Homeਪੰਜਾਬ18 ਸਾਲ ਪੁਰਾਣੇ ਇੱਕ ਮਾਮਲੇ 'ਚ ਸਾਬਕਾ MLA ਜੱਸੀ ਖੰਗੂੜਾ ਨੂੰ 2...

18 ਸਾਲ ਪੁਰਾਣੇ ਇੱਕ ਮਾਮਲੇ ‘ਚ ਸਾਬਕਾ MLA ਜੱਸੀ ਖੰਗੂੜਾ ਨੂੰ 2 ਸਾਲ ਦੀ ਸੁਣਾਈ ਗਈ ਸਜ਼ਾ

ਲੁਧਿਆਣਾ : 18 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਲੁਧਿਆਣਾ ਦੇ ਪ੍ਰਮੁੱਖ ਸਿਆਸਤਦਾਨ ਅਤੇ ‘ਹੋਟਲ ਪਾਰਕ ਪਲਾਜ਼ਾ’ ਦੇ ਮਾਲਕ ਜਸਬੀਰ ਸਿੰਘ ਉਰਫ਼ ਜੱਸੀ ਖੰਗੂੜਾ ਨੂੰ ਅਦਾਲਤ ਨੇ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਲੁਧਿਆਣਾ ਦੇ ਵਧੀਕ ਸੈਸ਼ਨ ਜੱਜ ਬਰਿੰਦਰ ਸਿੰਘ ਰਮਣਾ ਦੀ ਅਦਾਲਤ ਵੱਲੋਂ ਸੁਣਾਇਆ ਗਿਆ। ਹਾਲਾਂਕਿ, ਸਜ਼ਾ ਦੇ ਐਲਾਨ ਤੋਂ ਤੁਰੰਤ ਬਾਅਦ ਅਦਾਲਤ ਨੇ ਖੰਗੂੜਾ ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਕੀ ਸੀ ਮਾਮਲਾ?
ਇਹ ਮਾਮਲਾ ਸਾਲ 2008 ਦੀਆਂ ਬਲਾਕ ਕਮੇਟੀ ਚੋਣਾਂ ਨਾਲ ਸਬੰਧਤ ਹੈ। ਉਸ ਸਮੇਂ ਜੱਸੀ ਖੰਗੂੜਾ ਕਿਲ੍ਹਾ ਰਾਏਪੁਰ ਤੋਂ ਕਾਂਗਰਸੀ ਵਿਧਾਇਕ ਸਨ। ਰਿਟਰਨਿੰਗ ਅਫ਼ਸਰ ਫਕੀਰ ਸਿੰਘ ਨੇ ਦੋਸ਼ ਲਾਇਆ ਸੀ ਕਿ ਡੇਹਲੋਂ ਇਲਾਕੇ ਵਿੱਚ ਵੋਟਿੰਗ ਤੋਂ ਬਾਅਦ ਜਦੋਂ ਉਹ ਬੈਲਟ ਬਾਕਸ ਗੱਡੀ ਵਿੱਚ ਲੋਡ ਕਰ ਰਹੇ ਸਨ, ਤਾਂ ਖੰਗੂੜਾ ਨੇ ਉਨ੍ਹਾਂ ਨੂੰ ਰੋਕਿਆ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ। ਅਧਿਕਾਰੀ ਮੁਤਾਬਕ ਵਿਧਾਇਕ ਨੇ ਉਨ੍ਹਾਂ ਨਾਲ ਬਦਸਲੂਕੀ ਵੀ ਕੀਤੀ ਸੀ। ਪੁਲਿਸ ਨੇ ਉਸ ਵੇਲੇ ਮਾਮਲਾ ਦਰਜ ਕੀਤਾ ਸੀ, ਜੋ ਬਾਅਦ ਵਿੱਚ ਖਾਰਜ ਹੋ ਗਿਆ, ਪਰ 2017 ਵਿੱਚ ਸ਼ਿਕਾਇਤਕਰਤਾ ਨੇ ਅਦਾਲਤ ਵਿੱਚ ਨਿੱਜੀ ਮੁਕੱਦਮਾ ਦਾਇਰ ਕਰ ਦਿੱਤਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments