Homeਟੈਕਨੋਲੌਜੀ1 ਮਾਰਚ ਤੋਂ ਬਦਲ ਜਾਵੇਗਾ WhatsApp ਦੀ ਵਰਤੋਂ ਕਰਨ ਦਾ ਤਰੀਕਾ

1 ਮਾਰਚ ਤੋਂ ਬਦਲ ਜਾਵੇਗਾ WhatsApp ਦੀ ਵਰਤੋਂ ਕਰਨ ਦਾ ਤਰੀਕਾ

ਗੈਜੇਟ ਡੈਸਕ : ਪ੍ਰਸਿੱਧ ਮੈਸੇਜਿੰਗ ਐਪ WhatsApp 1 ਮਾਰਚ, 2026 ਤੋਂ ਆਪਣੇ ਉਪਭੋਗਤਾਵਾਂ ਦੇ ਲਈ ਚਾਰ ਮਹੱਤਵਪੂਰਨ ਬਦਲਾਅ ਲਾਗੂ ਕਰਨ ਜਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਬਦਲਾਅ ਉਪਭੋਗਤਾ ਸੁਰੱਖਿਆ ਨੂੰ ਵਧਾਉਣਗੇ ਅਤੇ ਸੰਭਾਵੀ ਧੋਖਾਧੜੀ ਦੇ ਜੋਖਮ ਨੂੰ ਘਟਾਉਣਗੇ।

ਸਿਮ ਕਾਰਡ ਹੁਣ ਲਾਜ਼ਮੀ

ਪਹਿਲਾਂ, WhatsApp ਫੋਨ ਵਿੱਚ ਇੱਕ ਸਰਗਰਮ ਸਿਮ ਕਾਰਡ ਤੋਂ ਬਿਨਾਂ ਚੱਲ ਸਕਦਾ ਸੀ। ਨਵੇਂ ਨਿਯਮਾਂ ਦੇ ਤਹਿਤ, ਐਪ ਨੂੰ ਕੰਮ ਕਰਨ ਦੇ ਲਈ ਹੁਣ ਇੱਕ ਰਜਿਸਟਰਡ ਅਤੇ ਕਿਰਿਆਸ਼ੀਲ ਸਿਮ ਕਾਰਡ ਦੀ ਲੋੜ ਹੋਵੇਗੀ। ਸਿਮ ਕਾਰਡ ਹਟਾਉਂਦੇ ਹੀ WhatsApp ਆਪਣੇ ਆਪ ਲੌਗ ਆਉਟ ਹੋ ਜਾਵੇਗਾ।

ਵਟਸਐਪ ਵੈੱਬ ਵਿੱਚ ਨਵੀਂ ਸੁਰੱਖਿਆ

ਡੈਸਕਟੌਪ ਜਾਂ ਲੈਪਟਾਪ ‘ਤੇ WhatsApp ਵੈੱਬ ਲੌਗਇਨ ਪਹਿਲਾਂ ਲੰਬੇ ਸਮੇਂ ਤੱਕ ਕਿਰਿਆਸ਼ੀਲ ਰਹਿੰਦਾ ਸੀ। ਹੁਣ, ਸੁਰੱਖਿਆ ਨੂੰ ਵਧਾਉਣ ਲਈ, ਇਹ ਹਰ ਛੇ ਘੰਟਿਆਂ ਵਿੱਚ ਆਪਣੇ ਆਪ ਲੌਗ ਆਉਟ ਹੋ ਜਾਵੇਗਾ। ਇਸ ਨਾਲ ਕਿਸੇ ਵੀ ਅਣਅਧਿਕਾਰਤ ਵਿਅਕਤੀ ਦੇ ਦੁਆਰਾ ਅਕਾਉਟ ਅਕਸੈਸ ਹੋਣ ਦਾ ਖਤਰਾ ਘੱਟ ਹੋਵੇਗਾ।

ਸੁਰੱਖਿਆ ਅਤੇ ਸਿਮ ਬਾਈਡਿੰਗ

ਹੁਣ OTP-ਅਧਾਰਤ ਲੌਗਇਨ ਦੀ ਬਜਾਏ, ਐਪ ਸਿਰਫ ਇੱਕ ਰਜਿਸਟਰਡ ਸਿਮ ਕਾਰਡ ਨਾਲ ਕੰਮ ਕਰੇਗਾ। ਇਹ ਬਦਲਾਅ ਨਾਲ ਡਿਜੀਟਲ ਧੋਖਾਧੜੀ ਅਤੇ ਖਾਤਾ ਹੈਕਿੰਗ ਦੇ ਜੋਖਮ ਵਿੱਚ ਕਾਫੀ ਕਮੀ ਆਵੇਗੀ।

ਨਿਯਮ ਉਲੰਘਣਾਵਾਂ ਦੀ ਰਿਪੋਰਟ ਕਰਨਾ

ਪਹਿਲਾਂ, ਉਲੰਘਣਾਵਾਂ ’ਤੇ  ਕੋਈ ਜੁਰਮਾਨਾ ਜਾਂ ਰਿਪੋਰਟਿੰਗ ਜ਼ਰੂਰਤਾਂ ਨਹੀਂ ਸਨ। ਨਵੇਂ ਨਿਯਮਾਂ ਦੇ ਤਹਿਤ, WhatsApp ਨੂੰ ਹੁਣ ਹਰ 120 ਦਿਨਾਂ ਵਿੱਚ ਪਾਲਣਾ ਰਿਪੋਰਟਾਂ ਜਮ੍ਹਾਂ ਕਰਾਉਣੀਆਂ ਪੈਣਗੀਆਂ। ਇਨ੍ਹਾਂ ਬਦਲਾਵਾਂ ਦਾ ਉਦੇਸ਼ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਅਤੇ ਖਾਤਿਆਂ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਯੂਜ਼ਰਸ ਨੂੰ ਨਵੇਂ ਨਿਯਮਾਂ ਅਨੁਸਾਰ ਆਪਣੀ ਡਿਵਾਈਸ ਅਤੇ ਸਿਮ ਸੈੱਟਅੱਪ ਤਿਆਰ ਰੱਖਣਾ ਚਾਹੀਦਾ ਹੈ, ਤਾਕਿ ਕੋਈ ਸਮੱਸਿਆਵਾਂ ਨਾ ਆਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments