Homeਪੰਜਾਬਪੰਜਾਬ ਦੇ ਇਸ ਜ਼ਿਲ੍ਹੇਂ ਦੀ ਭਲਕੇ ਬਿਜਲੀ ਰਹੇਗੀ ਬੰਦ

ਪੰਜਾਬ ਦੇ ਇਸ ਜ਼ਿਲ੍ਹੇਂ ਦੀ ਭਲਕੇ ਬਿਜਲੀ ਰਹੇਗੀ ਬੰਦ

ਬੱਸੀ ਪਠਾਣਾ : ਸ਼ਹਿਰੀ ਬੱਸੀ ਪਠਾਣਾ ਦੇ ਉਪ-ਮੰਡਲ ਅਧਿਕਾਰੀ ਸ੍ਰੀ ਗੁਰਤੇਜ ਸਿੰਘ ਨੇ ਕਿਹਾ ਕਿ 18.2.2026 (ਬੁੱਧਵਾਰ) ਨੂੰ, 220 ਕੇਵੀ ਸਬ-ਸਟੇਸ਼ਨ ਬੱਸੀ ਪਠਾਣਾ ਤੋਂ ਚੱਲਣ ਵਾਲੇ 11 ਕੇਵੀ ਨਾਨਕ ਦਰਬਾਰ (ਸ਼੍ਰੇਣੀ-1) ਫੀਡਰ ਦੀ ਬਿਜਲੀ ਸਪਲਾਈ ਲਾਈਨਾਂ ਦੇ ਰੱਖ ਰਖਾਵ ਦੇ ਕੰਮ, 11 ਕੇਵੀ ਜੀਓ ਸਵਿੱਚ ਦੇ ਰੱਖ-ਰਖਾਅ ਅਤੇ 11 ਕੇ.ਵੀ. ਲਾਈਨਾਂ ਦੇ ਨਾਲ ਲੱਗਦੇ ਦਰੱਖਤਾਂ ਦੀਆਂ ਟਾਹਣੀਆਂ ਦੀ ਕਟਾਈ ਦੇ ਲਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। 11 ਕੇ.ਵੀ. ਨਾਨਕ ਦਰਬਾਰ (ਸ਼੍ਰੇਣੀ-1) ਫੀਡਰ ਦੇ ਬੰਦ ਹੋਣ ਨਾਲ ਖਰੜ ਰੋਡ, ਡੀਆਰ’ਜ਼ ਇੰਡਸਟਰੀ, ਗਾਰਡਨ ਵੈਲੀ ਸਕੂਲ, ਸਿਟੀ ਕਲੋਨੀ, ਕਿਲਾ ਮੁਹੱਲਾ, ਖਮਾਣੋ ਬਾਈਪਾਸ, ਖੁਸ਼ਵੰਤ ਐਨਕਲੇਵ, ਨਵੀਆ ਸਰਾਵਾਂ ਮੁਹੱਲਾ, ਗੁੱਗਾ ਮਾਰਡੀ, ਮੁਹੱਲਾ ਬਹਿਲੋਲਪੁਰੀ, ਚੱਕਰੀ ਮੁਹੱਲਾ, ਚਾਲੀ ਵਾਲਾ ਮੁਹੱਲਾ, ਕੁਡੀਆ ਵਾਲਾ ਸਕੂਲ, ਧੋਬੀ ਮੁਹੱਲਾ, ਅਸ਼ੋਕ ਕਲੋਨੀ, ਬਾਬਾ ਅਜੀਤ ਸਿੰਘ ਨਗਰ ਕਲੋਨੀ, ਵੇਰਕਾ ਬ੍ਰਾਂਚ, ਪਾਈਨ ਗਰੋਵ ਪਬਲਿਕ ਸਕੂਲ, ਡੰਪ ਬ੍ਰਾਂਚ ਆਦਿ ਖੇਤਰਾਂ ਵਿੱਚ ਬਿਜਲੀ ਸਪਲਾਈ ’ਤੇ ਅਸਰ ਪਵੇਗਾ। ਇਹ ਜਾਣਕਾਰੀ ਆਮ ਲੋਕਾਂ ਦੀ ਜਾਣਕਾਰੀ ਦੇ ਲਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments