Homeਸੰਸਾਰਰਾਸ਼ਟਰਪਤੀ ਡੋਨਾਲਡ ਟਰੰਪ ਨੇ NSA ਨਿਰਦੇਸ਼ਕ ਟਿਮੋਥੀ ਹੌਗ ਨੂੰ ਉਸ ਦੇ ਅਹੁਦੇ...

ਰਾਸ਼ਟਰਪਤੀ ਡੋਨਾਲਡ ਟਰੰਪ ਨੇ NSA ਨਿਰਦੇਸ਼ਕ ਟਿਮੋਥੀ ਹੌਗ ਨੂੰ ਉਸ ਦੇ ਅਹੁਦੇ ਤੋਂ ਕੀਤਾ ਬਰਖਾਸਤ

ਅਮਰੀਕਾ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ 4-ਸਟਾਰ ਫੌਜੀ ਅਧਿਕਾਰੀ ਅਤੇ NSAਨਿਰਦੇਸ਼ਕ ਟਿਮੋਥੀ ਹੌਗ ਨੂੰ ਉਸ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਦੋਸ਼ ਲਗਾਏ ਜਾ ਰਹੇ ਹਨ ਕਿ ਜਨਰਲ ਹੌਗ ਨੂੰ ਸਿਰਫ਼ ਇਸ ਲਈ ਹਟਾ ਦਿੱਤਾ ਗਿਆ ਕਿਉਂਕਿ ਉਹ ਕਦੇ ਵੀ ਟਰੰਪ ਸਮਰਥਕ ਨਹੀਂ ਸੀ। ਇਹ ਫ਼ੈੈਸਲਾ ਸੱਜੇ-ਪੱਖੀ ਕਾਰਕੁਨ ਲੌਰਾ ਲੂਮਰ ਦੁਆਰਾ ਉਨ੍ਹਾਂ ਨੂੰ ਉਨ੍ਹਾਂ ਸਟਾਫ ਨੂੰ ਹਟਾਉਣ ਦੀ ਅਪੀਲ ਕਰਨ ਤੋਂ ਥੋੜ੍ਹੀ ਦੇਰ ਬਾਅਦ ਆਇਆ ਜਿਸ ਨੂੰ ਉਹ ਆਪਣੇ ਮੇਕ ਅਮਰੀਕਾ ਗ੍ਰੇਟ ਅਗੇਨ ਏਜੰਡੇ ਵਿੱਚ ਰੁਕਾਵਟ ਸਮਝਦੀ ਸੀ। ਪੈਂਟਾਗਨ ਦੇ ਬੁਲਾਰੇ ਸ਼ੌਨ ਪਾਰਨੇਲ ਨੇ ਕਿਹਾ ਕਿ 4-ਸਟਾਰ ਹਵਾਈ ਸੈਨਾ ਜਨਰਲ ਟਿਮੋਥੀ ਹੌਗ ਅਮਰੀਕਾ ਦੀਆਂ ਖੁਫੀਆ ਜਾਣਕਾਰੀ ਇਕੱਠੀ ਕਰਨ ਵਾਲੀਆਂ ਏਜੰਸੀਆਂ ਵਿੱਚੋਂ ਇੱਕ, ਰਾਸ਼ਟਰੀ ਸੁਰੱਖਿਆ ਏਜੰਸੀ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਨੂੰ ਹੁਣ ਹਟਾ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਉਪ-ਰਾਸ਼ਟਰਪਤੀ ਜੇਡੀ ਵੈਂਸ, ਚੀਫ਼ ਆਫ਼ ਸਟਾਫ਼ ਸੂਜ਼ੀ ਵਿਲਜ਼, ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਅਤੇ ਰਾਸ਼ਟਰਪਤੀ ਪਰਸੋਨਲ ਦਫ਼ਤਰ ਦੇ ਡਾਇਰੈਕਟਰ ਸੇਰੀਓ ਗੋਰ ਸ਼ਾਮਲ ਹੋਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਗਿਆ। ਜਨਰਲ ਹੌਗ ਤੋਂ ਇਲਾਵਾ, ਟਰੰਪ ਨੇ ਐਨ.ਐਸ.ਏ ਡਿਪਟੀ ਡਾਇਰੈਕਟਰ ਵੈਂਡੀ ਨੋਬਲ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ ਹੈ। ਹੌਗ ਕੋਲ ਖੁਫੀਆ ਅਤੇ ਸਾਈਬਰ ਦੀ ਦੁਨੀਆ ਵਿੱਚ ਕੰਮ ਕਰਨ ਦਾ 33 ਸਾਲਾਂ ਦਾ ਤਜਰਬਾ ਸੀ। ਉਨ੍ਹਾਂ ਨੂੰ ਬਿਨਾਂ ਕਿਸੇ ਰਸਮੀ ਕਾਰਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਲੌਰਾ ਲੂਮਰ ਨੇ ਹਾਲ ਹੀ ਵਿੱਚ ਟਰੰਪ ਨਾਲ ਮੁਲਾਕਾਤ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਐਨ.ਐਸ.ਏ ਅਤੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਉਨ੍ਹਾਂ ਅਧਿਕਾਰੀਆਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ ਜੋ ਨਵੇਂ ਰਾਸ਼ਟਰਪਤੀ ਪ੍ਰਤੀ ਵਫ਼ਾਦਾਰ ਨਹੀਂ ਹਨ। ਲੂਮਰ ਨੇ ਹੌਗ ਦੀ ਵਫ਼ਾਦਾਰੀ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਉਸ ਨੂੰ ਸਾਬਕਾ ਜਨਰਲ ਮਾਰਕ ਮਿਲੀ ਨੇ ਹੱਥੀਂ ਚੁਣਿਆ ਸੀ। ਉਹ ਹਮੇਸ਼ਾ ਟਰੰਪ ਦੇ ਕੱਟੜ ਆਲੋਚਕ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments