ਗੈਜੇਟ ਡੈਸਕ : ਕਾਲ ਕਰਨੀ ਹੋਏ, ਇਟਰਨੈੱਟ ਚਲਾਨਾ ਹੋਏ ਜਾ ਸ਼ੋਸ਼ਲ ਮੀਡਿਆ ਉੱਤੇ ਅੱਪਡੇਟ ਰਹਿਣਾ ਹੋਏ, ਹਰ ਕੰਮ ਲਈ ਫੋਨ ਦੀ ਲੋੜ ਹੁੰਦੀ ਹੈ। ਜੇਕਰ ਫ਼ੋਨ ਵਿੱਚ ਨੈੱਟਵਰਕ ਹੀ ਨ ਹੋਵੇ ਤਾਂ ਹਰ ਕੰਮ ਕਰਨ ਵਿੱਚ ਮੁਸ਼ਕਿਲ ਹੋ ਜਾਂਦੀ ਹੈ। ਕਈ ਵਾਰ ਅਜਿਹੇ ਸਥਿਤੀ ਆ ਜਾਂਦੀ ਹੈ, ਜਦੋਂ ਫੋਨ ਵਿੱਚ ਨੈੱਟਵਰਕ ਹੀ ਨਹੀ ਹੁੰਦਾ, ਜਿਸ ਨਾਲ ਜ਼ਰੂਰੀ ਕੰਮ ਅਟਕ ਜਾਂਦੇ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਪਰੇਸ਼ਾਨ ਨ ਹੋਵੋ, ਤੁਸੀ ਕੁਝ ਆਸਾਨ ਤਰੀਕੇ ਅਪਨਾ ਕੇ ਇਸ ਦਿਕਤ ਨੂੰ ਮਿੰਟਾਂ ਵਿੱਚ ਦੂਰ ਕਰ ਸਕਦੇ ਹੋ।
ਸਭ ਤੋਂ ਪਹਿਲਾ ਅਤੇ ਆਸਾਨ ਤਰੀਕਾ ਆਪਣੇ ਫ਼ੋਨ ਨੂੰ ਰੀਸਟਾਰਟ ਕਰਨਾ। ਕਈ ਵਾਰ, ਮਾਮੂਲੀ ਸਾਫਟਵੇਅਰ ਗਲਤੀਆਂ ਦੇ ਕਾਰਨ, ਨੈੱਟਵਰਕ ਸਿਗਨਲ ਵਿੱਚ ਸਮੱਸਿਆਵਾਂ ਆ ਸਕਦੀ ਹੈ। ਫ਼ੋਨ ਨੂੰ ਰੀਸਟਾਰਟ ਕਰਨ ਨਾਲ ਸਿਸਟਮ ਰਿਫ੍ਰੈਸ਼ ਹੋ ਜਾਂਦਾ ਹੈ ਅਤੇ ਨੈੱਟਵਰਕ ਨਾਲ ਦੁਬਾਰਾ ਜੁੜਨ ਦੀ ਸੰਭਾਵਨਾ ਵੱਧ ਜਾਂਦੀ ਹੈ।
ਏਅਰਪਲੇਨ ਮੋਡ
ਦੂਜਾ ਤਰੀਕਾ ਹੈ ਏਅਰਪਲੇਨ ਮੋਡ ਨੂੰ ਓਨ ਅਤੇ ਬੰਦ ਕਰਨਾ। ਆਪਣੇ ਫ਼ੋਨ ‘ਤੇ ਏਅਰਪਲੇਨ ਮੋਡ ਨੂੰ ਓਨ ਕਰੋ ਅਤੇ ਕੁਝ ਸਕਿੰਟਾਂ ਬਾਅਦ ਇਸਨੂੰ ਬੰਦ ਕਰ ਦਿਓ। ਇਹ ਪ੍ਰਕਿਰਿਆ ਤੁਹਾਡੇ ਫ਼ੋਨ ਦੇ ਨੈੱਟਵਰਕ ਕਨੈਕਸ਼ਨ ਨੂੰ ਰੀਸੈਟ ਕਰ ਸਕਦੀ ਹੈ ਅਤੇ ਕਈ ਵਾਰ ਗੁੰਮ ਹੋਏ ਸਿਗਨਲ ਵਾਪਿਸ ਆ ਸਕਦੇ ਹਨ।
ਸਿਮ ਚੈੱਕ ਕਰੋ
ਸਿਮ ਕਾਰਡ ਦੀ ਜਾਂਚ ਕਰਨਾ ਵੀ ਜ਼ਰੂਰੀ ਹੈ। ਆਪਣਾ ਫ਼ੋਨ ਬੰਦ ਕਰੋ ਅਤੇ ਸਿਮ ਕਾਰਡ ਟ੍ਰੇ ਨੂੰ ਬਾਹਰ ਕੱਢੋ। ਦੇਖੋ ਕਿ ਸਿਮ ਕਾਰਡ ਆਪਣੀ ਜਗ੍ਹਾ ‘ਤੇ ਸਹੀ ਢੰਗ ਨਾਲ ਰੱਖਿਆ ਗਿਆ ਹੈ ਜਾਂ ਨਹੀਂ। ਜੇਕਰ ਸਿਮ ਸਹੀ ਢੰਗ ਨਾਲ ਨਹੀਂ ਪਾਇਆ ਗਿਆ ਹੈ, ਤਾਂ ਇਸਨੂੰ ਕੱਢ ਕੇ ਦੁਬਾਰਾ ਸਹੀ ਢੰਗ ਨਾਲ ਪਾਓ ਅਤੇ ਫਿਰ ਫ਼ੋਨ ਚਾਲੂ ਕਰੋ। ਕਈ ਵਾਰ ਸਿਮ ਕਾਰਡ ਢਿੱਲਾ ਹੋਣ ਜਾਂ ਗਲਤ ਢੰਗ ਨਾਲ ਇੰਸਟਾਲ ਹੋਣ ਕਾਰਨ ਨੈੱਟਵਰਕ ਨਹੀਂ ਆਉਦਾ ਹੈ।
ਤੁਹਾਡੇ ਫ਼ੋਨ ‘ਤੇ ਨੈੱਟਵਰਕ ਸੈਟਿੰਗਾਂ
ਆਪਣੇ ਫ਼ੋਨ ਦੀਆਂ ਨੈੱਟਵਰਕ ਸੈਟਿੰਗਾਂ ਦੀ ਜਾਂਚ ਕਰੋ। ਸੈਟਿੰਗਾਂ ‘ਤੇ ਜਾਓ ਅਤੇ ਯਕੀਨੀ ਬਣਾਓ ਕਿ ਤੁਹਾਡੇ ਫ਼ੋਨ ਦੀ ਨੈੱਟਵਰਕ ਚੋਣ ਆਟੋਮੈਟਿਕ ‘ਤੇ ਸੈੱਟ ਹੈ। ਜੇਕਰ ਇਹ ਮੈਨੂਅਲ ‘ਤੇ ਸੈੱਟ ਹੈ, ਤਾਂ ਇਸਨੂੰ ਆਟੋਮੈਟਿਕ ‘ਤੇ ਬਦਲੋ ਤਾਂ ਜੋ ਤੁਹਾਡਾ ਫ਼ੋਨ ਸਭ ਤੋਂ ਵਧੀਆ ਉਪਲਬਧ ਨੈੱਟਵਰਕ ਨਾਲ ਜੁੜ ਸਕੇ।
ਨੈੱਟਵਰਕ ਕਵਰੇਜ
ਜੇਕਰ ਤੁਹਾਨੂੰ ਕਿਸੇ ਖਾਸ ਸਥਾਨ ‘ਤੇ ਨੈੱਟਵਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਕਿਸੇ ਹੋਰ ਸਥਾਨ ‘ਤੇ ਜਾਣ ਦੀ ਕੋਸ਼ਿਸ਼ ਕਰੋ। ਉਸ ਖਾਸ ਸਥਾਨ ‘ਤੇ ਨੈੱਟਵਰਕ ਕਵਰੇਜ ਕਮਜ਼ੋਰ ਹੋ ਸਕਦਾ ਹੈ।