Homeਸੰਸਾਰਨੇਪਾਲ ਦੀ ਰਾਜਧਾਨੀ ਕਾਠਮੰਡੂ ’ਚ ਵਾਪਰਿਆ ਦਰਦਨਾਕ ਹਾਦਸਾ, 18 ਲੋਕਾਂ ਦੀ ਮੌਤ

ਨੇਪਾਲ ਦੀ ਰਾਜਧਾਨੀ ਕਾਠਮੰਡੂ ’ਚ ਵਾਪਰਿਆ ਦਰਦਨਾਕ ਹਾਦਸਾ, 18 ਲੋਕਾਂ ਦੀ ਮੌਤ

ਕਾਠਮੰਡੂ : ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ, ਜਿਸ ਵਿੱਚ 18 ਲੋਕਾਂ ਦੀ ਮੌਤ ਹੋ ਗਈ। ਪੋਖਰਾ ਤੋਂ ਕਾਠਮੰਡੂ ਜਾ ਰਹੀ ਇੱਕ ਯਾਤਰੀ ਬੱਸ ਤ੍ਰਿਸ਼ੂਲੀ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਛੇ ਔਰਤਾਂ ਅਤੇ 12 ਪੁਰਸ਼ ਵੀ ਸ਼ਾਮਲ ਹਨ।

ਇਸ ਹਾਦਸੇ ਵਿੱਚ ਕੁੱਲ 26 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮ੍ਰਿਤਕਾਂ ਵਿੱਚ ਵਿਦੇਸ਼ੀ ਸੈਲਾਨੀ ਵੀ ਸ਼ਾਮਲ ਹਨ। ਮ੍ਰਿਤਕਾਂ ਅਤੇ ਜ਼ਖਮੀਆਂ ਵਿੱਚ ਇੱਕ ਨਿਊਜ਼ੀਲੈਂਡ ਦਾ ਨਾਗਰਿਕ ਵੀ ਦੱਸਿਆ ਜਾ ਰਿਹਾ ਹੈ। ਹਾਦਸੇ ਵਾਲੀ ਥਾਂ ਤੋਂ ਸਾਰੇ ਜ਼ਖਮੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਕੁਝ ਦਾ ਇਲਾਜ ਸਥਾਨਕ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ, ਜਦੋਂ ਕਿ ਜ਼ਿਆਦਾਤਰ ਨੂੰ ਇਲਾਜ ਲਈ ਕਾਠਮੰਡੂ ਰੈਫਰ ਕਰ ਦਿੱਤਾ ਗਿਆ ਹੈ।

ਬੱਸ ਰਾਤ ਕਰੀਬ 1 ਵਜੇ ਪ੍ਰਿਥਵੀ ਹਾਈਵੇਅ ਦੇ ਕਰੀਬ ਪੋਖਰਾ ਤੋਂ ਕਾਠਮੰਡੂ ਜਾ ਰਹੀ ਸੀ। ਬੱਸ ਧਾਡਿੰਗ ਦੇ ਬੇਨੀਘਾਟ ਰੋਰੰਗ ਵਿਖੇ ਇਹ ਤ੍ਰਿਸ਼ੂਲੀ ਨਦੀ ਵਿੱਚ ਹਾਦਸਾਗ੍ਰਸਤ ਹੋ ਗਈ। ਬੱਸ ਸੜਕ ਤੋਂ ਲਗਭਗ 300 ਮੀਟਰ ਨੀਚੇ ਡਿੱਗ ਕੇ ਹਾਦਸਾਗ੍ਰਸਤ ਵਿੱਚ ਪਾਈ ਗਈ।

ਬੱਸ ਵਿੱਚ ਸਵਾਰ ਸਨ 44 ਯਾਤਰੀ

ਮ੍ਰਿਤਕਾਂ ਵਿੱਚ ਇੱਕ ਪੁਰਸ਼ ਅਤੇ ਇੱਕ ਔਰਤ ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਦੋਵੇਂ ਨਿਊਜ਼ੀਲੈਂਡ ਦੇ ਨਿਵਾਸੀ ਦੱਸੇ ਜਾ ਰਹੇ ਹਨ। ਪੁਲਿਸ ਅਨੁਸਾਰ, ਹਾਦਸੇ ਸਮੇਂ ਬੱਸ ਵਿੱਚ ਕੁੱਲ 44 ਯਾਤਰੀ ਸਵਾਰ ਸਨ। 26 ਜ਼ਖਮੀ ਯਾਤਰੀਆਂ ਨੂੰ ਬਚਾ ਲਿਆ ਗਿਆ ਅਤੇ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ।

ਟਾਰਚਲਾਈਟ ਦੀ ਰੋਸ਼ਨੀ ਵਿੱਚ ਜ਼ਖ਼ਮੀਆਂ ਦਾ ਬਚਾਵ

ਕਸ਼ਤੀ ਦੀ ਮਦਦ ਨਾਲ ਯਾਤਰੀਆਂ ਨੂੰ ਲਗਭਗ ਇੱਕ ਕਿਲੋਮੀਟਰ ਹੇਠਾਂ ਲਿਆਂਦਾ ਗਿਆ, ਉੱਥੋਂ ਉਨ੍ਹਾਂ ਨੂੰ ਸੜਕ ਤੱਕ ਉੱਪਰ ਚੜ੍ਹਾ ਕੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਰਾਤ ਦਾ ਸਮਾਂ, ਦੁਰਗਮ ਸਥਾਨ ਅਤੇ ਰਾਹਤ ਸਮੱਗਰੀ ਦੀ ਘਾਟ ਕਾਰਨ ਬਚਾਅ ਕਾਰਜ ਵਿੱਚ ਮੁਸ਼ਕਲ ਆਈ। ਪ੍ਰਮੁੱਖ ਜ਼ਿਲ੍ਹਾ ਅਧਿਕਾਰੀ ਸੁਵੇਦੀ ਨੇ ਫੋਨ ‘ਤੇ ਦੱਸਿਆ, ਟਾਰਚ ਦੀ ਰੌਸ਼ਨੀ ਵਿੱਚ ਜ਼ਖਮੀਆਂ ਜ਼ਖ਼ਮੀਆਂ ਨੂੰ ਬਚਾਇਆ ਗਿਆ। ਸਾਨੂੰ ਰਾਹਤ ਸਮੱਗਰੀ ਦੀ ਘਾਟ ਮਹਿਸੂਸ ਹੋਈ।

27 ਲੋਕਾਂ ਨੂੰ ਪਹੁੰਚਾਇਆ ਗਿਆ ਹਸਪਤਾਲ

ਸੁਵੇਦੀ ਨੇ ਕਿਹਾ ਕਿ ਹਾਦਸੇ ਵਾਲੀ ਥਾਂ ਤੋਂ 8 ਔਰਤਾਂ, 18 ਪੁਰਸ਼ ਅਤੇ ਇੱਕ ਲੜਕੀ ਸਮੇਤ ਕੁੱਲ 27 ਲੋਕਾਂ ਨੂੰ ਬਚਾਇਆ ਗਿਆ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ 6 ਔਰਤਾਂ ਅਤੇ 12 ਪੁਰਸ਼ਾਂ ਦੀ ਮੌਤ ਹੋ ਗਈ।

ਹਾਦਸੇ ਵਾਲੀ ਥਾਂ ‘ਤੇ ਫੌਜ, ਹਥਿਆਰਬੰਦ ਪੁਲਿਸ ਬਲ ਅਤੇ ਨੇਪਾਲ ਪੁਲਿਸ ਦੀਆਂ ਟੀਮਾਂ ਨੇ ਸਾਂਝੇ ਤੌਰ ‘ਤੇ ਬਚਾਅ ਕਾਰਜ ਚਲਾਏ। ਹਥਿਆਰਬੰਦ ਪੁਲਿਸ ਬਲ ਦੇ ਆਫ਼ਤ ਪ੍ਰਬੰਧਨ ਬੇਸ ਆਦਮਘਾਟ ਤੋਂ ਡੀਐਸਪੀ ਸੁਨੀਲ ਗਿਰੀ ਦੀ ਅਗਵਾਈ ਵਿੱਚ ਇੱਕ ਟੀਮ ਅਤੇ ਆਫ਼ਤ ਪ੍ਰਬੰਧਨ ਸਿਖਲਾਈ ਸਕੂਲ ਕੁਰਿੰਤਾਰ ਤੋਂ ਗੋਤਾਖੋਰਾਂ ਦੀ ਇੱਕ ਟੀਮ ਵੀ ਰਾਹਤ ਅਤੇ ਬਚਾਅ ਕਾਰਜਾਂ ਲਈ ਤਾਇਨਾਤ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments