ਪਰ ਹੁਣ ਬੀਸੀਸੀਆਈ ਨੇ ਅਧਿਕਾਰਤ ਤੌਰ ‘ਤੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਟੀਮ ਇੰਡੀਆ ਕੁਲ 2 ਟੀ20 ਮੈਚਾਂ ਦੀ ਸੀਰੀਜ਼ ਵਿੱਚ ਆਇਰਿਸ਼ ਟੀਮ ਦੇ ਖਿਲਾਫ ਉਤਰੇਗੀ।
ਬੀ.ਸੀ.ਸੀ.ਆਈ. ਨੇ ਕੀਤਾ ਨਵੀਂ ਸੀਰੀਜ਼ ਦਾ ਐਲਾਨ
ਆਈ.ਪੀ.ਐਲ. 2026 ਤੋਂ ਬਾਅਦ ਟੀਮ ਇੰਡੀਆ ਦਾ ਸ਼ਡਿਊਲ ਇਕ ਦਮ ਪੈਕ ਰਹਿਣ ਵਾਲਾ ਹੈ। ਉਹ ਇੰਗਲੈਂਡ, ਅਫਗਾਨਿਸਤਾਨ, ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਸਮੇਤ ਵੱਖ-ਵੱਖ ਟੀਮਾਂ ਦੇ ਖਿਲਾਫ ਮੈਦਾਨ ਵਿੱਚ ਉੱਤਰਣਗੇ। ਇਸ ਦੌਰਾਨ, ਬੀ.ਸੀ.ਸੀ.ਆਈ. ਨੇ ਇੰਗਲੈਂਡ ਦੌਰੇ ਤੋਂ ਪਹਿਲਾਂ ਆਇਰਲੈਂਡ ਦੇ ਵਿਰੁੱਧ ਟੀ-20 ਸੀਰੀਜ਼ ਦਾ ਐਲਾਨ ਕਰ ਦਿੱਤਾ ਹੈ।
ਬੀ.ਸੀ.ਸੀ.ਆਈ. ਨੇ ਪੋਸਟਰ ਜਾਰੀ ਕਰਦੇ ਹੋਏ ਦੱਸਿਆ ਕਿ 26 ਅਤੇ 28 ਜੂਨ ਨੂੰ ਭਾਰਤ ਅਤੇ ਆਇਰਲੈਂਡ ਦੇ ਵਿਚਕਾਰ ਟੀ-20 ਮੈਚਾਂ ਦਾ ਆਯੋਜਿਤ ਹੋਵੇਗਾ। ਇਹ ਕੁਲ ਦੋ ਮੁਕਾਬਲਾਂ ਦੀ ਸੀਰੀਜ਼ ਰਹਿਣ ਵਾਲੀ ਹੈ ਅਤੇ ਫੈਂਸ ਤਗੜੇ ਐਕਸ਼ਨ ਦੀ ਉਮੀਦ ਕਰ ਸਕਦੇ ਹਨ। ਬੀਸੀਸੀਆਈ ਨੇ ਦੱਸਿਆ ਕਿ ਦੋਵੇਂ ਮੈਚਾਂ ਦਾ ਆਯੋਜਿਤ ਬੇਲਫਾਸਟ ਵਿੱਚ ਹੋਵੇਗਾ ਅਤੇ ਭਾਰਤੀ ਸਮੇਂ ਦੇ ਅਨੁਸਾਰ ਸ਼ਾਮ 7:30 ਵਜੇ ਫੈਸ ਲਾਈਵ ਐਕਸ਼ਨ ਦਾ ਆਨੰਦ ਲੈ ਸਕਦੇ ਹਨ।
ਆਇਰਲੈਂਡ ਤੋਂ ਬਾਅਦ ਇੰਗਲੈਂਡ ਦਾ ਦੌਰਾ ਕਰੇਗੀ ਟੀਮ ਇੰਡੀਆ
ਟੀਮ ਇੰਡੀਆ ਆਇਰਲੈਂਡ ਵਿਰੁੱਧ ਦੋ ਟੀ-20 ਮੈਚ ਖੇਡਣ ਤੋਂ ਬਾਅਦ ਇੰਗਲੈਂਡ ਦਾ ਦੌਰਾ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਕੁੱਲ 5 ਟੀ-20 ਅੰਤਰਰਾਸ਼ਟਰੀ ਅਤੇ 3 ਵਨਡੇ ਮੈਚਾਂ ਦੀ ਲੜੀ ਦਾ ਆਯੋਜਨ ਹੋਣ ਜਾ ਰਿਹਾ ਹੈ।
ਟੀ-20 ਸੀਰੀਜ਼ ਸ਼ਡਿਊਲ
- 1 ਜੁਲਾਈ, 2026 – ਭਾਰਤ ਬਨਾਮ ਇੰਗਲੈਂਡ, ਪਹਿਲਾ ਟੀ-20 ਮੈਚ (ਚੈਸਟਰ-ਲੇ-ਸਟ੍ਰੀਟ)
- 4 ਜੁਲਾਈ, 2026 – ਭਾਰਤ ਬਨਾਮ ਇੰਗਲੈਂਡ, ਦੂਜਾ ਟੀ-20 ਮੈਚ (ਮੈਨਚੇਸਟਰ)
- 7 ਜੁਲਾਈ, 2026 – ਭਾਰਤ ਬਨਾਮ ਇੰਗਲੈਂਡ, ਤੀਜਾ ਟੀ-20 ਮੈਚ (ਨਾਟਿੰਘਮ)
- 9 ਜੁਲਾਈ, 2026 – ਭਾਰਤ ਬਨਾਮ ਇੰਗਲੈਂਡ, ਚੌਥਾ ਟੀ-20 ਮੈਚ (ਬ੍ਰਿਸਟਲ)
- 11 ਜੁਲਾਈ, 2026 – ਭਾਰਤ ਬਨਾਮ ਇੰਗਲੈਂਡ, ਪੰਜਵਾਂ ਟੀ-20 ਮੈਚ (ਸਾਊਥੈਂਪਟਨ)











