ਤਰਨ ਤਾਰਨ : 132 ਕੇਵੀਏ ਸਬ ਸਟੇਸ਼ਨ ਤਰਨ ਤਾਰਨ ਤੋਂ ਚੱਲਣ ਵਾਲੇ 11 ਕੇਵੀ ਸਿਟੀ 4 ਤਰਨ ਤਾਰਨ ਫੀਡਰ ਦੀ ਵਟਵਾਰੇ ਦੇ ਕਾਰਨ, 11 ਕੇਵੀ ਸਿਟੀ 4 ਫੀਡਰ ਅਤੇ ਪੁਲਿਸ ਲਾਈਨ ਤਰਨ ਤਾਰਨ ਦੀ ਬਿਜਲੀ ਸਪਲਾਈ ਸੋਮਵਾਰ 23 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਫੀਡਰਾਂ ਤੋਂ ਚੱਲਣ ਵਾਲੇ ਖੇਤਰ ਦੀਪ ਐਵੇਨਿਊ, ਨਿਊ ਦੀਪ ਐਵੇਨਿਊ, ਫਤਿਹ ਚੱਕ, ਸ੍ਰੀ ਗੁਰੂ ਤੇਗ ਬਹਾਦਰ ਨਗਰ, ਅੰਮ੍ਰਿਤਸਰ ਰੋਡ, ਸ੍ਰੀ ਗੁਰੂ ਤੇਗ ਬਹਾਦਰ ਨਗਰ 2 ਅਤੇ ਪੁਲਿਸ ਲਾਈਨ ਫੀਡਰ ਤਰਨ ਤਾਰਨ ਤੋਂ ਚੱਲਣ ਵਾਲੇ ਇਲਾਕੇ ਬੰਦ ਰਹਿਣਗੇ। ਇਹ ਜਾਣਕਾਰੀ ਇੰਜੀਨੀਅਰ ਨਰਿੰਦਰ ਸਿੰਘ ਸਬ ਡਿਵੀਜ਼ਨਲ ਅਫਸਰ ਪਾਵਰਕਾਮ ਅਰਬਨ ਤਰਨ ਤਾਰਨ ਅਤੇ ਇੰਜੀਨੀਅਰ ਗੁਰਭੇਜ ਸਿੰਘ ਜੇਈ ਨੇ ਦਿੱਤੀ।











