ਜਲਾਲਾਬਾਦ : ਪੀ.ਐਸ.ਪੀ.ਸੀ.ਐਲ. ਸਬ ਡਿਵੀਜ਼ਨ ਜਲਾਲਾਬਾਦ ਅਰਬਨ ਦੇ ਐਸ.ਡੀ.ਓ. ਸੰਦੀਪ ਕੁਮਾਰ ਨੇ ਦੱਸਿਆ ਕਿ 22 ਫਰਵਰੀ, 2026 ਨੂੰ ਘੁਬਾਇਆ ਸਬ ਡਿਵੀਜ਼ਨ ਵੱਲੋਂ ਜ਼ਰੂਰੀ ਰੱਖ-ਰਖਾਅ ਦੇ ਕੰਮ ਲਈ ਵੱਖ-ਵੱਖ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਦੇ ਤਹਿਤ, 132 ਕੇਵੀ ਸਬ ਸਟੇਸ਼ਨ ਜਲਾਲਾਬਾਦ ਤੋਂ ਚੱਲਣ ਵਾਲੇ 11 ਕੇਵੀ ਫੀਡਰਾਂ ਗੁਮਾਨੀਵਾਲਾ, ਟਿਵਾਣਾ, ਘੁਰੀ, ਆਲਮਕੇ, ਕਾਲੂਵਾਲਾ, ਚੱਕ ਸੁਖੇਰਾ, ਬਾੜੇਵਾਲਾ, ਮੋਹਰ ਸਿੰਘ ਵਾਲਾ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।











