ਮੁੰਬਈ : ਬਾਲਾਜੀ ਮੋਸ਼ਨ ਪਿਕਚਰਜ਼ ਨੇ ਫਿਲਮ ਦਾ ਇੱਕ ਨਵਾਂ ਪੋਸਟਰ ਜਾਰੀ ਕੀਤਾ ਹੈ, ਜਿਸ ਵਿੱਚ ਅਕਸ਼ੈ ਕੁਮਾਰ ਨਜ਼ਰ ਆ ਰਹੇ ਹਨ। ਇਹ ਪੋਸਟਰ ਫਿਲਮ ਦੇ ਡਰਾਵਣੇ ਰੋਮਾਚਕ ਅਤੇ ਜ਼ਬਰਦਸਤ ਕਾਮੇਡੀ ਦੇ ਅਨੋਖੇ ਮੇਲ ਨੂੰ ਬਖੂਬੀ ਦਿਖਾਉਂਦਾ ਹੈ। ਇਸ ਨਵੀਂ ਤਸਵੀਰ ਵਿੱਚ, ਅਕਸ਼ੈ ਕੁਮਾਰ ਇੱਕ ਦਰੱਖਤ ਦੀ ਟਾਹਣੀ ਤੋਂ ਉਲਟਾ ਲਟਕੇ ਹੋਏ ਦਿਖਾਈ ਦੇ ਰਹੇ ਹਨ, ਉਨ੍ਹਾਂ ਦੇ ਚਿਹਰੇ ‘ਤੇ ਇੱਕ ਮਜੇਦਾਰ ਪਰ ਡਰਾਵਣਾ ਐਕਸ਼ਪ੍ਰੇਸ਼ ਹੈ, ਜਿਸ ਵਿੱਚ ਸ਼ਰਾਰਤ ਅਤੇ ਪਾਗਲਪਨ ਸਾਫ ਝਲਕ ਰਿਹਾ ਹੈ।
ਭੂਤ ਬੰਗਲਾ ਦੇ ਜਰੀਏ ਅਕਸ਼ੈ ਕੁਮਾਰ ਅਤੇ ਪ੍ਰਿਯਦਰਸ਼ਨ ਦੀ ਹਿੱਟ ਜੋੜੀ ਦੀ ਵਾਪਸੀ ਹੋ ਰਹੀ ਹੈ। ਇਸ ਜੋੜੀ ਨੇ ਪਹਿਲਾਂ ਕਈ ਸੁਪਰਹਿੱਟ ਕਾਮੇਡੀ ਫਿਲਮਾਂ ਦਿੱਤੀਆਂ ਹਨ ਜੋ ਅੱਜ ਵੀ ਫੈਸ ਦੀ ਮਨਪਸੰਦ ਹਨ। ਇਹੀ ਕਾਰਨ ਹੈ ਕਿ ਦਰਸ਼ਕ ਇਸ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਸ ਜੋੜੀ ਦੇ ਪੁਨਰ-ਮਿਲਨ, ਜੋ ਕਿ ਆਪਣੀ ਬੇਮਿਸਾਲ ਕਾਮਿਕ ਟਾਈਮਿੰਗ ਅਤੇ ਹਾਸੋਹੀਣੀਆਂ ਕਹਾਣੀਆਂ ਲਈ ਜਾਣੀ ਜਾਂਦੀ ਹੈ, ਨੇ ਇੱਕ ਹੋਰ ਯਾਦਗਾਰੀ ਫਿਲਮ ਲਈ ਉਮੀਦਾਂ ਵਧਾ ਦਿੱਤੀਆਂ ਹਨ।
ਬਾਲਾਜੀ ਮੋਸ਼ਨ ਪਿਕਚਰਜ਼ (ਬਾਲਾਜੀ ਟੈਲੀਫਿਲਮਜ਼ ਲਿਮਿਟਿਡ ਦਾ ਹਿੱਸਾ) ਅਤੇ ਕੇਪ ਆਫ ਗੁੱਡ ਫਿਲਮਜ਼ ਦੇ ਬੈਨਰ ਹੇਠ ਬਣੀ ਭੂਤ ਬੰਗਲਾ ਵਿੱਚ ਅਕਸ਼ੈ ਕੁਮਾਰ, ਵਾਮਿਕਾ ਗੱਬੀ, ਪਰੇਸ਼ ਰਾਵਲ, ਤੱਬੂ ਅਤੇ ਰਾਜਪਾਲ ਯਾਦਵ ਅਹਿਮ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਨੂੰ ਪ੍ਰਿਯਦਰਸ਼ਨ ਨੇ ਡਾਇਰੈਕਟ ਕੀਤਾ ਹੈ ਅਤੇ ਅਕਸ਼ੈ ਕੁਮਾਰ, ਸ਼ੋਭਾ ਕਪੂਰ ਅਤੇ ਏਕਤਾ ਆਰ ਕਪੂਰ ਇਸਦੇ ਪ੍ਰੋਡਿਊਸਰ ਹਨ। ਇਹ ਫਿਲਮ 10 ਅਪ੍ਰੈਲ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।












