Homeਦੇਸ਼ਦਿੱਲੀ ਦੇ ਪੰਜ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਦਿੱਲੀ ਦੇ ਪੰਜ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਨਵੀਂ ਦਿੱਲੀ: ਦਿੱਲੀ ਵਿੱਚ ਅੱਜ , ਵੀਰਵਾਰ ਸਵੇਰੇ ਪੰਜ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਕਾਰਨ ਸਕੂਲ ਦੇ ਅਹਾਤੇ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਸੁਰੱਖਿਆ ਏਜੰਸੀਆਂ ਨੇ ਪੂਰੀ ਤਰ੍ਹਾਂ ਤਲਾਸ਼ੀ ਲਈ। ਦਿੱਲੀ ਫਾਇਰ ਸਰਵਿਸ ਨੇ ਪੁਸ਼ਟੀ ਕੀਤੀ ਕਿ ਦਿੱਲੀ ਛਾਉਣੀ ਵਿੱਚ ਲੋਰੇਟੋ ਕਾਨਵੈਂਟ, ਚਿਤਰੰਜਨ ਪਾਰਕ ਵਿੱਚ ਡੌਨ ਬੋਸਕੋ ਅਤੇ ਆਨੰਦ ਨਿਕੇਤਨ ਅਤੇ ਦਵਾਰਕਾ ਵਿੱਚ ਕਾਰਮਲ ਕਾਨਵੈਂਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।

ਇਸ ਦੌਰਾਨ, ਦਿੱਲੀ ਦੇ ਲੋਧੀ ਅਸਟੇਟ ਵਿੱਚ ਸਰਦਾਰ ਪਟੇਲ ਵਿਦਿਆਲਿਆ ਨੇ ਮਾਪਿਆਂ ਨੂੰ ਇੱਕ ਸੁਨੇਹਾ ਭੇਜਿਆ ਜਿਸ ਵਿੱਚ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ , ਪੁਲਿਸ ਅਤੇ ਫਾਇਰ ਵਿਭਾਗ ਦੀ ਤੁਰੰਤ ਸੂਚਨਾ ਤੋਂ ਬਾਅਦ, ਕੈਂਪਸ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਅਤੇ ਪੂਰੀ ਤਲਾਸ਼ੀ ਲਈ ਜਾ ਰਹੀ ਹੈ। ਫਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਕਿਹਾ, “ਸਾਡੀਆਂ ਟੀਮਾਂ ਮੌਕੇ ‘ਤੇ ਹਨ ਅਤੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ, ਹਾਲਾਂਕਿ ਖੋਜ ਕਾਰਜ ਜਾਰੀ ਹੈ।” ਸਰਦਾਰ ਪਟੇਲ ਵਿਦਿਆਲਿਆ ਦੇ ਪ੍ਰਸ਼ਾਸਨ ਨੇ ਮਾਪਿਆਂ ਨੂੰ ਸੂਚਿਤ ਕੀਤਾ ਕਿ ਅੱਜ ਸਵੇਰੇ ਇੱਕ ਧਮਕੀ ਮਿਲੀ ਹੈ ਅਤੇ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ। ਬਾਅਦ ਵਿੱਚ ਸਕੂਲ ਨੇ ਇੱਕ ਸੁਨੇਹਾ ਜਾਰੀ ਕਰ ਕਿਹਾ ,” ਕੈਂਪਸ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਵਿਦਿਆਰਥੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ।” ਅੱਜ ਕਲਾਸਾਂ ਆਮ ਵਾਂਗ ਸ਼ੁਰੂ ਹੋ ਜਾਣਗੀਆਂ।” ਪੁਲਿਸ ਸੂਤਰਾਂ ਅਨੁਸਾਰ, ਕੈਂਪਸਾਂ ਦੀ ਜਾਂਚ ਲਈ ਸਥਾਨਕ ਪੁਲਿਸ, ਬੰਬ ਸਕੁਐਡ ਅਤੇ ਡੌਗ ਸਕੁਐਡ ਤਾਇਨਾਤ ਕੀਤੇ ਗਏ । ਕੁਝ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਸਾਵਧਾਨੀ ਵਜੋਂ ਬਾਹਰ ਕੱਢ ਲਿਆ ਗਿਆ । ਪੁਲਿਸ ਹੁਣ ਧਮਕੀਆਂ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments