ਨਵੀਂ ਦਿੱਲੀ : ਉੱਤਰੀ ਰੇਲਵੇ ਦੇ ਜੰਮੂ ਡਿਵੀਜ਼ਨ ਨੇ ਹੋਲੀ ‘ਤੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਰੇਲਵੇ ਦੇ ਜੰਮੂ ਡਿਵੀਜ਼ਨ ਦੇ ਅਧਿਕਾਰੀਆਂ ਦੇ ਅਨੁਸਾਰ, ਵਿਸ਼ੇਸ਼ ਰੇਲਗੱਡੀ ਨੰਬਰ 04081/04082 ਨਵੀਂ ਦਿੱਲੀ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਚੱਲੇਗੀ, ਜਦੋਂ ਕਿ ਰੇਲਗੱਡੀ ਨੰਬਰ 04603/04604 ਵਾਰਾਣਸੀ ਅਤੇ ਕਟੜਾ ਦੇ ਵਿਚਕਾਰ ਚੱਲੇਗੀ।
ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਰਾਤ 11:45 ਵਜੇ ਚੱਲੇਗੀ ਵਿਸ਼ੇਸ਼ ਰੇਲਗੱਡੀ
ਰੇਲਵੇ ਦੇ ਅਨੁਸਾਰ, ਰੇਲਗੱਡੀ ਨੰਬਰ 04081 21 ਫਰਵਰੀ ਤੋਂ 8 ਮਾਰਚ ਤੱਕ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਰਾਤ 11:45 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 12 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲਵੇ ਸਟੇਸ਼ਨ ‘ਤੇ ਪਹੁੰਚੇਗੀ। ਰਸਤੇ ਵਿੱਚ, ਇਹ ਪਾਣੀਪਤ, ਕੁਰੂਕਸ਼ੇਤਰ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਅਤੇ ਊਧਮਪੁਰ ਸਟੇਸ਼ਨਾਂ ‘ਤੇ ਰੁਕੇਗੀ।
ਕਟੜਾ ਤੋਂ ਨਵੀਂ ਦਿੱਲੀ ਦੇ ਲਈ ਰਾਤ 9:20 ਵਜੇ ਤੋਂ ਰਵਾਨਾ
ਵਾਪਸੀ ਵਿੱਚ ਇਹ ਟ੍ਰੇਨ ਦਾ ਨੰਬਰ 04082 ਹੋ ਜਾਵੇਗਾ। 22 ਫਰਵਰੀ ਤੋਂ 9 ਮਾਰਚ ਤੱਕ ਕਟੜਾ ਤੋਂ ਨਵੀਂ ਦਿੱਲੀ ਦੇ ਲਈ ਚੱਲੇਗੀ। ਇਹ ਕਟੜਾ ਤੋਂ ਰਾਤ 9:20 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 10 ਵਜੇ ਨਵੀਂ ਦਿੱਲੀ ਪਹੁੰਚੇਗੀ। ਇਹ ਟ੍ਰੇਨ ਪਾਣੀਪਤ, ਕੁਰੂਕਸ਼ੇਤਰ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਅਤੇ ਊਧਮਪੁਰ ਰੇਲਵੇ ਸਟੇਸ਼ਨਾਂ ‘ਤੇ ਰੁਕੇਗੀ। ਇਸ ਨਾਲ ਦਿੱਲੀ-ਐਨਸੀਆਰ, ਹਰਿਆਣਾ ਅਤੇ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਉਹ ਹੋਲੀ ਦੌਰਾਨ ਮਾਤਾ ਵੈਸ਼ਨੋ ਦੇਵੀ ਦੇ ਆਸਾਨੀ ਨਾਲ ਦਰਸ਼ਨ ਕਰ ਸਕਣਗੇ।
ਵਾਰਾਣਸੀ ਤੋਂ ਸਵੇਰੇ 5 ਵਜੇ ਰਵਾਨਾ ਹੋਵੇਗੀ ਵਿਸ਼ੇਸ਼ ਟ੍ਰੇਨ
ਇਸੇ ਤਰ੍ਹਾਂ, ਟ੍ਰੇਨ ਨੰਬਰ 04603 24 ਫਰਵਰੀ ਤੋਂ 8 ਮਾਰਚ ਦੇ ਵਿਚਕਾਰ ਚਾਰ ਯਾਤਰਾਵਾਂ ਦੇ ਨਾਲ ਵਾਰਾਣਸੀ ਜੰਕਸ਼ਨ ਰੇਲਵੇ ਸਟੇਸ਼ਨ ਤੋਂ ਕਟੜਾ ਲਈ ਰਵਾਨਾ ਹੋਵੇਗੀ। ਟ੍ਰੇਨ ਸਵੇਰੇ 5 ਵਜੇ ਵਾਰਾਣਸੀ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 6 ਵਜੇ ਕਟੜਾ ਪਹੁੰਚੇਗੀ। ਇਹ ਪ੍ਰਤਾਪਗੜ੍ਹ, ਰਾਏਬਰੇਲੀ, ਲਖਨਊ, ਬਰੇਲੀ, ਮੁਰਾਦਾਬਾਦ, ਸਹਾਰਨਪੁਰ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਅਤੇ ਊਧਮਪੁਰ ਵਿਖੇ ਰੁਕੇਗੀ।
ਕਟੜਾ ਤੋਂ ਵਾਰਾਣਸੀ ਦੇ ਲਈ ਸ਼ਾਮ 6:15 ਵਜੇ ਚੱਲੇਗੀ ਰੇਲਗੱਡੀ
ਵਾਪਸੀ ਦੇ ਦੌਰਾਨ ਇਸ ਦਾ ਟ੍ਰੇਨ ਨੰਬਰ 04604 ਹੋ ਜਾਵੇਗਾ। ਇਹ ਟ੍ਰੇਨ 22 ਫਰਵਰੀ ਤੋਂ 6 ਮਾਰਚ ਤੱਕ ਚਾਰ ਟ੍ਰਿਪਾਂ ਨਾਲ ਕਟੜਾ ਤੋਂ ਵਾਰਾਣਸੀ ਤੱਕ ਚੱਲੇਗੀ। ਇਹ ਸ਼ਾਮ 6:15 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 7 ਵਜੇ ਵਾਰਾਣਸੀ ਪਹੁੰਚੇਗੀ। ਇਹ ਟ੍ਰੇਨ ਜੰਮੂ, ਊਧਮਪੁਰ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਰਾਏਬਰੇਲੀ ਅਤੇ ਪ੍ਰਤਾਪਗੜ੍ਹ ਵਿਖੇ ਰੁਕੇਗੀ। ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਸ਼ੇਸ਼ ਟ੍ਰੇਨਾਂ ਦਾ ਉਦੇਸ਼ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਸਾਨ ਅਤੇ ਸੁਵਿਧਾਜਨਕ ਯਾਤਰਾ ਦੀ ਸਹੂਲਤ ਦੇਣਾ ਹੈ, ਕਿਉਂਕਿ ਨਿਯਮਤ ਸੇਵਾ ਵਾਲੀਆਂ ਟ੍ਰੇਨਾਂ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ।










