ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਸਥਿਤ ਮਾਤਾ ਚਿੰਤਪੂਰਨੀ ਮੰਦਰ ਤੋਂ ਰਾਜਸਥਾਨ ਦੇ ਪ੍ਰਸਿੱਧ ਧਾਰਮਿਕ ਸਥਾਨ ਖਾਟੂਸ਼ਿਆਮ ਜੀ ਤੱਕ ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (HRTC) ਨੇ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਹੈ। ਇਹ ਬੱਸ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ ਅਤੇ ਰਾਜਸਥਾਨ ਦੇ ਕਈ ਇਲਾਕਿਆਂ ਤੋਂ ਹੁੰਦੇ ਹੋਏ ਆਪਣੀ ਮੰਜ਼ਿਲ ‘ਤੇ ਪਹੁੰਚੇਗੀ । ਦੋਨੋ ਹੀ ਪ੍ਰਮੁੱਖ ਧਾਰਮਿਕ ਸਥਾਨਾਂ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਇਸ ਬੱਸ ਸੇਵਾ ਦਾ ਲਾਭ ਮਿਲੇਗਾ।
ਪਹਿਲਾਂ ਇਹ ਬੱਸ ਰੋਜ਼ਾਨਾ ਇਨ੍ਹਾਂ ਦੋਨੋਂ ਧਾਰਮਿਕ ਸਥਾਨਾਂ ਦੇ ਵਿਚਕਾਰ ਸਫਰ ਕਰਦੀ ਸੀ ਪਰ ਰੋਜ਼ਾਨਾ ਲੋੜੀਂਦੇ ਯਾਤਰੀਆਂ ਦੀ ਘਾਟ ਕਾਰਨ ਇਹ ਬੱਸ ਸੇਵਾ ਘਾਟੇ ਵਿੱਚ ਚੱਲ ਰਹੀ ਸੀ। ਜਿਸਨੂੰ ਦੇਖਦੇ ਹੋਏ HRTC ਦੁਆਰਾ ਹੁਣ ਇਸ ਬੱਸ ਨੂੰ ਰੋਜ਼ਾਨਾ ਦੀ ਬਜਾਏ ਹਫ਼ਤੇ ਵਿੱਚ ਇੱਕ ਦਿਨ (ਸ਼ੁੱਕਰਵਾਰ) ਨੂੰ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਹਰ ਸ਼ੁੱਕਰਵਾਰ ਚਿੰਤਪੁਰਨੀ ਤੋਂ ਰਵਾਨਾ ਹੋ ਕੇ ਇਹ ਬੱਸ ਸ਼ਨੀਵਾਰ ਸਵੇਰੇ ਖਾਟੂਸ਼ਿਆਮਜੀ ਪਹੁੰਚ ਜਾਂਦੀ ਹੈ ਅਤੇ ਐਤਵਾਰ ਸ਼ਾਮ ਨੂੰ ਵਾਪਸ ਊਨਾ ਲਈ ਰਵਾਨਾ ਹੁੰਦੀ ਹੈ। ਇਹ ਬੱਸ ਚਿੰਤਪੁਰਨੀ ਤੋਂ ਅੰਬ, ਊਨਾ, ਹਰੋਲੀ, ਟਾਹਲੀਵਾਲ, ਸੰਤੋਸ਼ਗੜ੍ਹ, ਗੋਬਿੰਦ ਡੈਮ, ਚੰਡੀਗੜ੍ਹ, ਅੰਬਾਲਾ, ਪਿਹੋਵਾ, ਕੈਥਲ, ਬਰਵਾਲਾ, ਹਿਸਾਰ, ਰਾਜਗੜ੍ਹ, ਝੁੰਝੁਨੂੰ ਅਤੇ ਸੀਕਰ ਹੁੰਦੇ ਹੋਏ ਖਾਟੂਸ਼ਿਆਮਜੀ ਦਾ ਸਫ਼ਰ ਪੂਰਾ ਕਰਦੀ ਹੈ। ਇਸ ਸਿੱਧੀ ਬੱਸ ਸੇਵਾ ਦਾ ਸੰਚਾਲਨ ਦਾ ਸਿਰਫ਼ ਹਿਮਾਚਲ ਪ੍ਰਦੇਸ਼ ਹੀ ਨਹੀਂ ਬਲਕਿ ਚੰਡੀਗੜ੍ਹ, ਹਰਿਆਣਾ ਅਤੇ ਰਾਜਸਥਾਨ ਦੇ ਸ਼ਰਧਾਲੂਆਂ ਨੂੰ ਵੀ ਫਾਇਦਾ ਪਹੁੰਚੇਗਾ।











