Homeਦੇਸ਼ਕੇਰਲ ਦੇ ਤ੍ਰਿਸ਼ੂਰ ਰੇਲਵੇ ਸਟੇਸ਼ਨ ਦੇ ਪਾਰਕਿੰਗ ਏਰੀਆ ’ਚ ਲੱਗੀ ਭਿਆਨਕ ਅੱਗ

ਕੇਰਲ ਦੇ ਤ੍ਰਿਸ਼ੂਰ ਰੇਲਵੇ ਸਟੇਸ਼ਨ ਦੇ ਪਾਰਕਿੰਗ ਏਰੀਆ ’ਚ ਲੱਗੀ ਭਿਆਨਕ ਅੱਗ

ਤ੍ਰਿਸ਼ੂਰ : ਕੇਰਲ ਦੇ ਤ੍ਰਿਸ਼ੂਰ ਰੇਲਵੇ ਸਟੇਸ਼ਨ ਦੇ ਪਾਰਕਿੰਗ ਏਰੀਆ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਹਾਦਸੇ ਵਿੱਚ ਲਗਭਗ 500 ਦੋਪਹੀਆ ਵਾਹਨ ਸੜ ਗਏ। ਇਸ ਬਾਰੇ ਵਿੱਚ ਫਾਇਰ ਅਤੇ ਰੈਸਕਿਊ ਸਰਵਿਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਕਿੰਗ ਏਰੀਆ ਵਿੱਚ ਅੱਗ ਸਵੇਰੇ 6:20 ਵਜੇ ਦੇ ਕਰੀਬ ਲੱਗੀ ਸੀ। ਫਾਇਰ ਬ੍ਰਿਗੇਡ ਨੂੰ ਸਵੇਰੇ 6:40 ਵਜੇ ’ਤੇ ਪਤਾ ਚੱਲਿਆ।

ਹਾਲਾਂਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਬਿਜਲੀ ਦੀ ਲਾਈਨ ਤੋਂ ਇੱਕ ਚੰਗਿਆੜੀ ਇੱਕ ਦੋਪਹੀਆ ਵਾਹਨ ‘ਤੇ ਡਿੱਗੀ।

ਪਾਰਕਿੰਗ ਵਿੱਚ ਲਗਭਗ 500 ਦੋਪਹੀਆ ਵਾਹਨ ਖੜ੍ਹੇ ਸਨ। ਘਟਨਾ ਵਿੱਚ ਜ਼ਿਆਦਾਤਰ ਵਾਹਨ ਸੜ ਗਏ। ਮੌਕੇ ‘ਤੇ ਫਾਇਰ ਇੰਜਣ ਦੀਆਂ ਪੰਜ ਗੱਡੀਆਂ ਮੌਕੇ ’ਤੇ ਪਹੁੰਚਿਆ ।

ਇਸ ਤੋਂ ਇਲਾਵਾ, ਅੱਗ ਨੂੰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੱਕ ਫੈਲਣ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਗਏ। ਅਧਿਕਾਰੀਆਂ ਮੁਤਾਬਕ ਜਿਸ ਥਾਂ ‘ਤੇ ਅੱਗ ਲੱਗੀ ਸੀ, ਉਸ ਦੇ ਕੋਲ ਰੇਲਵੇ ਲਾਈਨ ‘ਤੇ ਇੱਕ ਇੰਜਣ ਖੜ੍ਹਾ ਸੀ ਪਰ ਰੇਲਵੇ ਨੇ ਇੰਜਣ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਪੁਸ਼ਟੀ ਨਹੀਂ ਕੀਤੀ।

ਅੱਗ ਲੱਗਣ ਨਾਲ ਦੋਪਹੀਆ ਵਾਹਨਾਂ ਦੇ ਨਾਲ-ਨਾਲ ਪੂਰੇ ਟੀਨ-ਸ਼ੀਟ ਵਾਲੇ ਸ਼ੈੱਡ ਨੂੰ ਭਾਰੀ ਨੁਕਸਾਨ ਪਹੁੰਚਿਆ। ਫਾਇਰ ਅਧਿਕਾਰੀਆਂ ਦੇ ਅਨੁਸਾਰ, ਪੁਲਿਸ ਅਤੇ ਰੇਲਵੇ ਅਧਿਕਾਰੀਆਂ ਨੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

ਤ੍ਰਿਸ਼ੂਰ ਪੱਛਮੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਫਆਈਆਰ ਦੇ ਅਨੁਸਾਰ, ਅੱਗ ਵਿੱਚ ਲਗਭਗ 500 ਦੋਪਹੀਆ ਵਾਹਨ ਸੜ ਗਏ। ਇਸ ਦੌਰਾਨ, ਰਾਜ ਪੁਲਿਸ ਮੁਖੀ ਆਰ.ਏ. ਚੰਦਰਸ਼ੇਖਰ ਨੇ ਘਟਨਾ ਸਥਾਨ ਦਾ ਦੌਰਾ ਕੀਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments