Homeਖੇਡਾਂਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਬਣਾਇਆ ਟੀਮ ਦਾ...

ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਬਣਾਇਆ ਟੀਮ ਦਾ ਕਪਤਾਨ

Sports News : ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਵਨਡੇ ਸਿਰੀਜ਼ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਵੀ ਟੀਮ ਦਾ ਹਿੱਸਾ ਹੈ। ਪਹਿਲੇ ਦੋ ਮੈਚਾਂ ਵਿੱਚ ਸਿਰਾਜ ਨੇ ਭਲੇ ਹੀ ਆਪਣੇ ਪ੍ਰਦਰਸ਼ਨ ਨਾਲ ਕੁਝ ਖਾਸ ਪ੍ਰਭਾਵਿਤ ਨਹੀਂ ਕੀਤਾ, ਪਰ ਇਸ ਦੌਰਾਨ, ਘਰੇਲੂ ਕ੍ਰਿਕਟ ਵਿੱਚ ਉਨ੍ਹਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੇਣ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਘਰੇਲੂ ਕ੍ਰਿਕਟ ਦੇ ਸਭ ਤੋਂ ਵੱਡੇ ਪਹਿਲੇ ਦਰਜੇ ਦੇ ਟੂਰਨਾਮੈਂਟ ਰਣਜੀ ਟਰਾਫੀ 2025-26 ਦੇ ਅਜੇ ਕੁਝ ਗਰੁੱਪ ਮੈਚ ਖੇਡੇ ਜਾਣੇ ਬਾਕੀ ਹਨ, ਜਿਨ੍ਹਾਂ ਦੀ ਸ਼ੁਰੂਆਤ 22 ਜਨਵਰੀ ਤੋਂ ਹੋਵੇਗੀ। ਇਸੇ ਸਬੰਧ ਵਿੱਚ, ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੇ ਆਪਣੇ ਬਾਕੀ ਬਚੇ 2 ਮੁਕਾਬਲਿਆਂ ਲਈ ਮੁਹੰਮਦ ਸਿਰਾਜ ਨੂੰ ਟੀਮ ਦਾ ਨਵਾਂ ਕਪਤਾਨ ਬਣਾਇਆ ਜਾਣ ਦਾ ਐਲਾਨ ਕੀਤਾ ਹੈ।

ਰਾਹੁਲ ਸਿੰਘ ਦੀ ਥਾਂ ਪਹਿਲੀ ਵਾਰ ਕਪਤਾਨੀ ਦੀ ਜਿੰਮੇਵਾਰੀ ਸੰਭਾਲਣਗੇ ਮੁਹੰਮਦ ਸਿਰਾਜ

ਹੈਦਰਾਬਾਦ ਦੇ ਲਈ ਰਣਜੀ ਟਰਾਫੀ 2025-26 ਵਿੱਚ ਸ਼ੁਰੂਆਤੀ ਗਰੁੱਪ ਮੈਚਾਂ ਵਿੱਚ ਰਾਹੁਲ ਸਿੰਘ ਨੇ ਕਪਤਾਨੀ ਦੀ ਜਿੰਮੇਵਾਰੀ ਸੰਭਾਲੀ ਸੀ, ਪਰ ਟੀਮ ਦਾ ਪ੍ਰਦਰਸ਼ਨ ਬਿਲਕੁਲ ਵੀ ਉਮੀਦ ਦੇ ਅਨੁਸਾਰ ਦੇਖਣ ਨੂੰ ਨਹੀਂ ਮਿਲਿਆ, ਜਿਸ ਵਿੱਚ ਉਹ 5 ਮੁਕਾਬਲੇ ਖੇਡਣ ਤੋਂ ਬਾਅਦ ਸਿਰਫ਼ ਇੱਕ ਵਿੱਚ ਜਿੱਤ ਹਾਸਲ ਕਰ ਸਕੀ ਤਾਂ ਉਹ ਇੱਕ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ, ਤਿੰਨ ਮੈਚ ਡਰਾਅ ਵਿੱਚ ਖਤਮ ਹੋਏ।

