Homeਪੰਜਾਬਜਾਲੀ ਰਜਿਸਟਰੀ ਦੇ ਮਾਮਲੇ ‘ਚ 15 ਲੋਕਾਂ ਖ਼ਿਲਾਫ਼ ਕੀਤਾ ਗਿਆ ਮਾਮਲਾ ਦਰਜ

ਜਾਲੀ ਰਜਿਸਟਰੀ ਦੇ ਮਾਮਲੇ ‘ਚ 15 ਲੋਕਾਂ ਖ਼ਿਲਾਫ਼ ਕੀਤਾ ਗਿਆ ਮਾਮਲਾ ਦਰਜ

ਫਗਵਾੜਾ : ਰਾਵਲਪਿੰਡੀ ਪੁਲਿਸ ਨੇ ਪਿੰਡ ਹਰਬੰਸਪੁਰ ਦੇ ਰਹਿਣ ਵਾਲੇ ਲੋਕਾਂ ਦੀ ਸ਼ਿਕਾਇਤ ‘ਤੇ ਧੋਖਾਧੜੀ ਦੇ ਦੋਸ਼ ‘ਚ ਕਰੀਬ 15 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ, ਮੇਵਾ ਸਿੰਘ, ਗੁਰਮੀਤ ਸਿੰਘ, ਲੰਬਰ ਸਿੰਘ ਉਰਫ ਉੱਗਰ, ਕੁਲਦੀਪ ਸਿੰਘ ਉਰਫ ਲਾਲ ਸਿੰਘ, ਤਰਸੇਮ ਸਿੰਘ, ਮਹਿੰਦਰ ਕੌਰ ਉਰਫ ਜੱਲੋ, ਮਨਜੀਤ ਕੌਰ ਉਰਫ ਰਾਣੀ, ਵਿਜੇ ਸਿੰਘ, ਮਨਜੀਤ ਸਿੰਘ ਉਰਫ ਕਰਤਾਰ ਸਿੰਘ, ਗੁਰਪ੍ਰੀਤ ਸਿੰਘ, ਲਖਬੀਰ ਸਿੰਘ ਉਰਫ ਲੱਖਾ ਲਾਭੂ, ਗੁਰਦੇਵ ਕੌਰ ਉਰਫ ਦੇਬੋ ਮੋਹਿਨੀ, ਮਨਦੀਪ ਸਿੰਘ ਡੀਸੀ ਪੁੱਤਰ ਨਛੱਤਰ ਸਿੰਘ ਅਤੇ ਮਨਦੀਪ ਸਿੰਘ ਵਜੋਂ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਸਾਰੇ ਮੁਲਜ਼ਮ ਪੁਲਿਸ ਦੀ ਹਿਰਾਸਤ ਤੋਂ ਬਾਹਰ ਸਨ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments