ਨਵੀਂ ਦਿੱਲੀ : ਹਵਾਈ ਯਾਤਰੀਆਂ ਦੇ ਲਈ ਬੇਹਦ ਜ਼ਰੂਰੀ ਖ਼ਬਰ ਹੈ ਕਿ ਦਿੱਲੀ ਹਵਾਈ ਅੱਡਾ ਇਸ ਮਹੀਨੇ ਛੇ ਦਿਨਾਂ ਲਈ ਬੰਦ ਰਹੇਗਾ। ਕੇਂਦਰ ਸਰਕਾਰ ਨੇ 21 ਜਨਵਰੀ ਤੋਂ 26 ਜਨਵਰੀ ਤੱਕ ਦਿੱਲੀ ਦਾ ਏਅਰਸਪੇਸ ਬੰਦ ਕਰਨ ਦਾ ਹੁਕਮ ਜਾਰੀ ਕਰਦੇ ਹੋਏ ਨੋਟਿਸ ਟੂ ਏਅਰਮੈਨ (NOTAM) ਜਾਰੀ ਕਰ ਦਿੱਤਾ ਹੈ। ਉੱਥੇ ਹੀ ਇਹ ਫੈਸਲਾ ਗਣਤੰਤਰ ਦਿਵਸ ਸਮਾਰੋਹ 2026 ਦੇ ਮੱਦੇਨਜ਼ਰ ਸੁਰੱਖਿਆ ਪ੍ਰੋਟੋਕੋਲ ਫਾਲੋ ਕਰਦੇ ਹੋਏ ਲਿਆ ਗਿਆ ਹੈ। ਅਜਿਹੇ ਵਿੱਚ ਕਰੀਬ 6 ਦਿਨ ਦਿੱਲੀ ਏਅਰਪੋਰਟ ਤੋਂ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋ ਸਕਦਾ ਹੈ ਅਤੇ ਲੋਕਾਂ ਨੂੰ ਪਰੇਸ਼ਾਨੀ ਉਡਾਉਣੀ ਪੈ ਸਕਦੀ ਹੈ।
21 ਜਨਵਰੀ ਤੋਂ ਲਾਗੂ ਹੋਵੇਗਾ ਸਰਕਾਰੀ NOTAM
ਦੱਸ ਦਈਏ ਕਿ ਕੈਂਦਰ ਸਰਕਾਰ ਨੇ ਅੱਜ ਅੱਜ ਦਿੱਲੀ ਏਅਰਪੋਰਟ ਲਈ ਨੋਟਿਸ ਟੂ ਏਅਰਮੈਨ (NOTAM) ਜਾਰੀ ਕੀਤਾ ਹੈ, ਜਿਸ ਦੇ ਅਨੁਸਾਰ 21 ਜਨਵਰੀ ਤੋਂ ਅਗਲੇ 6 ਦਿਨਾਂ ਲਈ ਦਿੱਲੀ ਏਅਰਪੋਰਟ ਬੰਦ ਰਹੇਗਾ। ਲਗਭਗ 1020 ਤੋਂ 1245 ਘੰਟੇ ਤੱਕ ਲਈ ਉਡਾਣਾਂ ਪ੍ਰਭਾਵਿਤ ਹੋਣਗੀਆਂ ਅਤੇ ਏਅਰ ਕਨੈਕਸ਼ਨ ਪ੍ਰਭਾਵਿਤ ਰਹਿਣਗੇ। ਇਸ ਹਾਲਤ ਵਿੱਚ ਜਿੱਥੇ ਏਅਰਲਾਈਨਜ਼ ਨੂੰ ਨੁਕਸਾਨ ਹੋਵੇਗਾ, ਉੱਥੇ ਹੀ ਯਾਤਰੀਆਂ ਨੂੰ ਵੀ ਫਲਾਈਟ ਰੱਦ ਹੋਣ ਦਾ ਸਾਹਮਣਾ ਕਰਨਾ ਪਵੇਗਾ। ਹੁਕਮ ਦੇ ਤਹਿਤ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਰਕਾਰ ਦੇ ਫੈਸਲੇ ਦਾ ਸਤਿਕਾਰ ਕਰਨ ਅਤੇ ਏਅਰਲਾਈਨਾਂ ਨੂੰ ਵੀ ਸਹਿਯੋਗ ਦੇਣ।
ਕਿਉਂ ਬੰਦ ਹੋਵੇਗਾ, ਅਤੇ ਕਿੰਨੀਆਂ ਉਡਾਣਾਂ ਵਿੱਚ ਵਿਘਨ ਪਵੇਗਾ?
ਦੱਸ ਦੇਈਏ ਕਿ ਦਿੱਲੀ ਦਾ ਏਅਰਸਪੇਸ ਬੰਦ ਕਰਨ ਦਾ ਫੈਸਲਾ ਗਣਤੰਤਰ ਦਿਵਸ ਦੇ ਮੱਦੇਨਜ਼ਰ ਲਿਆ ਗਿਆ ਹੈ। ਦਿੱਲੀ ਵਿੱਚ ਕਰਤੱਵ ਪੱਥ ‘ਤੇ 6 ਦਿਨ ਗਣਤੰਤਰ ਦਿਵਸ ਸਮਾਰੋਹ ਦੀ ਪਰੇਡ ਲਈ ਰਿਹਰਸਲ ਹੋਵੇਗੀ। ਫਲਾਈਪਾਸਟ, ਮਾਰਚ ਪਾਸਟ ਅਤੇ ਸੱਭਿਆਚਾਰਾਂ ਦੇ ਪ੍ਰਦਰਸ਼ਨ ਦੀ ਰਿਹਰਸਲ ਹੋਵੇਗੀ। ਮਿਲਟਰੀ ਹਾਰਡਵੇਅਰ ਦੇ ਪ੍ਰਦਰਸ਼ਨ ਦੀ ਰਿਹਰਸਲ ਵੀ ਹੋਵੇਗੀ। ਇਸ ਲਈ ਦਿੱਲੀ ਦਾ ਏਅਰਸਪੇਸ ਬੰਦ ਰਹੇਗਾ ਅਤੇ ਲਗਭਗ 600 ਉਡਾਣਾਂ ਪ੍ਰਭਾਵਿਤ ਹੋਣਗੀਆਂ। ਏਅਰਲਾਈਨਾਂ ਨੂੰ ਉਡਾਣਾਂ ਰੱਦ ਕਰਨ, ਮੁੜ ਸ਼ਡਿਊਲਿੰਗ ਅਤੇ ਰਿਫੰਡ ਦੀ ਪ੍ਰਕਿਰਿਆ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਲੋਕ ਆਪਣੀ ਸਹੂਲਤ ਦੇ ਆਧਾਰ ‘ਤੇ ਢੁਕਵਾਂ ਵਿਕਲਪ ਚੁਣ ਸਕਦੇ ਹਨ।
ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ
ਦੱਸ ਦਈਏ ਕਿ ਗਣਤੰਤਰ ਦਿਵਸ ਦੇ ਜਸ਼ਨਾਂ ਲਈ ਪਰੇਡ, ਮਾਰਚਪਾਸਟ ਅਤੇ ਫਲਾਈਪਾਸਟ ਵਿੱਚ ਸ਼ਾਮਲ ਹੋਣ ਦੇ ਲਈ ਲੋਕਾਂ ਦੀ ਆਵਾਜਾਈ ਹੋਵੇਗੀ। ਸਮਾਗਮ ਵਿੱਚ ਸ਼ਿਰਕਤ ਕਰਨ ਲਈ ਜਿੱਥੇ ਵਿਦੇਸ਼ੀ ਮਹਿਮਾਨ ਆਉਣਗੇ, ਉੱਥੇ ਹੀ ਦੇਸ਼ ਭਰ ਤੋਂ ਮਹਿਮਾਨਾਂ ਦਾ ਆਉਣਾ-ਜਾਣਾ ਵੀ ਲੱਗਿਆ ਰਹੇਗਾ। ਇਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਆਮ ਲੋਕਾਂ ਲਈ ਏਅਰਸਪੇਸ ਬੰਦ ਕੀਤਾ ਗਿਆ ਹੈ। ਅਜਿਹੇ ਵਿੱਚ ਯਾਤਰੀਆਂ ਨੂੰ ਅਪੀਲ ਹੈ ਕਿ ਉਹ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰ ਲੈਣ ਅਤੇ ਰੱਦ ਹੋਣ ‘ਤੇ ਸਫ਼ਰ ਲਈ ਦੂਸਰੀ ਆਵਾਜਾਈ ਵਿਵਸਥਾ ਕਰ ਲੈਣ। ਏਅਰਲਾਈਨਾਂ ਉਡਾਣਾਂ ਨੂੰ ਮੁੜ ਸ਼ਡਿਊਲ ਜਾਂ ਰਿਫੰਡ ਵੀ ਕਰਨਗੀਆਂ।











