Homeਦੇਸ਼ਦਿੱਲੀ ’ਚ ਸਪਾਈਸਜੈੱਟ ਦੇ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ

ਦਿੱਲੀ ’ਚ ਸਪਾਈਸਜੈੱਟ ਦੇ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ : ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੱਜ ਸਵੇਰੇ ਲੇਹ ਦੇ ਲਈ ਉਡਾਣ ਭਰਨ ਵਾਲੇ ਸਪਾਈਸਜੈੱਟ ਦੇ ਇੱਕ ਜਹਾਜ਼ ਨੂੰ ਤਕਨੀਕੀ ਖਰਾਬੀ ਦੇ ਕਾਰਨ ਵਿਚਕਾਰ ਰਸਤੇ ਤੋਂ ਵਾਪਸ ਆਉਣਾ ਪਿਆ।

ਜ਼ਹਾਜ ਦੇ ਇੰਜਣ ਵਿੱਚ ਆਈ ਖਰਾਬੀ ਤੋਂ ਬਾਅਦ, ਪਾਇਲਟ ਨੇ ਸਾਵਧਾਨੀ ਵਰਤਦੇ ਹੋਏ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਦਿੱਲੀ ਵਿੱਚ ਲੈਂਡ ਕਰਵਾਇਆ ਗਿਆ। ਜਹਾਜ਼ ਵਿੱਚ ਲਗਭਗ 150 ਯਾਤਰੀ ਸਵਾਰ ਸਨ।

ਸਪਾਈਸਜੈੱਟ ਦੀ ਉਡਾਣ SG-121 ਨੇ ਮੰਗਲਵਾਰ ਸਵੇਰੇ ਦਿੱਲੀ ਤੋਂ ਲੇਹ ਲਈ ਉਡਾਣ ਭਰੀ। ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਜਹਾਜ਼ ਦੇ ਇੰਜਣ ਵਿੱਚ ਤਕਨੀਕੀ ਸਮੱਸਿਆ ਆਈ। ਪਾਇਲਟ ਨੇ ਤੁਰੰਤ ਹਵਾਈ ਆਵਾਜਾਈ ਨਿਯੰਤਰਣ ਨੂੰ ਸੂਚਿਤ ਕੀਤਾ ਅਤੇ ਜਹਾਜ਼ ਨੂੰ ਦਿੱਲੀ ਵਾਪਸ ਭੇਜਣ ਦਾ ਫੈਸਲਾ ਕੀਤਾ।

ਏਟੀਸੀ ਦੀ ਇਜਾਜ਼ਤ ਮਿਲਣ ਤੋਂ ਬਾਅਦ, ਜਹਾਜ਼ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸਪਾਈਸਜੈੱਟ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਤਕਨੀਕੀ ਸਮੱਸਿਆ ਕਾਰਨ ਜਹਾਜ਼ ਨੂੰ ਸਾਵਧਾਨੀ ਵਜੋਂ ਵਾਪਸ ਲਿਆਂਦਾ ਗਿਆ ਹੈ। ਯਾਤਰੀਆਂ ਲਈ ਵਿਕਲਪਕ ਪ੍ਰਬੰਧ ਕੀਤੇ ਜਾ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments