ਪਾਕਿਸਤਾਨ : ਅੱਜ ਸਵੇਰੇ ਤਿੰਨ ਦੇਸ਼ਾਂ ਵਿੱਚ ਭੂਚਾਲ (earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਪਾਪੂਆ ਨਿਊ ਗਿਨੀ, ਚੀਨ ਅਤੇ ਪਾਕਿਸਤਾਨ (Pakistan) ਵਿੱਚ ਅੱਜ ਸਵੇਰੇ 6.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਪੈਸੀਫਿਕ ਟਾਪੂ ਦੇ ਪੂਰਬੀ ਸੇਪਿਕ ਸੂਬੇ ਦੀ ਰਾਜਧਾਨੀ ਵੇਵਾਕ ਸ਼ਹਿਰ ਤੋਂ ਥੋੜੀ ਦੂਰੀ ‘ਤੇ ਤੱਟ ਤੋਂ ਲਗਭਗ 20 ਕਿਲੋਮੀਟਰ (12 ਮੀਲ) ਦੂਰ ਮਹਿਸੂਸ ਕੀਤੇ ਗਏ।
ਚੀਨ ਦੇ ਜਿਜਾਂਗ ‘ਚ 5.0 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਦੂਜੇ ਪਾਸੇ ਪਾਕਿਸਤਾਨ ‘ਚ ਲੋਕਾਂ ਨੇ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਹਾਲਾਂਕਿ ਇਹ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਪਾਕਿਸਤਾਨ ‘ਚ ਸਵੇਰੇ 03:38 ‘ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਦਕਿ ਚੀਨ ਅਤੇ ਪਾਪੂਆ ਨਿਊ ਗਿਨੀ ‘ਚ 03:45 ਅਤੇ 03:16 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ ਨੇਪਾਲ ‘ਚ ਕਰੀਬ 157 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ।