ਨਵੀਂ ਦਿੱਲੀ: ਯੂਰਪੀ ਸੈਂਟਰਲ ਬੈਂਕ (The European Central Bank) ਵਲੋਂ ਵਿਆਜ ਦਰਾਂ ‘ਚ ਕਟੌਤੀ ਅਤੇ ਅਮਰੀਕਾ ‘ਚ ਫੈਡਰਲ ਰਿਜ਼ਰਵ ਵਲੋਂ ਵਿਆਜ ਦਰਾਂ ‘ਚ ਕਟੌਤੀ ਦੀ ਸੰਭਾਵਨਾ ਦੇ ਵਿਚਕਾਰ ਕੌਮਾਂਤਰੀ ਬਾਜ਼ਾਰ ‘ਚ ਸੋਨੇ ਦੀਆਂ ਕੀਮਤਾਂ (The Gold Prices) ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ ਅਤੇ ਇਸ ਦਾ ਅਸਰ ਭਾਰਤ ‘ਚ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ‘ਚ ਬੀਤੇ ਦਿਨ ਸਵੇਰੇ ਸੋਨਾ 73210 ਦੇ ਪੱਧਰ ‘ਤੇ ਖੁੱਲ੍ਹਿਆ।
ਵੀਰਵਾਰ ਰਾਤ ਨੂੰ MCX ‘ਤੇ ਸੋਨਾ 72824 ‘ਤੇ ਬੰਦ ਹੋਇਆ। ਇਸ ਦੌਰਾਨ ਅਮਰੀਕਾ ‘ਚ ਨਿਊਯਾਰਕ ਕਮੋਡਿਟੀ ਐਕਸਚੇਂਜ ‘ਚ ਸੋਨਾ 2595.60 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਹੈ। ਦਿਨ ਦੇ ਕਾਰੋਬਾਰੀ ਸੈਸ਼ਨ ‘ਚ ਇਸ ਨੇ 2598 ਡਾਲਰ ਦੇ ਪੱਧਰ ਨੂੰ ਛੂਹ ਲਿਆ ਸੀ, ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ‘ਚ ਵਿਆਜ ਦਰਾਂ ‘ਚ ਕਟੌਤੀ ਤੋਂ ਬਾਅਦ ਸੋਨੇ ਦੀ ਕੀਮਤ ਹੋਰ ਵਧੇਗੀ।
81000 ਰੁਪਏ ਪ੍ਰਤੀ ਤੋਲਾ ਵਿਕੇਗਾ ਸੋਨਾ
ਇਸ ਦੌਰਾਨ ਰੇਟਿੰਗ ਏਜੰਸੀ ਗੋਲਡਮੈਨ ਸਾਕਸ ਨੇ ਦਾਅਵਾ ਕੀਤਾ ਸੀ ਕਿ ਆਉਣ ਵਾਲੇ ਕੁਝ ਮਹੀਨਿਆਂ ‘ਚ ਸੋਨੇ ਦੀਆਂ ਕੀਮਤਾਂ ‘ਚ ਜ਼ਬਰਦਸਤ ਵਾਧਾ ਹੋ ਸਕਦਾ ਹੈ ਅਤੇ ਭਾਰਤ ‘ਚ ਇਸ ਦੀ ਕੀਮਤ 81000 ਰੁਪਏ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ।
2008 ਵਿੱਚ ਸੋਨੇ ਦੀ ਕੀਮਤ 650 ਡਾਲਰ ਪ੍ਰਤੀ ਔਂਸ ਸੀ, ਜਦੋਂ ਕਿ 2021 ਵਿੱਚ ਇਹ 1920 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈ ਸੀ। ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ ਦੀ ਕੀਮਤ ਦਾ ਅਸਰ ਭਾਰਤ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਨਿਵੇਸ਼ਕਾਂ ਨੂੰ ਸੋਨੇ ‘ਤੇ ਸੱਟਾ ਲਗਾਉਣਾ ਚਾਹੀਦਾ ਹੈ।