ਅੰਮ੍ਰਿਤਸਰ : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਕੇਂਦਰ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਸਾਰੇ ਪਾਕਿਸਤਾਨੀ ਯਾਤਰੀ, ਭਾਵੇਂ ਉਹ ਕਿਸੇ ਵੀ ਵੀਜ਼ੇ ‘ਤੇ ਭਾਰਤ ਆਏ ਹੋਣ, 1 ਮਈ ਤੋਂ ਪਹਿਲਾਂ ਭਾਰਤ ਛੱਡ ਦੇਣ। ਇਸ ਕਾਰਨ ਬੁੱਧਵਾਰ ਨੂੰ ਵੀ ਅਟਾਰੀ ਸਰਹੱਦ ‘ਤੇ ਦੋਵਾਂ ਦੇਸ਼ਾਂ ਦੇ ਯਾਤਰੀਆਂ ਦੀ ਆਵਾਜਾਈ ਜਾਰੀ ਰਹੀ।
ਜਾਣਕਾਰੀ ਅਨੁਸਾਰ, 30 ਅਪ੍ਰੈਲ ਨੂੰ 224 ਭਾਰਤੀ ਯਾਤਰੀ ਪਹੁੰਚੇ, ਜਦੋਂ ਕਿ 139 ਯਾਤਰੀ ਪਾਕਿਸਤਾਨ ਵਾਪਸ ਪਰਤੇ, ਜੋ ਨੂਰੀ ਵੀਜ਼ਾ ‘ਤੇ ਜਾਂ ਕਿਸੇ ਬਿਮਾਰੀ ਦੇ ਇਲਾਜ ਲਈ ਜਾਂ ਕਿਸੇ ਕਾਰੋਬਾਰੀ ਉਦੇਸ਼ ਲਈ ਭਾਰਤ ਆਏ ਸਨ। ਇਸ ਦੌਰਾਨ ਅਟਾਰੀ ਸਰਹੱਦ ਦੇ ਬੈਗੇਜ ਹਾਲ ਦੇ ਸਾਹਮਣੇ ਅਬਦੁਲ ਵਾਹਿਦ ਨਾਮ ਦੇ ਇੱਕ ਪਾਕਿਸਤਾਨੀ ਯਾਤਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਯਾਤਰੀ ਸ੍ਰੀਨਗਰ ਦਾ ਰਹਿਣ ਵਾਲਾ ਸੀ ਅਤੇ ਉਸਦਾ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਵੀ ਭਾਰਤ ਵਿੱਚ ਬਣੇ ਸਨ, ਪਰ ਸੁਰੱਖਿਆ ਏਜੰਸੀਆਂ ਨੇ ਉਸਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਡਿਪੋਰਟ ਕਰ ਦਿੱਤਾ।
ਜੇਕਰ ਕੋਈ ਪਾਕਿਸਤਾਨੀ ਯਾਤਰੀ ਕੇਂਦਰ ਸਰਕਾਰ ਵੱਲੋਂ ਭਾਰਤ ਛੱਡਣ ਲਈ ਨਿਰਧਾਰਤ ਆਖਰੀ ਮਿਤੀ ਤੋਂ ਬਾਅਦ ਭਾਰਤ ਵਿੱਚ ਰੁਕਦਾ ਪਾਇਆ ਜਾਂਦਾ ਹੈ, ਤਾਂ ਉਸਨੂੰ 3 ਲੱਖ ਰੁਪਏ ਜੁਰਮਾਨਾ ਅਤੇ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਹਾਲਾਂਕਿ, ਇਸ ਤੋਂ ਪਹਿਲਾਂ, ਭਾਰਤ ਸਰਕਾਰ ਵੱਲੋਂ ਇਸ ਮਿਤੀ ਨੂੰ ਦੋ ਵਾਰ ਵਧਾਇਆ ਜਾ ਚੁੱਕਾ ਹੈ।