Homeਪੰਜਾਬਲੁਧਿਆਣਾ ਨਗਰ ਨਿਗਮ 'ਚ ਭਾਰੀ ਹੰਗਾਮੇ ਦਰਮਿਆਨ ਬਜਟ ਪਾਸ

ਲੁਧਿਆਣਾ ਨਗਰ ਨਿਗਮ ‘ਚ ਭਾਰੀ ਹੰਗਾਮੇ ਦਰਮਿਆਨ ਬਜਟ ਪਾਸ

ਲੁਧਿਆਣਾ : ਲੁਧਿਆਣਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਪਹਿਲੀ ਮੀਟਿੰਗ ਬਹੁਤ ਹੀ ਹੰਗਾਮੀ ਰਹੀ। ਇਸ ਦੌਰਾਨ ਮੇਅਰ ਵੱਲੋਂ 1091 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ।

ਹਾਲਾਂਕਿ ਵਿਰੋਧੀ ਧਿਰ ਦੇ ਕੌਂਸਲਰ ਜ਼ੀਰੋ ਓਵਰ ਦੇਣ ਦੀ ਮੰਗ ਕਰ ਰਹੇ ਸਨ ਪਰ ਮੇਅਰ ਅਤੇ ‘ਆਪ’ ਵਿਧਾਇਕਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਇਸ ਬੈਠਕ ‘ਚ ਸਿਰਫ ਬਜਟ ‘ਤੇ ਚਰਚਾ ਹੋਵੇਗੀ। ਹਰ ਪਾਰਟੀ ਦੇ ਇਕ ਮੈਂਬਰ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇਗਾ ਪਰ ਹੰਗਾਮਾ ਦੇਖ ਕੇ ਮੇਅਰ ਨੇ ਚਰਚਾ ਪੂਰੀ ਹੋਣ ਤੋਂ ਪਹਿਲਾਂ ਹੀ ਬਜਟ ਪਾਸ ਕਰ ਦਿੱਤਾ। ਦੂਜੇ ਪਾਸੇ ਕਾਂਗਰਸ ਨੇਤਾ ਬਿਨਾਂ ਵਿਚਾਰ ਵਟਾਂਦਰੇ ਦੇ ਬਜਟ ਪਾਸ ਹੋਣ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੇਅਰ ਨੇ ਬਿਨਾਂ ਵਿਚਾਰ ਵਟਾਂਦਰੇ ਦੇ ਬਜਟ ਪਾਸ ਕਰ ਦਿੱਤਾ, ਜੋ ਕਿ ਬਿਲਕੁਲ ਗਲਤ ਹੈ। ਇਸ ਦੇ ਨਾਲ ਹੀ ਮੇਅਰ ਦੇ ਨਿਗਮ ਤੋਂ ਬਾਹਰ ਜਾਣ ਦਾ ਰਸਤਾ ਕਾਂਗਰਸੀ ਨੇਤਾਵਾਂ ਨੇ ਰੋਕ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments