Homeਦੇਸ਼ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਅਚਾਨਕ ਹੋਈ ਬਰਫ਼ਬਾਰੀ ਕਾਰਨ 1,000 ਤੋਂ...

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਅਚਾਨਕ ਹੋਈ ਬਰਫ਼ਬਾਰੀ ਕਾਰਨ 1,000 ਤੋਂ ਵੱਧ ਸੈਲਾਨੀ ਫਸੇ

ਕੁੱਲੂ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਸੈਲਾਨੀ ਸ਼ਹਿਰ ਮਨਾਲੀ ਵਿੱਚ ਅਚਾਨਕ 15 ਮਾਰਚ ਦੀ ਸ਼ਾਮ ਨੂੰ ਮੌਸਮ ਨੇ ਕਰਵਟ ਲਈ ਅਤੇ ਬਰਫ਼ਬਾਰੀ ਸ਼ੁਰੂ ਹੋ ਗਈ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਬਰਫ਼ਬਾਰੀ ਦੇ ਕਾਰਨ ਅਟਲ ਸੁਰੰਗ ਵਿੱਚ 1,000 ਤੋਂ ਵੱਧ ਵਾਹਨ ਫਸ ਗਏ ਹਨ। ਇਸ ਦੌਰਾਨ ਵਾਹਨਾਂ ਦੇ ਫਸਣ ਦੀ ਸੂਚਨਾ ਮਿਲਦੇ ਹੀ ਮਨਾਲੀ ਪੁਲਿਸ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਅਤੇ ਸਾਰੇ ਵਾਹਨਾਂ ਨੂੰ ਹੁਣ ਮਨਾਲੀ ਵੱਲ ਭੇਜਿਆ ਜਾ ਰਿਹਾ ਹੈ।

ਅਚਾਨਕ ਹੋਈ ਬਰਫ਼ਬਾਰੀ ਕਾਰਨ ਸੈਲਾਨੀਆਂ ਦੇ ਵਾਹਨ ਬਰਫ਼ ‘ਤੇ ਫਿਸਲਣੇ ਸ਼ੁਰੂ ਹੋ ਗਏ ਸਨ। ਜਿਸ ਦੇ ਚੱਲਦੇ ਮਨਾਲੀ ਪੁਲਿਸ ਟੀਮ ਵੀ ਹੁਣ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਹੋ ਗਏ ਹਨ। ਦੱਸ ਦਈਏ ਕਿ ਮਨਾਲੀ ਦੇ ਨਾਲ ਲੱਗਦੇ ਵੱਖ-ਵੱਖ ਇਲਾਕਿਆਂ ਵਿੱਚ 15 ਮਾਰਚ ਦੀ ਦੁਪਹਿਰ ਨੂੰ ਬਰਫ਼ਬਾਰੀ ਸ਼ੁਰੂ ਹੋਈ ਸੀ, ਜਿਸ ਨੂੰ ਪੱਛਮੀ ਗੜਬੜੀ ਦਾ ਪ੍ਰਭਾਵ ਕਿਹਾ ਜਾ ਰਿਹਾ ਸੀ।

ਅਟਲ ਸੁਰੰਗ ਵਿੱਚ ਫਸੇ ਹਜ਼ਾਰ ਤੋਂ ਜ਼ਿਆਦਾ ਵਾਹਨ

ਬਰਫ਼ਬਾਰੀ ਹੁੰਦੀ ਦੇਖ ਪੁਲਿਸ ਦੀ ਟੀਮ ਵੱਲੋਂ ਗੱਡੀਆਂ ਨੂੰ ਮਨਾਲੀ ਵੱਲ ਰਵਾਨਾ ਕੀਤਾ ਗਿਆ। ਪਰ ਸਵੇਰ ਦੇ ਸਮੇਂ ਜ਼ਿਆਦਾਤਰ ਗੱਡੀਆਂ ਲਾਹੌਲ ਘਾਟੀ ਦੇ ਵੱਖ-ਵੱਖ ਸੈਰ-ਸਪਾਟਾ ਸਥਾਨਾਂ ਵੱਲ ਨਿਕਲ ਗਈਆਂ ਸਨ। ਅਜਿਹੇ ਵਿੱਚ ਸ਼ਾਮ ਦੇ ਸਮੇਂ ਅਟਲ ਸੁਰੰਗ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਧੇਰੇ ਬਰਫ਼ਬਾਰੀ ਹੋਣ ਕਾਰਨ ਗੱਡੀਆਂ ਦੇ ਫਿਸਲਣ ਦਾ ਖ਼ਤਰਾ ਵਧ ਗਿਆ। ਉੱਥੇ ਹੀ ਡੀਐੱਸਪੀ ਮਨਾਲੀ ਕੇ.ਡੀ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲੀ ਹੈ ਕਿ ਅਚਾਨਕ ਹੋਈ ਭਾਰੀ ਬਰਫਬਾਰੀ ਦੇ ਕਾਰਨ ਅਟਕ ਸੁਰੰਗ ਦੇ ਸਾਉਥ ਪੋਰਟਲ ਦੇ ਨੇੜੇ ਲਗਭਗ ਇੱਕ ਹਜ਼ਾਰ ਤੋਂ ਵੱਧ ਵਾਹਨ ਬਰਫ ਵਿੱਚ ਫਸ ਗਏ ਹਨ।

ਮਨਾਸੀ ਪੁਲਿਸ ਦੀ ਪੂਰੀ ਟੀਮ ਪਿਛਲੇ ਤਿੰਨ ਘੰਟਿਆਂ ਤੋਂ ਮੌਕੇ ‘ਤੇ ਤਾਇਨਾਤ ਹਨ ਅਤੇ ਲਗਾਤਾਰ ਬਚਾਅ ਕਾਰਜ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮਨਾਲੀ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਸਾਰੇ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਮਨਾਲੀ ਵੱਲ ਕੱਢਿਆ ਜਾ ਸਕੇ।

ਬੀ.ਆਰ.ਓ. ਮਸ਼ੀਨਾਂ ਦੀ ਮਦਦ ਨਾਲ ਹਟਾਈ ਬਰਫ਼

ਇਸ ਤੋਂ ਇਲਾਵਾ, ਪੁਲਿਸ ਨੇ ਬੀ.ਆਰ.ਓ. (BRO) ਅਤੇ ਹੋਰ ਸਬੰਧਤ ਏਜੰਸੀਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਆਪਣੀਆਂ ਟੀਮਾਂ ਤੁਰੰਤ ਮੌਕੇ ‘ਤੇ ਤਾਇਨਾਤ ਕਰਨ, ਤਾਂ ਜੋ ਸੜਕ ‘ਤੇ ਜੰਮੀ ਬਰਫ਼ ਨੂੰ ਮਿੱਟੀ ਪਾ ਕੇ ਅਤੇ ਹੋਰ ਮਸ਼ੀਨਾਂ ਦੀ ਮਦਦ ਨਾਲ ਅਤੇ ਲੋੜ ਪੈਣ ‘ਤੇ ਯੂਰੀਆ ਖਾਦ ਦੀ ਵਰਤੋਂ ਕਰਕੇ ਹਟਾਇਆ ਜਾ ਸਕੇ। ਇਸ ਨਾਲ ਬਰਫ਼ ਵਿੱਚ ਫਸੇ ਸਾਰੇ ਵਾਹਨਾਂ ਅਤੇ ਸੈਲਾਨੀਆਂ ਨੂੰ ਸੁਰੱਖਿਅਤ ਢੰਗ ਨਾਲ ਮਨਾਲੀ ਪਹੁੰਚਾਇਆ ਜਾ ਸਕੇਗਾ। ਅਸੀਂ ਸਾਰਿਆਂ ਨੂੰ ਸਬਰ ਰੱਖਣ ਅਤੇ ਪੁਲਿਸ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕਰਦੇ ਹਾਂ। ਪੁਲਿਸ ਤੁਹਾਡੀ ਸੇਵਾ ਅਤੇ ਸੁਰੱਖਿਆ ਲਈ ਹਮੇਸ਼ਾ ਤਿਆਰ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments