ਅੰਬਾਲਾ: ਅੰਬਾਲਾ ਸ਼ਹਿਰ ‘ਚ ਮੇਅਰ ਦੇ ਅਹੁਦੇ ਲਈ ਹੋਈ ਜ਼ਿਮਨੀ ਚੋਣ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਭਾਜਪਾ ਉਮੀਦਵਾਰ ਸ਼ੈਲਜਾ ਸਚਦੇਵਾ ਨੇ ਕਾਂਗਰਸ ਉਮੀਦਵਾਰ ਅਮੀਸ਼ਾ ਚਾਵਲਾ ਨੂੰ 20,487 ਵੋਟਾਂ ਦੇ ਫਰਕ ਨਾਲ ਹਰਾਇਆ।
ਅੰਬਾਲਾ ਸ਼ਹਿਰ ਵਿੱਚ ਭਾਜਪਾ ਦੀ 2019 ਤੋਂ ਬਾਅਦ ਕਿਸੇ ਵੀ ਵੱਡੀ ਚੋਣ ਵਿੱਚ ਇਹ ਪਹਿਲੀ ਜਿੱਤ ਹੈ। ਜਿਸ ਕਾਰਨ ਭਾਜਪਾ ਕਾਫੀ ਖੁਸ਼ ਹੈ। ਇਸ ਮੌਕੇ ਸਾਬਕਾ ਰਾਜ ਮੰਤਰੀ ਅਸੀਮ ਗੋਇਲ ਪਹੁੰਚੇ ਅਤੇ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਨੂੰ ਅੱਜ ਇਕ ਸਾਲ ਹੋਇਆ ਹੈ ਮੁੱਖ ਮੰਤਰੀ ਬਣਿਆ ਅੱਜ ਜਿੱਤ ਦਾ ਸਿਕਸਰ (ਛੱਕਾ) ਭਾਜਪਾ ਨੇ ਲਗਾ ਦਿੱਤਾ ਹੈ । ਹੁਣ ਟ੍ਰਿਪਲ ਇੰਜਣ ਸਰਕਾਰ ਵਿੱਚ ਵਿਕਾਸ ਦਾ ਪਹੀਆ ਤੇਜ਼ੀ ਨਾਲ ਘੁੰਮੇਗਾ।
ਸ਼ੈਲਜਾ ਸਚਦੇਵਾ ਅੰਬਾਲਾ ਸਿਟੀ ਨਗਰ ਨਿਗਮ ਦੇ ਤੀਜੇ ਮੇਅਰ ਹੋਣਗੇ। ਸ਼ੈਲਜਾ ਸਚਦੇਵਾ ਜਿੱਤ ਤੋਂ ਬਾਅਦ ਖੁਸ਼ ਨਜ਼ਰ ਆਏ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਸ਼ੈਲਜਾ ਸਚਦੇਵਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਮਲ ਦਾ ਫੁੱਲ ਉਨ੍ਹਾਂ ਨੂੰ ਸੌਂਪਿਆ ਸੀ, ਕਲਮ ਲੋਕਾਂ ਨੂੰ ਸੌਂਪੀ ਗਈ ਸੀ। ਹੁਣ ਵੇਖੋ ਕਿ ਵਿਕਾਸ ਕਿਵੇਂ ਤੇਜ਼ ਹੋਵੇਗਾ।
ਭਾਜਪਾ ਲਈ ਇਹ ਜਿੱਤ ਬਹੁਤ ਮਹੱਤਵਪੂਰਨ ਹੈ ਕਿਉਂਕਿ ਭਾਜਪਾ ਨੂੰ ਲੰਬੇ ਸਮੇਂ ਬਾਅਦ ਅੰਬਾਲਾ ਸ਼ਹਿਰ ਵਿੱਚ ਸਫ਼ਲਤਾ ਮਿਲੀ ਹੈ। ਭਾਜਪਾ ਦੀ ਜਿੱਤ ‘ਤੇ ਅੰਬਾਲਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਇਸ ਜਿੱਤ ਦਾ ਦਾ ਸਿਹਰਾ ਭਾਜਪਾ ਦੇ ਹਰੇਕ ਵਰਕਰ ਨੂੰ ਦਿੱਤਾ ਅਤੇ ਕਿਹਾ ਕਿ ਮੁੱਖ ਮੰਤਰੀ ਦੇ ਹੱਥ ਮਜ਼ਬੂਤ ਹੋਣਗੇ।