Homeਹੈਲਥਗਰਮੀਆਂ 'ਚ ਅਜਮਾਓ ਇਹ ਚਾਰ ਜੂਸ ਜੋ ਤੁਹਾਡੇ ਬੱਚੇ ਨੂੰ ਰੱਖਣਗੇ ਹਾਈਡਰੇਟ

ਗਰਮੀਆਂ ‘ਚ ਅਜਮਾਓ ਇਹ ਚਾਰ ਜੂਸ ਜੋ ਤੁਹਾਡੇ ਬੱਚੇ ਨੂੰ ਰੱਖਣਗੇ ਹਾਈਡਰੇਟ

Health News : ਗਰਮੀਆਂ ਦਾ ਆਗਾਜ਼ ਹੋ ਗਿਆ ਹੈ । ਗਰਮੀਆਂ ਵਿੱਚ ਬੱਚਿਆਂ ਨੂੰ ਹਾਈਡਰੇਟ ਰੱਖਣਾ ਬਹੁਤ ਜਰੂਰੀ ਹੈ। ਜੇ ਤੁਸੀਂ ਬੱਚਿਆਂ ਨੂੰ ਹਾਈਡਰੇਟ ਨਹੀਂ ਰੱਖਦੇ ਤਾਂ ਗਰਮੀਆਂ ਵਿੱਚ ਉਨ੍ਹਾਂ ਦੀ ਸਿਹਤ ਵਿਗੜ ਸਕਦੀ ਹੈ। ਇਸ ਦੇ ਲਈ ਜੂਸ ਸਭ ਤੋਂ ਬਿਹਤਰ ਵਿਕਲਪ ਹੈ। ਇਸ ਲਈ ਜੇਕਰ ਤੁਸੀਂ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਣਾ ਚਾਹੁੰਦੇ ਹੋ ਤਾਂ ਗਰਮੀਆਂ ‘ਚ ਕੋਲਡ ਡਰਿੰਕ ਨਾਲੋਂ ਉਨ੍ਹਾਂ ਨੂੰ ਇਹ ਘਰੇਲੂ ਜੂਸ ਦਿਓ। ਇਸ ਨਾਲ ਨਾ ਸਿਰਫ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਬਲਕਿ ਉਹ ਸਾਰਾ ਦਿਨ ਤਾਜ਼ਗੀ ਮਹਿਸੂਸ ਕਰਨਗੇ। ਜੂਸ ਕੋਲਡ ਡਰਿੰਕ ਨਾਲੋਂ ਵਧੀਆ ਵਿਕਲਪ ਹੋ ਸਕਦਾ ਹੈ। ਇੱਥੇ 4 ਵਿਸ਼ੇਸ਼ ਕਿਸਮਾਂ ਦੇ ਜੂਸ ਹਨ ਜੋ ਗਰਮੀਆਂ ਵਿੱਚ ਬੱਚਿਆਂ ਨੂੰ ਪਿਲਾਉਣੇ ਢੁਕਵੇਂ ਹਨ।

1. ਸੰਤਰੇ ਦਾ ਜੂਸ

ਸੰਤਰੇ ਦਾ ਜੂਸ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਬੱਚਿਆਂ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸੰਤਰੇ ਦਾ ਜੂਸ ਹਾਈਡਰੇਟ ਰੱਖਣ ‘ਚ ਵੀ ਮਦਦ ਕਰਦਾ ਹੈ। ਤੁਹਾਨੂੰ ਇਸ ਗਰਮੀ ਵਿੱਚ ਬੱਚਿਆਂ ਨੂੰ ਸੰਤਰੇ ਦਾ ਜੂਸ ਦੇਣਾ ਚਾਹੀਦਾ ਹੈ। ਇਹ ਤੁਹਾਡੇ ਬੱਚੇ ਨੂੰ ਸਾਰਾ ਦਿਨ ਤਰੋ-ਤਾਜ਼ਾ ਰੱਖੇਗਾ।

2. ਤਰਬੂਜ਼ ਦਾ ਜੂਸ

ਗਰਮੀਆਂ ਵਿੱਚ ਬੱਚਿਆਂ ਲਈ ਤਰਬੂਜ਼ ਦਾ ਜੂਸ ਇੱਕ ਵਧੀਆ ਵਿਕਲਪ ਹੈ। ਤਰਬੂਜ਼ ‘ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਬੱਚਿਆਂ ਨੂੰ ਹਾਈਡਰੇਟ ਰੱਖਣ ‘ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਤਰਬੂਜ਼ ਦਾ ਜੂਸ ਵਿਟਾਮਿਨ ਸੀ ਅਤੇ ਲਾਈਕੋਪੀਨ ਨਾਲ ਭਰਪੂਰ ਹੁੰਦਾ ਹੈ, ਜੋ ਬੱਚਿਆਂ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਤਰਬੂਜ਼ ਦਾ ਜੂਸ ਬੱਚਿਆਂ ਦੇ ਪੇਟ ਨੂੰ ਠੰਡਾ ਰੱਖਦਾ ਹੈ। ਇਸ ਲਈ ਸਾਰਾ ਦਿਨ, ਬੱਚੇ ਤਾਜ਼ਗੀ ਮਹਿਸੂਸ ਕਰਦੇ ਹਨ।

3. ਪਪੀਤੇ ਦਾ ਜੂਸ

ਪਪੀਤੇ ਦਾ ਜੂਸ ਗਰਮੀਆਂ ਲਈ ਇਕ ਵਧੀਆ ਵਿਕਲਪ ਹੈ। ਪਪੀਤੇ ‘ਚ ਪਾਪੇਨ ਨਾਂ ਦਾ ਐਂਜਾਇਮ ਹੁੰਦਾ ਹੈ, ਜੋ ਪਾਚਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਪਪੀਤੇ ਦਾ ਜੂਸ ਵਿਟਾਮਿਨ ਸੀ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਬੱਚਿਆਂ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਤੁਸੀਂ ਸਵੇਰੇ ਅਤੇ ਸ਼ਾਮ ਨੂੰ ਬੱਚਿਆਂ ਨੂੰ ਪਪੀਤੇ ਦਾ ਜੂਸ ਦੇ ਸਕਦੇ ਹੋ।

4. ਅੰਗੂਰ ਦਾ ਜੂਸ

ਅੰਗੂਰ ਦਾ ਜੂਸ ਬੱਚਿਆਂ ਨੂੰ ਬਹੁਤ ਪਸੰਦ ਹੁੰਦਾ ਹੈ। ਤੁਸੀਂ ਬੱਚਿਆਂ ਨੂੰ ਕੋਲਡ ਡਰਿੰਕ ਦੀ ਬਜਾਏ ਅੰਗੂਰ ਦਾ ਜੂਸ ਦੇ ਸਕਦੇ ਹੋ। ਅੰਗੂਰ ‘ਚ ਪੋਟਾਸ਼ੀਅਮ ਅਤੇ ਵਿਟਾਮਿਨ ਸੀ ਹੁੰਦਾ ਹੈ, ਜੋ ਬੱਚਿਆਂ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਅੰਗੂਰ ਦਾ ਜੂਸ ਹਾਈਡਰੇਟ ਰੱਖਣ ‘ਚ ਵੀ ਮਦਦ ਕਰਦਾ ਹੈ। ਧਿਆਨ ਰੱਖੋ ਕਿ ਬੱਚਿਆਂ ਨੂੰ ਜੂਸ ਦੇਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਜੂਸ ਨੂੰ ਹਮੇਸ਼ਾ ਤਾਜ਼ੇ ਅਤੇ ਸਵੱਛ ਤਰੀਕੇ ਨਾਲ ਬਣਾਇਆ ਜਾਣਾ ਚਾਹੀਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments