ਤਾਜਿਕਿਸਤਾਨ : ਮੱਧ ਏਸ਼ੀਆਈ ਦੇਸ਼ ਤਾਜਿਕਿਸਤਾਨ ਵਿੱਚ ਅੱਜ ਸਵੇਰੇ ਰਿਕਟਰ ਪੈਮਾਨੇ ‘ਤੇ 5.3 ਦੀ ਤੀਬਰਤਾ ਵਾਲਾ ਦਰਮਿਆਨਾ ਭੂਚਾਲ ਆਇਆ। ਇਸ ਦੇ ਝਟਕੇ ਕਸ਼ਮੀਰ ਘਾਟੀ ਤੱਕ ਮਹਿਸੂਸ ਕੀਤੇ ਗਏ। ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਭੂਚਾਲ 2:44 ਵਜੇ ਆਇਆ। ਇਸਦਾ ਕੇਂਦਰ ਤਾਜਿਕਿਸਤਾਨ ਵਿੱਚ 110 ਕਿਲੋਮੀਟਰ ਦੀ ਗਹਿਰਾਈ ‘ਤੇ ਅਫਗਾਨਿਸਤਾਨ ਦੇ ਫੈਜ਼ਾਬਾਦ ਤੋਂ ਲਗਭਗ 283 ਕਿਲੋਮੀਟਰ ਪੂਰਬ-ਉੱਤਰ-ਪੂਰਬ ਵਿੱਚ 38.26 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 73.42 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਸਥਿਤ ਸੀ।
ਭੂਚਾਲ ਦੇ ਝਟਕੇ ਕਸ਼ਮੀਰ ਘਾਟੀ ਵਿੱਚ ਵੀ ਮਹਿਸੂਸ ਕੀਤੇ ਗਏ। ਇਸ ਭੂਚਾਲ ਨਾਲ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਨੇ ਕਿਹਾ ਕਿ ਇਸਦੀ ਡੂੰਘਾਈ ਬਹੁਤ ਜ਼ਿਆਦਾ ਹੋਣ ਕਾਰਨ, ਸਤ੍ਹਾ ‘ਤੇ ਇਸਦਾ ਪ੍ਰਭਾਵ ਸੀਮਤ ਰਹਿਣ ਦੀ ਉਮੀਦ ਹੈ।