ਇਸ ਸਥਿਤੀ ਵਿੱਚ, ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੇ ਗਰੁੱਪ ਪੜਾਅ ਦੇ ਬਾਕੀ ਆਖਰੀ 2 ਮੈਚਾਂ ਲਈ ਤਜਰਬੇਕਾਰ ਖਿਡਾਰੀ ਮੁਹੰਮਦ ਸਿਰਾਜ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਸੌਂਪਣ ਦਾ ਫੈਸਲਾ ਕੀਤਾ ਹੈ। ਮੁਹੰਮਦ ਸਿਰਾਜ ਪਹਿਲੀ ਵਾਰ ਰਣਜੀ ਵਿੱਚ ਕਪਤਾਨ ਵਜੋਂ ਖੇਡਣਗੇ, ਜਿਸ ਵਿੱਚ ਉਹ ਆਪਣੀ ਇਸ ਜ਼ਿੰਮੇਵਾਰੀ ਦੀ ਸ਼ੁਰੂਆਤ 22 ਜਨਵਰੀ ਨੂੰ ਮੁੰਬਈ ਦੇ ਖਿਲਾਫ ਹੋਣ ਵਾਲੇ ਗਰੁੱਪ-ਡੀ ਦੇ ਮੁਕਾਬਲੇ ਨਾਲ ਕਰਨਗੇ। ਇਸ ਦੇ ਬਾਅਦ ਅਗਲਾ ਮੈਚ ਹੈਦਰਾਬਾਦ ਦੀ ਟੀਮ ਨੂੰ 29 ਜਨਵਰੀ ਤੋ ਛੱਤੀਸਗੜ੍ਹ ਦੀ ਟੀਮ ਦੇ ਖਿਲਾਫ ਖੇਡਿਆ ਹੈ। ਰਾਹੁਲ ਸਿੰਘ ਜੋ ਪਹਿਲਾਂ ਕਪਤਾਨੀ ਦੀ ਜਿੰਮੇਵਾਰੀ ਸੰਭਾਲ ਰਹੇ ਸਨ, ਉਨ੍ਹਾਂ ਉਪ-ਕਪਤਾਨ ਬਣਾਇਆ ਗਿਆ ਹੈ।

ਸਿਰਾਜ ਨੇ ਕਪਤਾਨ ਬਣਾਏ ਜਾਣ ’ਤੇ ਦਿੱਤੀ ਆਪਣੀ ਸਹਿਮਤੀ

ਰਣਜੀ ਟਰਾਫੀ 2025-26 ਵਿੱਚ ਹੈਦਰਾਬਾਦ ਟੀਮ ਦੇ ਆਖਰੀ ਦੋ ਗਰੁੱਪ ਮੈਚਾਂ ਦੇ ਲਈ ਮੁਹੰਮਦ ਸਿਰਾਜ ਨੂੰ ਕਪਤਾਨ ਬਣਾਏ ਜਾਣ ਤੋਂ ਪਹਿਲਾ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਮੁੱਖ ਚੋਣਕਾਰ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ। ਇਸ ਨੂੰ ਲੈ ਕੇ ਕ੍ਰਿਕਬਜ਼ ਨੂੰ ਦਿੱਤੇ ਇੱਕ ਬਿਆਨ ਵਿੱਚ, ਹੈਦਰਾਬਾਦ ਦੇ ਮੁੱਖ ਚੋਣਕਾਰ ਨੇ ਕਿਹਾ, “ਅਸੀਂ ਉਨ੍ਹਾਂ ਨਾਲ ਗੱਲ ਕੀਤੀ ਹੈ ਅਤੇ ਉਹ ਸੀਜ਼ਨ ਦੇ ਬਾਕੀ ਮੈਚਾਂ ਲਈ ਉਪਲਬਧ ਹਨ। ਉਹ ਇੱਕ ਲੜਾਕੂ ਹੈ ਅਤੇ ਹਮੇਸ਼ਾ ਜਿੱਤਣਾ ਚਾਹੁੰਦਾ ਹੈ, ਅਤੇ ਸਾਨੂੰ ਵਿਸ਼ਵਾਸ ਹੈ ਕਿ ਇਸਦਾ ਦੂਜੇ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਅਸਰ ਪਵੇਗਾ।”

ਰਣਜੀ ਟਰਾਫੀ 2025-26 ਦੇ ਆਖਰੀ ਦੋ ਗਰੁੱਪ ਮੈਚਾਂ ਲਈ ਹੈਦਰਾਬਾਦ ਦੀ ਟੀਮ

ਮੁਹੰਮਦ ਸਿਰਾਜ (ਕਪਤਾਨ), ਰਾਹੁਲ ਸਿੰਘ (ਉਪ-ਕਪਤਾਨ), ਸੀਵੀ ਮਿਲਿੰਦ, ਤਨਯ ਤਿਆਗਰਾਜਨ, ਰੋਹਿਤ ਰਾਇਡੂ, ਕੇ ਹਿਮਤੇਜਾ, ਏ ਵਰੁਣ ਗੌੜ, ਐਮ ਅਭਿਰਥ ਰੈੱਡੀ, ਰਾਹੁਲ ਰਾਦੇਸ਼ (ਵਿਕਟਕੀਪਰ), ਅਮਨ ਰਾਓ ਪੇਰਾਲਾ, ਸੀਟੀਐਲ ਰਕਸ਼ਨ ਰੈੱਡੀ, ਐਨ ਨਿਤਿਨ ਸਾਈ ਯਾਦਵ, ਕਨਾਲਾ ਸੈਕੇ ਰੈੱਡੀ, ਨਿਤਿਨ ਸਾਈਂ ਯਾਦਵ, ਕਨਾਲਾ ਸੈਕੇ ਰੈੱਡੀ, ਐੱਨ. ਬੀ ਪੁੰਨਈਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments