Homeਮਨੋਰੰਜਨਬਿੱਗ ਬੌਸ ਸੀਜ਼ਨ 18 'ਚ ਨਜ਼ਰ ਆਵੇਗੀ ਨਿਆ ਸ਼ਰਮਾ, ਪਹਿਲੀ ਕੰਟੈਸਟੈਂਟ ਕਨਫਰਮਡ

ਬਿੱਗ ਬੌਸ ਸੀਜ਼ਨ 18 ‘ਚ ਨਜ਼ਰ ਆਵੇਗੀ ਨਿਆ ਸ਼ਰਮਾ, ਪਹਿਲੀ ਕੰਟੈਸਟੈਂਟ ਕਨਫਰਮਡ

ਮੁੰਬਈ : ਸਲਮਾਨ ਖਾਨ ਦਾ ਰਿਐਲਿਟੀ ਟੀਵੀ ਸ਼ੋਅ ‘ਬਿੱਗ ਬੌਸ’ ਸਾਲਾਂ ਤੋਂ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਹੁਣ ਤੱਕ ਕਈ ਲੋਕ ਬਿੱਗ ਬੌਸ ਵਿੱਚ ਆ ਕੇ ਨਾਮ ਅਤੇ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ ਅਤੇ ਹੁਣ ਤੱਕ ਇਸ ਦੇ 17 ਸੀਜ਼ਨ ਪੂਰੇ ਹੋ ਚੁੱਕੇ ਹਨ। ਅਜਿਹੇ ‘ਚ ਹੁਣ ਲੋਕ ਇਸ ਦੇ ਅਗਲੇ ਸੀਜ਼ਨ ਯਾਨੀ 18ਵੇਂ ਸੀਜ਼ਨ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਲੋਕ ਇਹ ਜਾਣਨ ਲਈ ਉਤਸ਼ਾਹਿਤ ਹਨ ਕਿ ਇਸ ਵਾਰ ਬਿੱਗ ਬੌਸ ਦੇ ਘਰ ‘ਚ ਕੌਣ-ਕੌਣ ਸ਼ਾਮਲ ਹੋਵੇਗਾ। ਇਸ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਨਿਆ ਸ਼ਰਮਾ (Nia Sharma) ਨੇ ਬਿੱਗ ਬੌਸ 18 ਵਿੱਚ ਐਂਟਰੀ ਕਰ ਲਈ ਹੈ।

ਨਿਆ ਸ਼ਰਮਾ ਟੀਵੀ ਇੰਡਸਟਰੀ ਦੀ ਇੱਕ ਜਾਣੀ-ਪਛਾਣੀ ਅਦਾਕਾਰਾ ਹੈ ਅਤੇ ਉਨ੍ਹਾਂ ਨੂੰ ਇੰਡਸਟਰੀ ਦੀ ਸਭ ਤੋਂ ਬੋਲਡ ਅਦਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਨਿਆ ਕਈ ਰਿਐਲਿਟੀ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਆ ਸ਼ਰਮਾ ਬਿੱਗ ਬੌਸ ਸੀਜ਼ਨ 18 (Bigg Boss Season 18) ਦੀ ਪਹਿਲੀ ਕਨਫਰਮਡ ਕੰਟੈਸਟੈਂਟ ਹੈ।

ਖਬਰਾਂ ‘ਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਹਰ ਸਾਲ ਬਿੱਗ ਬੌਸ ‘ਚ ਆਉਣ ਦਾ ਸੱਦਾ ਮਿਲਦਾ ਸੀ ਪਰ ਗੱਲ ਕਦੇ ਸਿਰੇ ਨਹੀਂ ਚੜ੍ਹ ਸਕੀ ਅਤੇ ਆਖਰਕਾਰ ਉਹ ਸ਼ੋਅ ਦੇ 18ਵੇਂ ਸੀਜ਼ਨ ‘ਚ ਨਜ਼ਰ ਆਵੇਗੀ।

ਖਬਰਾਂ ਮੁਤਾਬਕ ਨਿਆ ਸ਼ਰਮਾ ਨੇ ਕੁਝ ਦਿਨ ਪਹਿਲਾਂ ਹੀ ਇਸ ਸ਼ੋਅ ਦਾ ਕੰਟਰੈਕਟ ਸਾਈਨ ਕੀਤਾ ਹੈ। ਨਿਆ ਤੋਂ ਬਾਅਦ ਹੁਣ ਦਰਸ਼ਕ ਬਾਕੀ ਪ੍ਰਤੀਭਾਗੀਆਂ ਨੂੰ ਜਾਣਨ ਲਈ ਉਤਸ਼ਾਹਿਤ ਹਨ।

ਤੁਹਾਨੂੰ ਦੱਸ ਦੇਈਏ ਕਿ ਨਿਆ ਸ਼ਰਮਾ ਟੀਵੀ ਸੀਰੀਅਲ ਏਕ ਹਜ਼ਾਰਾਂ ਮੈਂ ਮੇਰੀ ਬੇਹਨਾ ਹੈ ਵਿੱਚ ਆਪਣੇ ਕਿਰਦਾਰ ਨਾਲ ਘਰ-ਘਰ ਵਿੱਚ ਨਾਮ ਬਣਾ ਚੁੱਕੀ ਹੈ। ਇਸ ਤੋਂ ਬਾਅਦ ਉਹ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ’ ਦੇ 10ਵੇਂ ਸੀਜ਼ਨ ਅਤੇ ਸਟੰਟ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ਦੇ 8ਵੇਂ ਸੀਜ਼ਨ ‘ਚ ਵੀ ਨਜ਼ਰ ਆ ਚੁੱਕੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments