ਮੋਗਾ : ਅੱਜ 21 ਜਨਵਰੀ, ਨੂੰ 220 ਕੇ.ਵੀ.ਏ. ਸਬ-ਸਟੇਸ਼ਨ ਸਿੰਘਾਂਵਾਲਾ ਤੋਂ ਚੱਲਣ ਵਾਲੇ ਫੀਡਰ 11 ਕੇ.ਵੀ.ਏ. ਪਰਵਾਨਾ ਨਗਰ ਦੇ ਜ਼ਰੂਰੀ ਰੱਖ ਰਖਾਵ ਦੇ ਕਾਰਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਬਘਿਆਣਾ ਬਸਤੀ, ਗੁਰੂ ਨਾਨਕ ਨਗਰ, ਸਹਿਜ ਕਲੋਨੀ, ਨਵੀਂ ਸਹਿਜ ਕਲੋਨੀ, ਪਰਵਾਨਾ ਨਗਰ, ਸ਼ਾਮ ਵਿਹਾਰ, ਵੇਦਾਂਤ ਨਗਰ, ਡੀ.ਐਮ. ਕਾਲਜ ਦੇ ਬਾਹਰ ਗਰਾਊਂਡ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਐਸ.ਡੀ.ਓ. ਬਲਜੀਤ ਸਿੰਘ ਢਿੱਲੋਂ ਅਤੇ ਜੇ.ਈ. ਯੋਗਵਿੰਦਰ ਸਿੰਘ ਨੇ ਦਿੱਤੀ।











