ਵਾਰਾਣਸੀ : ਉੱਤਰ ਪ੍ਰਦੇਸ਼ ਦੇ ਵਾਰਾਣਸੀ ‘ਚ ਹੋਏ ਸਮੂਹਿਕ ਬਲਾਤਕਾਰ ਮਾਮਲੇ ‘ਚ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਕਮਿਸ਼ਨਰੇਟ ਦੀ ਕਾਰਜਪ੍ਰਣਾਲੀ ਤੋਂ ਨਾਖੁਸ਼ ਡੀ.ਸੀ.ਪੀ. ਵਰੁਣਾ ਜ਼ੋਨ ਚੰਦਰਕਾਂਤ ਮੀਨਾ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੂੰ ਡੀ.ਜੀ.ਪੀ. ਹੈੱਡਕੁਆਰਟਰ ਲਖਨਊ ਨਾਲ ਜੋੜਿਆ ਗਿਆ ਹੈ। ਵਾਰਾਣਸੀ ਦੇ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹਿਕ ਬਲਾਤਕਾਰ ਮਾਮਲੇ ‘ਚ ਉੱਚ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਸੀ। ਇਹ ਕਾਰਵਾਈ ਵਾਰਾਣਸੀ ਵਿੱਚ ਚਾਰ ਸਾਲ ਦੀ ਬੱਚੀ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਹੈ।
ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ
ਦੱਸ ਦੇਈਏ ਕਿ ਲਾਲਪੁਰ ਪਾਂਡੇਪੁਰ ਥਾਣਾ ਖੇਤਰ ‘ਚ ਇਕ ਚਾਰ ਸਾਲ ਦੀ ਬੱਚੀ ਨਾਲ ਉਸ ਦੇ ਪਿਤਾ ਦੇ ਦੋਸਤ ਨੇ ਕਥਿਤ ਤੌਰ ‘ਤੇ ਬਲਾਤਕਾਰ ਕੀਤਾ ਸੀ। ਇਹ ਘਟਨਾ ਸ਼ਨੀਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਦੋਸ਼ੀ ਮਕਬੂਲ ਆਲਮ (40) ਲੜਕੀ ਦੇ ਘਰ ਆਇਆ। ਦੋਸ਼ੀ ਲੜਕੀ ਨੂੰ ਨੇੜਲੇ ਕਬਰਸਤਾਨ ਲੈ ਗਿਆ। ਜਿੱਥੇ ਉਸ ਨੇ ਲੜਕੀ ਨਾਲ ਬਦਸਲੂਕੀ ਕੀਤੀ ਅਤੇ ਹਾਲਤ ਵਿਗੜਨ ‘ਤੇ ਉਹ ਲੜਕੀ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਿਆ। ਏ.ਸੀ.ਪੀ. (ਕੈਂਟ) ਵਿਦੁਸ਼ ਸਕਸੈਨਾ ਨੇ ਕਿਹਾ ਕਿ ਦੋਸ਼ੀ ਲੜਕੀ ਦੇ ਪਿਤਾ ਦਾ ਦੋਸਤ ਹੈ। ਜਿਸ ਦੇ ਚਲਦਿਆ ਉਹ ਉਸ ਦੇ ਨਾਲ ਘੁਲ ਮਿਲ ਗਿਆ ਸੀ ।
ਦੋਸ਼ੀ ਦੀ ਭਾਲ ‘ਚ ਜੁੱਟੀ ਪੁਲਿਸ
ਪੁਲਿਸ ਅਧਿਕਾਰੀ ਵਿਦਯੁਸ਼ ਸਕਸੈਨਾ ਨੇ ਦੱਸਿਆ ਕਿ ਜਦੋਂ ਲੜਕੀ ਘਰ ਨਹੀਂ ਪਰਤੀ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਕਾਫੀ ਦੇਰ ਤੱਕ ਭਾਲ ਕਰਨ ਤੋਂ ਬਾਅਦ ਲੜਕੀ ਕਬਰਸਤਾਨ ‘ਚ ਮਿਲੀ। ਲੜਕੀ ਦੀ ਹਾਲਤ ਦੇਖ ਕੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ। ਬੱਚਾ ਖੂਨ ਨਾਲ ਲਥਪਥ ਸੀ। ਪਰਿਵਾਰ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਬੀਤੇ ਦਿਨ ਬੱਚੇ ਦੀ ਹਾਲਤ ਸਥਿਰ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸ ਨੂੰ ਜਲਦੀ ਹੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ।
23 ਲੋਕਾਂ ਨੇ ਕੀਤਾ ਸੀ ਬਲਾਤਕਾਰ
ਲਾਲਪੁਰ-ਪਾਂਡੇਪੁਰ ਥਾਣਾ ਖੇਤਰ ‘ਚ ਵੱਖ-ਵੱਖ ਥਾਵਾਂ ‘ਤੇ 23 ਨੌਜਵਾਨਾਂ ਨੇ 19 ਸਾਲਾ ਲੜਕੀ ਨਾਲ 7 ਦਿਨਾਂ ‘ਚ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਦੋਸ਼ ਹੈ ਕਿ ਸੱਤ ਦਿਨਾਂ ਤੱਕ ਮੁਲਜ਼ਮਾਂ ਦੀ ਲੋਕੇਸ਼ਨ ਅਤੇ ਚਿਹਰੇ ਬਦਲਦੇ ਰਹੇ। ਦਰਿੰਦਿਆ ਤੋਂ ਬਚ ਕੇ ਕਿਸੇ ਤਰ੍ਹਾਂ ਲੜਕੀ ਘਰ ਪਹੁੰਚੀ। 6 ਅਪ੍ਰੈਲ ਨੂੰ ਔਰਤ ਲਾਲਪੁਰ ਪਾਂਡੇਪੁਰ ਥਾਣੇ ਪਹੁੰਚੀ ਅਤੇ 12 ਨਾਮਜ਼ਦ ਅਤੇ 11 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ। ਪੁਲਿਸ ਨੇ ਲੜਕੀ ਦੇ ਕਹਿਣ ‘ਤੇ ਕਈ ਹੋਟਲਾਂ ਅਤੇ ਹੁੱਕਾ ਬਾਰਾਂ ‘ਤੇ ਛਾਪੇਮਾਰੀ ਕੀਤੀ। ਇਸ ਮਾਮਲੇ ‘ਚ ਹੁਣ ਤੱਕ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 10 ਦੀ ਭਾਲ ਅਜੇ ਵੀ ਜਾਰੀ ਹੈ।