Homeਰਾਜਸਥਾਨਜੈਪੁਰ 'ਚ ਮਕਾਨ ਢਹਿ ਜਾਣ ਨਾਲ ਔਰਤ ਤੇ ਉਸਦੇ ਬੇਟੇ ਦੀ ਹੋਈ...

ਜੈਪੁਰ ‘ਚ ਮਕਾਨ ਢਹਿ ਜਾਣ ਨਾਲ ਔਰਤ ਤੇ ਉਸਦੇ ਬੇਟੇ ਦੀ ਹੋਈ ਮੌਤ, ਦੋ ਜ਼ਖਮੀ

ਜੈਪੁਰ : ਰਾਜਸਥਾਨ ਵਿੱਚ ਜੈਪੁਰ ਦਿਹਾਤੀ ਦੇ ਸਾਂਭਰ ਥਾਣਾ ਖੇਤਰ ‘ਚ ਅੱਜ ਤੜਕੇ ਇਕ ਮਕਾਨ ਢਹਿ ਗਿਆ। ਇਸ ਹਾਦਸੇ ਵਿੱਚ ਇੱਕ ਔਰਤ ਅਤੇ ਉਸਦੇ ਬੇਟੇ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਕੀ ਕਹਿੰਦੀ ਹੈ ਪੁਲਿਸ ?
ਥਾਣਾ ਮੁਖੀ ਰਾਜੇਂਦਰ ਕੁਮਾਰ ਨੇ ਦੱਸਿਆ ਕਿ ਰਿੰਗੀ ਪਿੰਡ ‘ਚ ਅੱਜ ਸਵੇਰੇ ਇਕ ਮਕਾਨ ਦਾ ਇਕ ਹਿੱਸਾ ਢਹਿ ਗਿਆ। ਮਲਬਾ ਡਿੱਗਣ ਨਾਲ ਹੰਸਾ ਦੇਵੀ (35) ਅਤੇ ਉਸ ਦੇ ਬੇਟੇ ਲੋਕੇਸ਼ (7) ਦੀ ਮੌਤ ਹੋ ਗਈ, ਜਦੋਂ ਕਿ ਔਰਤ ਦਾ ਇਕ ਹੋਰ ਪੁੱਤਰ ਦਿਲਸੁਖ ਅਤੇ ਰਿਸ਼ਤੇਦਾਰ ਚੰਦਰਰਾਮ ਜ਼ਖਮੀ ਹੋ ਗਏ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮਕਾਨ ‘ਚ ਤਰੇੜ ਪੈਣ ਕਾਰਨ ਮਕਾਨ ਢਹਿ ਗਿਆ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments