ਬਿਆਸ : ਭਾਰਤ ਅਤੇ ਵਿਦੇਸ਼ਾਂ ਵਿੱਚ ਇਕ ਵਾਰ ਫਿਰ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਬਜ਼ੁਰਗਾਂ ਅਤੇ ਕੈਂਸਰ, ਦਮਾ, ਦਿਲ ਦੀ ਬਿਮਾਰੀ ਅਤੇ ਸਾਹ ਦੀਆਂ ਸਮੱਸਿਆਵਾਂ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਇਨਫੈਕਸ਼ਨ ਦਾ ਖ਼ਤਰਾ ਵਧੇਰੇ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਡੇਰਾ ਬਿਆਸ ਵੱਲੋਂ ਇਕ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਡੇਰਾ ਬਿਆਸ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਲੋਕਾਂ ਨੂੰ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:
ਉਨ੍ਹਾਂ ਲੋਕਾਂ ਦੇ ਸੰਪਰਕ ਆਉਣ ਤੋਂ ਬਚੋ , ਜਿਨ੍ਹਾਂ ਨੂੰ ਜ਼ੁਕਾਮ ਜਾਂ ਫਲੂ ਵਰਗੇ ਲੱਛਣ ਹਨ।
ਭੀੜ ਵਾਲੀਆਂ ਥਾਵਾਂ ‘ਤੇ ਜਾਂਦੇ ਸਮੇਂ ਜਿਵੇਂ ਸਤਿਸੰਗ, ਸ਼ਾਪਿੰਗ ਮਾਲ, ਹਸਪਤਾਲ ਆਦਿ ਵਰਗੀਆਂ ਮਾਸਕ ਪਹਿਨਣਾ ਜ਼ਰੂਰੀ ਹੈ।
ਵਾਰ-ਵਾਰ ਸਾਬਣ ਨਾਲ ਹੱਥ ਧੋਣਾ ਨਾ ਭੁੱਲੋ।
ਜੇਕਰ ਕੋਈ ਵਿਅਕਤੀ ਬਿਮਾਰ ਮਹਿਸੂਸ ਕਰਦਾ ਹੈ ਜਾਂ ਜ਼ੁਕਾਮ-ਬੁਖਾਰ ਵਰਗੇ ਲੱਛਣ ਹਨ, ਤਾਂ ਤੁਰੰਤ ਡੇਰਾ ਹਸਪਤਾਲ ਨੂੰ ਰਿਪੋਰਟ ਕਰੋ।
ਡੇਰਾ ਬਿਆਸ ਨੇ ਸਾਰੇ ਐਸ.ਆਈ.ਸੀ. (ਸੇਵਾ ਇੰਚਾਰਜਾਂ) ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਸੇਵਾਦਾਰਾਂ ਅਤੇ ਸਟਾਫ ਨਾਲ ਇਹ ਸਾਵਧਾਨੀਆਂ ਸਾਂਝੀਆਂ ਕਰਨ ਤਾਂ ਜੋ ਹਰ ਕੋਈ ਸੁਰੱਖਿਅਤ ਰਹੇ ਅਤੇ ਕੋਵਿਡ-19 ਦੇ ਵਧ ਰਹੇ ਮਾਮਲਿਆਂ ਨੂੰ ਰੋਕਿਆ ਜਾ ਸਕੇ।