Health News : ਚਾਹ ਪ੍ਰੇਮੀਆਂ ਦੀ ਸਵੇਰ ਚਾਹ ਤੋਂ ਬਿਨਾਂ ਸ਼ੁਰੂ ਨਹੀਂ ਹੁੰਦੀ। ਜ਼ਿਆਦਾਤਰ ਲੋਕ ਦੁੱਧ ਵਾਲੀ ਚਾਹ ਪੀਣਾ ਪਸੰਦ ਕਰਦੇ ਹਨ, ਪਰ ਹਾਰਵਰਡ ਹੈਲਥ ਨੇ ਦੁੱਧ ਵਾਲੀ ਚਾਹ ਦੀ ਜਗ੍ਹਾ ਕਾਲੀ ਚਾਹ ਨੂੰ ਸਿਹਤ ਲਈ ਵਧੇਰੇ ਫਾਇਦੇਮੰਦ ਦੱਸਿਆ ਗਿਆ ਹੈ। ਕਾਲੀ ਚਾਹ ਸਰੀਰ ਦੀ ਸੋਜ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਇਸ ਦੇ ਇਲਾਵਾ ਇਹ ਸਰੀਰ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੀ ਹੈ। ਅਜਿਹੇ ਵਿੱਚ ਇੱਥੇ ਅਸੀਂ ਤਹਾਨੂੰ ਦੱਸਣ ਜਾ ਰਹੇ ਹਾ ਕਿ ਬਲੈਕ ਟੀ ਪੀਣ ਨਾਲ ਸਿਹਤ ਨੂੰ ਕੀ-ਕੀ ਫਾਇਦੇ ਮਿਲਦੇ ਹਨ।
- ਦਿਲ ਦੀ ਸਿਹਤ ਦੇ ਲਈ
ਕਾਲੀ ਚਾਹ ਵਿੱਚ ਫਲੇਵੋਨੋਇਡ ਨਾਮਕ ਐਂਟੀਆਕਸੀਡੈਂਟ ਹੁੰਦੇ ਹਨ। ਖੋਜ ਦੇ ਅਨੁਸਾਰ, ਕਾਲੀ ਚਾਹ ਦਾ ਨਿਯਮਤ ਸੇਵਨ ਹਾਈ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਅਤੇ ਮੋਟਾਪੇ ਦੇ ਜੋਖਮ ਨੂੰ ਘਟਾਉਂਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦੀ ਸੰਭਾਵਨਾ ਘੱਟ ਜਾਦੀ ਹੈ।
- ਪਾਚਨ ਚ ਸੁਧਾਰ
ਇਸ ਵਿੱਚ ਮੌਜੂਦ ਟੈਨਿਨ ਅਤੇ ਹੋਰ ਮਿਸ਼ਰਣ ਪਾਚਨ ਪ੍ਰਣਾਲੀ ਨੂੰ ਬਿਹਤਰ ਬਣਾਉਂਦੇ ਹਨ। ਇਹ ਪੇਟ ਦੀ ਸੋਜ ਨੂੰ ਘਟਾਉਣ ਅਤੇ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ।
- ਐਂਟੀਆਕਸੀਡੈਂਟਸ ਦਾ ਖਜ਼ਾਨਾ
ਕਾਲੀ ਚਾਹ ਵਿੱਚ ਪੌਲੀਫੇਨੋਲ ਹੁੰਦੇ ਹਨ, ਜੋ ਸਰੀਰ ਵਿੱਚ ਫ੍ਰੀ ਰੈਡੀਕਲਸ ਨੂੰ ਘਟਾਉਂਦੇ ਹਨ। ਇਹ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਣ ਅਤੇ ਪੁਰਾਣੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।
- ਇਕਾਗਰਤਾ ਅਤੇ ਊਰਜਾ
ਇਸ ਵਿੱਚ ਕੈਫੀਨ ਦੇ ਨਾਲ L-theanine ਨਾਮਕ ਇੱਕ ਅਮੀਨੋ ਐਸਿਡ ਹੁੰਦਾ ਹੈ। ਇਹ ਤਹਾਨੂੰ ਕੌਫੀ ਦੀ ਤਰ੍ਹਾਂ ਅਚਾਨਕ ਘਬਰਾਹਟ ਦਿੱਤੇ ਬਿਨ੍ਹਾਂ ਹੌਲੀ-ਹੌਲੀ ਊਰਜਾ ਦਿੰਦਾ ਹੈ ਅਤੇ ਮਾਨਸਿਕ ਇਕਾਗਰਤਾ ਨੂੰ ਬਿਹਤਰ ਬਣਾਉਂਦਾ ਹੈ।
- ਸ਼ੂਗਰ ਕੰਟਰੋਲ
ਕਾਲੀ ਚਾਹ ਸਰੀਰ ਵਿੱਚ ਇਨਸੁਲਿਨ ਦੇ ਪੱਧਰ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੀ ਹੈ, ਜਿਸ ਕਾਰਨ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਆਸਾਨ ਹੁੰਦਾ ਹੈ।











