ਨਵੀਂ ਦਿੱਲੀ : ਈਰਾਨ ‘ਤੇ ਅਮਰੀਕਾ ਅਤੇ ਇਜ਼ਰਾਇਲ ਦੇ ਹਮਲੇ ਤੋਂ ਬਾਅਦ ਖੜ੍ਹੇ ਹੋਏ ਮਿਡਲ ਈਸਟ ਸੰਕਟ ਦੇ ਵਿਚਕਾਰ ਲੱਖਾਂ ਲੋਕ ਫਸ ਗਏ ਹਨ। ਇਨ੍ਹਾਂ ਵਿੱਚ ਹਜ਼ਾਰਾਂ ਭਾਰਤੀ ਵੀ ਹਨ, ਜੋ ਦੁਬਈ ਸਮੇਤ ਕਈ ਦੇਸ਼ਾਂ ਵਿੱਚ ਫਸੇ ਹੋਏ ਹਨ। ਇਸ ਦੌਰਾਨ ਦਿੱਲੀ ਹਵਾਈ ਅੱਡੇ ਤੋਂ ਅੱਜ 80 ਫਲਾਈਟਾਂ ਰੱਦ ਹੋਈਆਂ ਹਨ। ਇਨ੍ਹਾਂ ਵਿੱਚ 36 ਲੈਂਡ ਹੋਣ ਵਾਲੀਆਂ ਅਤੇ 44 ਟੇਕਆਫ ਕਰਨ ਵਾਲੀਆਂ ਉਡਾਣਾਂ ਸ਼ਾਮਲ ਹਨ। ਹਾਲਾਕਿ, ਇਸ ਵਿਚਕਾਰ ਦੁਬਈ ਵਿੱਚ ਫਸੇ ਭਾਰਤੀਆਂ ਦੇ ਲਈ ਚੰਗੀ ਖ਼ਬਰ ਇਹ ਹੈ ਕਿ ਇੰਡੀਗੋ ਅੱਜ ਤੋਂ ਕੁਝ ਸ਼ਪੈਸ਼ਲ ਫਲਾਈਟ ਸ਼ੁਰੂ ਕਰਨ ਜਾ ਰਿਹਾ ਹੈ।
ਸਪਾਈਸਜੈੱਟ ਨੇ 3 ਮਾਰਚ ਨੂੰ 14 ਉਡਾਣਾਂ ਕੀਤੀਆਂ ਰੱਦ
ਸਪਾਈਸਜੈੱਟ ਦੀ 3 ਮਾਰਚ ਨੂੰ 14 ਫਲਾਈਟਾਂ ਰੱਦ ਹੋਈਆਂ ਹਨ, ਜਿਸ ਵਿੱਚ ਕੈਲੀਕਟ, ਦਿੱਲੀ, ਮੁੰਬਈ, ਪੁਣੇ, ਅੰਮ੍ਰਿਤਸਰ, ਮਦੁਰਾਈ ਤੋਂ ਦੁਬਈ ਜਾਣ ਵਾਲੀਆਂ ਫਲਾਈਟਾਂ ਸ਼ਾਮਲ ਹਨ। ਦੁਬਈ ਤੋਂ ਦਿੱਲੀ, ਮੁੰਬਈ, ਪੁਣੇ, ਅੰਮ੍ਰਿਤਸਰ, ਮਦੁਰਾਈ, ਜੈਪੁਰ ਅਤੇ ਕੋਚੀ ਦੀਆਂ ਫਲਾਈਟਾਂ ਵੀ ਰੱਦ ਹੋਈਆਂ ਹਨ। ਦੁਬਈ ਤੋਂ ਆਉਣ ਵਾਲੀਆਂ 8 ਅਤੇ ਉੱਥੇ ਜਾਣ ਵਾਲੀਆਂ 6 ਫਲਾਈਟਾਂ ਰੱਦ ਹੋਈਆਂ ਹਨ। ਸਪਾਈਸਜੈੱਟ ਏਅਰਲਾਈਨਜ਼ ਨੇ 4 ਮਾਰਚ ਨੂੰ ਵੀ 2 ਉਡਾਣਾ ਰੱਦ ਕਰਨ ਦਾ ਐਲਾਨ ਕੀਤਾ ਹੈ। ਦੁਬਈ ਤੋਂ ਜੈਪੁਰ ਅਤੇ ਪੁਣੇ ਲਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਇੰਡੀਗੋ ਨੇ ਜਾਰੀ ਕੀਤਾ ਟ੍ਰੈਵਲ ਐਡਵਾਇਜ਼ਰੀ
ਸਾਊਦੀ ਅਰਬ ਅਤੇ ਭਾਰਤ ਵਿਚਕਾਰ ਉਡਾਣਾਂ ਨੂੰ ਹੌਲੀ-ਹੌਲੀ ਆਮ ਕੀਤਾ ਜਾ ਰਿਹਾ ਹੈ। 3 ਮਾਰਚ ਨੂੰ ਜੇਦਾਹ ਤੋਂ ਇੰਡੀਗੋ ਦੀਆਂ 4 ਵਿਸ਼ੇਸ਼ ਉਡਾਣਾਂ ਚਲਾਈਆਂ ਜਾਣਗੀਆਂ। ਇਹ ਉਡਾਣਾਂ ਮੁੰਬਈ, ਹੈਦਰਾਬਾਦ ਅਤੇ ਅਹਿਮਦਾਬਾਦ ਸ਼ਹਿਰਾਂ ਦੇ ਲਈ ਹੋਣਗੀਆਂ । ਇਹ ਉਡਾਣਾਂ ਉਨ੍ਹਾਂ ਯਾਤਰੀਆਂ ਦੇ ਲਈ ਹੈ, ਜਿਨ੍ਹਾ ਪਹਿਲਾਂ ਤੋਂ ਪਹਿਲਾਂ ਤੋਂ ਬੁਕਿੰਗ ਸੀ, ਪਰ ਮੌਜੂਦਾ ਪਰਿਸਥਿਤੀਆਂ ਦੇ ਕਾਰਨ ਉਹ ਯਾਤਰਾ ਨਹੀਂ ਕਰ ਪਏ ਸਨ। ਆਕਾਸ਼ਾ ਏਅਰ ਜੇਦਾਹ ਦੇ ਲਈ 6 ਉਡਾਣਾਂ 3 ਅਤੇ 4 ਮਾਰਚ ਨੂੰ ਚਲਾਏਗੀ।
3 ਮਾਰਚ ਨੂੰ ਚੱਲਣਗੀਆਂ ਇਹ ਉਡਾਣਾਂ:
- ਸ਼ਾਮ 7:20 ਵਜੇ QP 561: ਮੁੰਬਈ – ਜੇਦਾਹ
- ਰਾਤ 11:55 ਵਜੇ QP 562: ਜੇਦਾਹ – ਮੁੰਬਈ
4 ਮਾਰਚ ਨੂੰ ਚੱਲਣਗੀਆਂ ਇਹ ਚਾਰ ਉਡਾਣਾਂ:
- ਰਾਤ 7:20 ਵਜੇ QP 561: ਮੁੰਬਈ – ਜੇਦਾਹ
- ਰਾਤ 11:55 ਵਜੇ QP 562: ਜੇਦਾਹ – ਮੁੰਬਈ
- ਸ਼ਾਮ 5:45 ਵਜੇ QP 563: ਅਹਿਮਦਾਬਾਦ – ਜੇਦਾਹ
- ਰਾਤ 9:50 ਵਜੇ QP 564: ਜੇਦਾਹ – ਅਹਿਮਦਾਬਾਦ











