Homeਦੇਸ਼ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ’ਚ ਟੈਂਟ ਹਾਊਸ ’ਚ ਰੱਖੇ 20 ਗੈਸ ਨਾਲ...

ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ’ਚ ਟੈਂਟ ਹਾਊਸ ’ਚ ਰੱਖੇ 20 ਗੈਸ ਨਾਲ ਭਰੇ ਸਿਲੰਡਰਾਂ ਨੂੰ ਲੱਗੀ ਭਿਆਨਕ ਅੱਗ

ਝਾਰਖੰਡ : ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਦੇ ਮਰਾਫਰੀ ਥਾਣਾ ਖੇਤਰ ਦੇ ਸਿਵਾਂਡੀਹ ਆਜ਼ਾਦ ਨਗਰ ਦੇ ਵਿਚਕਾਰ ਸਥਿਤ ਯੂਪੀ ਟੈਂਟ ਹਾਊਸ ਵਿੱਚ ਬੀਤੀ ਦੇਰ ਰਾਤ ਨੂੰ ਸ਼ਾਰਟ ਸਕਰਟ ਕਾਰਨ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।

ਆਵਾਜਾਈ ਪੂਰੀ ਤਰ੍ਹਾਂ ਠੱਪ

ਟੈਂਟ ਹਾਊਸ ਵਿੱਚ ਰੱਖੇ 20 ਗੈਸ ਨਾਲ ਭਰੇ ਸਿਲੰਡਰ ਇੱਕ-ਇੱਕ ਕਰਕੇ ਧਮਾਕੇ ਦੇ ਨਾਲ ਫਟਣ ਲੱਗੇ, ਜਿਸ ਕਾਰਨ ਨੇੜਲੇ ਦੋ ਘਰਾਂ ਅਤੇ ਕਈ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਦੋ ਲੋਕ ਬੁਰੀ ਤਰ੍ਹਾਂ ਸੜ ਗਏ। ਦੁਕਾਨਦਾਰ ਗੈਸ ਸਿਲੰਡਰ ਭਰ ਕੇ ਡਿਲੀਵਰੀ ਕਰਨ ਦਾ ਕਾਰੋਬਾਰ ਕਰਦਾ ਸੀ। ਅੱਗ ਲੱਗਦੇ ਹੀ ਸਿਲੰਡਰਾਂ ਦੇ ਲਗਾਤਾਰ ਧਮਾਕਿਆਂ ਕਾਰਨ ਅੱਗ ਦੀਆਂ ਲਪਟਾਂ ਤੇਜ਼ ਹੋ ਗਈਆਂ ਅਤੇ ਇਲਾਕੇ ਵਿੱਚ ਹਫੜਾ-ਤਫੜੀ ਮੱਚ ਗਈ। ਸੂਚਨਾ ਮਿਲਦੇ ਹੀ ਛੇ ਫਾਇਰ ਇੰਜਣ ਮੌਕੇ ‘ਤੇ ਪਹੁੰਚ ਗਏ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਰਾਸ਼ਟਰੀ ਰਾਜਮਾਰਗ ‘ਤੇ ਭਾਰੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ।

ਦੋ ਲੋਕਾਂ ਦੀ ਹਾਲਤ ਗੰਭੀਰ

ਮਰਾਫਰੀ ਥਾਣਾ ਪੁਲਿਸ, ਡੀਐਸਪੀ ਸਮੇਤ ਭਾਰੀ ਪੁਲਿਸ ਫੋਰਸ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਸਥਾਨ ’ਤੇ ਗੈਸ ਸਿਲੰਡਰਾਂ ਦੇ ਗੈਰ-ਕਾਨੂੰਨੀ ਸਟੋਰੇਜ ਦੀ ਜਾਂਚ ਕੀਤੀ ਜਾ ਰਹੀ ਹੈ। ਖੁਸ਼ਕਿਸਮਤੀ ਨਾਲ ਸਮੇਂ  ਸਿਰ ਲੋਕਾਂ ਨੇ ਇਲਾਕਾ ਖਾਲੀ ਕਰ ਲਿਆ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments